
ਸਹਿਜਪਾਲ ਰਹੇ ਦੂਜੇ ਸਥਾਨ 'ਤੇ
ਮੁੰਬਈ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਦਾ ਬੀਤੀ ਰਾਤ ਗ੍ਰੈਂਡ ਫਿਨਾਲੇ ਹੋ ਗਿਆ ਹੈ। ਤੇਜਸਵੀ ਪ੍ਰਕਾਸ਼ ਇਸ ਸੀਜ਼ਨ ਦੀ ਜੇਤੂ ਬਣੀ। ਪਿਛਲੇ 121 ਦਿਨਾਂ ਤੋਂ ਕਲਰਸ ਚੈਨਲ 'ਤੇ ਚੱਲ ਰਹੇ 'ਬਿੱਗ ਬੌਸ 15' 'ਚ ਤੇਜਸਵੀ ਪ੍ਰਕਾਸ਼ ਨੇ ਕਰਨ ਕੁੰਦਰਾ ਅਤੇ ਪ੍ਰਤੀਕ ਸਹਿਜਪਾਲ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ।
Tejasswi Prakash
ਇਸ ਦੌਰਾਨ ਸਹਿਜਪਾਲ ਦੂਜੇ ਸਥਾਨ 'ਤੇ ਰਹੇ। ਕਰਨ ਕੁੰਦਰਾ ਨੂੰ ਤੀਜਾ ਸਥਾਨ ਮਿਲਿਆ। ਬਿੱਗ ਬੌਸ 15 ਵਿਚ ਤੇਜਸਵੀ ਪ੍ਰਕਾਸ਼ ਨੂੰ ਸਭ ਤੋਂ ਜ਼ਿਆਦਾ ਵੋਟ ਮਿਲੇ। ਸ਼ੋਅ ਦੇ ਸ਼ੁਰੂ ਵਿਚ ਹੀ ਸਿਮਤਾ ਸ਼ੈੱਟੀ ਬਾਹਰ ਹੋ ਗਈ ਅਤੇ ਘਰ ਦੇ ਤਿੰਨ ਮੈਂਬਰ ਹੀ ਇਸ ਦੌੜ ਵਿਚ ਬਣੇ ਸਨ, ਜਿਸ ਵਿਚ ਤੇਜਸਵੀ ਪ੍ਰਕਾਸ਼, ਕਰਨ ਕੁੰਦਰਾ ਅਤੇ ਪ੍ਰਤੀਕ ਸਹਿਜਪਾਲ। ਹਾਲਾਂਕਿ ਖ਼ਬਰਾਂ ਵਿਚ ਵਿਨਰ ਦਾ ਨਾਮ ਪਹਿਲਾਂ ਹੀ ਲੀਕ ਹੋ ਗਿਆ ਸੀ ਪਰ ਸ਼ੋਅ ਦੇ ਮੇਕਰਸ ਨੇ ਸਿਰਫ ਅਫਵਾਹ ਕਰਾਰ ਦਿੱਤਾ ਸੀ।