
ਦੋ ਦਿਨ ਪਹਿਲਾਂ ਹੀ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ
ਨਵੀਂ ਦਿੱਲੀ- ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਵਿਚ ਲੌਕਡਾਊਨ ਕੀਤਾ ਹੋਇਆ ਹੈ ਅਤੇ ਇਸ ਦੇ ਚੱਲਦੇ ਸਲਮਾਨ ਖਾਨ ਦੇ ਪਰਿਵਾਰ ਵਿਚ ਇਕ ਦੁਖਦਾਈ ਘਟਨਾ ਵਾਪਰ ਗਈ। ਦਰਅਸਲ ਸਲਮਾਨ ਖਾਨ ਦੇ ਭਤੀਜੇ ਅਬਦੁਲ ਖਾਨ ਦਾ ਦਿਹਾਂਤ ਹੋ ਗਿਆ ਹੈ। ਸਲਮਾਨ ਖਾਨ ਦਾ ਭਤੀਜਾ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਭਰਤੀ ਸੀ। ਜਾਣਕਾਰੀ ਅਨੁਸਾਰ ਅਬਦੁਲ ਦੇ ਫੇਫੜਿਆਂ ਵਿਚ ਇਨਫੈਕਸ਼ਨ ਸੀ।
Will always love you... pic.twitter.com/bz0tBbe4Ny
— Salman Khan (@BeingSalmanKhan) March 30, 2020
ਦੋ ਦਿਨ ਪਹਿਲਾਂ ਹੀ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਮੌਤ ਦੀ ਖ਼ਬਰ ਸੁਣ ਕੇ ਸਲਮਾਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਪੂਰੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ। ਅਬਦੁਲ ਖਾਨ ਦੀ ਮੌਤ ਦੀ ਖ਼ਬਰ ਖੁਦ ਸਲਮਾਨ ਖਾਨ ਨੇ ਦਿੱਤੀ ਹੈ। ਸਲਮਾਨ ਖਾਨ ਨੇ ਆਪਣੇ ਟਵਿੱਟਰ ਹੈਂਡਲ ਤੇ ਟਵੀਟ ਕਰ ਕੇ ਆਪਣੇ ਫੈਨਸ ਨਾਲ ਇਹ ਜਾਣਕਾਰੀ ਸਾਂਝੀ ਕੀਤੀ।
File photo
ਉਹਨਾਂ ਟਵੀਟ ਕਰ ਕੇ ਲਿਖਿਆ ਹਮੇਸ਼ਾਂ ਤੁਮਸੇ ਪਿਆਰ ਕਰੇਂਗੇ। ਸਲਮਾਨ ਖਾਨ ਨੇ ਜੋ ਤਸਵੀਰ ਪੋਸਟ ਕੀਤੀ ਹੈ ਉਸ ਵਿਚ ਉਹ ਦੋਨੋਂ ਪੋਜ਼ ਬਣਾ ਕੇ ਖੜ੍ਹੇ ਦਿਖਾਈ ਦਿੰਦੇ ਹਨ। ਸਲਮਾਨ ਖਾਨ ਦੇ ਟਵੀਟ ਤੋਂ ਬਾਅਦ ਰਾਹੁਲ ਦੇਵ ਨੇ ਵੀ ਇਸ ਖਬਰ ਤੇ ਦੁੱਖ ਜਾਹਿਰ ਕੀਤਾ ਹੈ। ਉਹਨਾਂ ਨੇ ਸਲਮਾਨ ਖਾਨ ਦੇ ਪਰਿਵਾਰ ਨੂੰ ਹਿੰਮਤ ਦੇਣ ਲਈ ਰੱਬ ਅੱਗੇ ਪ੍ਰਾਥਨਾ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।