Rimi Sen ਨੇ ਕਾਰ ਕੰਪਨੀ 'ਤੇ ਠੋਕਿਆ 50 ਕਰੋੜ ਦਾ ਮੁਕੱਦਮਾ, ਮਾਨਸਿਕ ਪ੍ਰੇਸ਼ਾਨੀ ਲਈ ਮੰਗਿਆ ਇੰਨੇ ਕਰੋੜ ਦਾ ਮੁਆਵਜ਼ਾ, ਜਾਣੋ ਕੀ ਹੈ ਪੂਰਾ ਮਾਮਲਾ
Published : Aug 30, 2024, 2:56 pm IST
Updated : Aug 30, 2024, 2:56 pm IST
SHARE ARTICLE
 Rimi Sen
Rimi Sen

ਗੋਲਮਾਲ ਅਦਾਕਾਰਾ ਰਿਮੀ ਸੇਨ ਹੋਈ ਆਪਣੀ ਲਗਜ਼ਰੀ ਕਾਰ ਤੋਂ ਦੁਖੀ ,ਬੋਲੀ -'ਸਨਰੂਫ ਤੋਂ ਆਵਾਜ਼, ਖ਼ਰਾਬ ਕੈਮਰਾ

Rimi Sen News : ਬਾਲੀਵੁੱਡ ਅਭਿਨੇਤਰੀ ਰਿਮੀ ਸੇਨ (Rimi Sen ) ਕਥਿਤ ਤੌਰ 'ਤੇ ਇਸ ਸਮੇਂ ਆਪਣੀ ਲਗਜ਼ਰੀ SUV 'ਚ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਕਾਰ ਬਣਾਉਣ ਵਾਲੀ ਕੰਪਨੀ ਲੈਂਡ ਰੋਵਰ ਦੇ ਖਿਲਾਫ 50 ਕਰੋੜ ਰੁਪਏ ਦਾ ਮੁਕੱਦਮਾ ਦਾਇਰ ਕੀਤਾ ਹੈ। 

ਰਿਪੋਰਟਾਂ ਮੁਤਾਬਕ ਰਿਮੀ ਸੇਨ ਨੇ ਸਾਲ 2020 'ਚ 92 ਲੱਖ ਰੁਪਏ 'ਚ ਲੈਂਡ ਰੋਵਰ ਲਗਜ਼ਰੀ SUV ਖਰੀਦੀ ਸੀ। ਹੁਣ ਇਸ SUV ਦੇ ਸਨਰੂਫ, ਸਾਊਂਡ ਸਿਸਟਮ, ਸਕਰੀਨ ਅਤੇ ਰਿਅਰ-ਐਂਡ ਕੈਮਰੇ 'ਚ ਕਈ ਤਕਨੀਕੀ ਖਾਮੀਆਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਅਦਾਕਾਰਾ ਨੇ ਕੰਪਨੀ ਖਿਲਾਫ ਮਾਮਲਾ ਦਰਜ ਕਰਵਾਇਆ ਹੈ।

ਆਪਣੀ ਸ਼ਿਕਾਇਤ ਵਿੱਚ ਅਭਿਨੇਤਰੀ ਨੇ ਲੈਂਡ ਰੋਵਰ 'ਤੇ ਕਾਰ ਨਾਲ ਸਬੰਧਤ ਮੁਰੰਮਤ ਨੂੰ ਲੈ ਕੇ ਮਾਨਸਿਕ ਪਰੇਸ਼ਾਨੀ ਦਾ ਆਰੋਪ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਹ ਕਾਰ ਸਤੀਸ਼ ਮੋਟਰਜ਼ ਪ੍ਰਾਈਵੇਟ ਲਿਮਟਿਡ ਤੋਂ ਖਰੀਦੀ ਸੀ, ਜੋ ਜੈਗੁਆਰ ਲੈਂਡ ਰੋਵਰ ਦਾ ਅਧਿਕਾਰਤ ਡੀਲਰ ਹੈ। ਹਾਲਾਂਕਿ, ਜਦੋਂ ਉਸਨੇ ਇਹ SUV ਖਰੀਦੀ ਸੀ, ਉਸ ਤੋਂ ਬਾਅਦ ਕੋਵਿਡ -19 ਮਹਾਂਮਾਰੀ ਦੇ ਕਾਰਨ ਲਾਕਡਾਊਨ ਲੱਗ ਗਿਆ ਸੀ। ਜਿਸ ਕਾਰਨ ਉਸ ਨੇ ਕਾਰ ਦੀ ਜ਼ਿਆਦਾ ਵਰਤੋਂ ਨਹੀਂ ਕੀਤੀ। ਹੁਣ ਜਦੋਂ ਉਹ ਇਸ ਦੀ ਵਰਤੋਂ ਕਰ ਰਹੀ ਹੈ, ਉਸ ਨੂੰ ਕਥਿਤ ਤੌਰ 'ਤੇ ਕਾਰ ਨਾਲ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ ਅਭਿਨੇਤਰੀ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ ਕਿ 25 ਅਗਸਤ, 2022 ਨੂੰ ਪਿਛਲੇ ਪਾਸੇ ਵਾਲੇ ਕੈਮਰੇ ਦੀ ਖਰਾਬੀ ਕਾਰਨ ਕਾਰ ਇੱਕ ਖੰਭੇ ਨਾਲ ਟਕਰਾ ਗਈ ਸੀ। ਉਸ ਨੇ ਇਸ ਬਾਰੇ ਡੀਲਰ ਨੂੰ ਵੀ ਸੂਚਿਤ ਕੀਤਾ ਸੀ। ਜਿਸ ਤੋਂ ਬਾਅਦ ਉਸ ਤੋਂ ਸਬੂਤ ਮੰਗੇ ਗਏ। ਅਭਿਨੇਤਰੀ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਕਾਰ 'ਚ ਸਮੱਸਿਆਵਾਂ ਸ਼ੁਰੂ ਹੋ ਗਈਆਂ। ਇਕ ਤੋਂ ਬਾਅਦ ਇਕ ਕਈ ਤਕਨੀਕੀ ਖਾਮੀਆਂ ਸਾਹਮਣੇ ਆਉਣ ਲੱਗੀਆਂ।

ਸੇਨ ਦੁਆਰਾ ਦਾਇਰ ਕਾਨੂੰਨੀ ਨੋਟਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਧਿਕਾਰਤ ਡੀਲਰ ਦੁਆਰਾ ਕਾਰ ਦੇ ਨਿਰਮਾਣ ਅਤੇ ਇਸ ਤੋਂ ਬਾਅਦ ਦੀ ਸੇਵਾ ਅਤੇ ਰੱਖ-ਰਖਾਅ ਦੋਵਾਂ ਵਿੱਚ ਨੁਕਸ ਹਨ। ਅਭਿਨੇਤਰੀ ਦਾ ਕਹਿਣਾ ਹੈ ਕਿ ਕਾਰ ਨੂੰ 10 ਤੋਂ ਵੱਧ ਵਾਰ ਮੁਰੰਮਤ ਲਈ ਭੇਜਿਆ ਗਿਆ ਹੈ, ਫਿਰ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਅਤੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਭਿਨੇਤਰੀ ਨੇ ਮਾਨਸਿਕ ਪਰੇਸ਼ਾਨੀ ਲਈ 50 ਕਰੋੜ ਰੁਪਏ ਦੇ ਮੁਆਵਜ਼ੇ ਦੇ ਨਾਲ-ਨਾਲ ਕਾਨੂੰਨੀ ਖਰਚਿਆਂ ਲਈ 10 ਲੱਖ ਰੁਪਏ ਦੀ ਵਾਧੂ ਰਕਮ ਦੀ ਮੰਗ ਕੀਤੀ ਹੈ। ਉਸ ਨੇਖ਼ਰਾਬ ਕਾਰ ਦੇ ਬਦਲੇ ਪੈਸੇ ਦੇਣ ਦੀ ਵੀ ਮੰਗ ਕੀਤੀ ਹੈ। ਹਾਲਾਂਕਿ ਇਸ ਮਾਮਲੇ 'ਚ ਲੈਂਡ ਰੋਵਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।

Location: India, Maharashtra

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement