
ਪੱਛਮੀ ਬੰਗਾਲ ਦੇ ਰਾਣਾਘਾਟ ਰੇਲਵੇ ਸਟੇਸ਼ਨ ਦੇ ਕੋਲ ਗੀਤ ਗਾ ਕੇ ਗੁਜਾਰਾ ਕਰਨ ਵਾਲੀ ਰਾਨੂ ਮੰਡਲ ਇਨੀਂ ਦਿਨੀਂ ਬੁਲੰਦੀਆਂ ਨੂੰ ਛੂਹ ਰਹੀ ਹਨ।
ਨਵੀਂ ਦਿੱਲੀ : ਪੱਛਮੀ ਬੰਗਾਲ ਦੇ ਰਾਣਾਘਾਟ ਰੇਲਵੇ ਸਟੇਸ਼ਨ ਦੇ ਕੋਲ ਗੀਤ ਗਾ ਕੇ ਗੁਜਾਰਾ ਕਰਨ ਵਾਲੀ ਰਾਨੂ ਮੰਡਲ ਇਨੀਂ ਦਿਨੀਂ ਬੁਲੰਦੀਆਂ ਨੂੰ ਛੂਹ ਰਹੀ ਹਨ। ਸੋਸ਼ਲ ਮੀਡੀਆ ਰਾਹੀਂ ਰਾਤੋ -ਰਾਤ ਸਟਾਰ ਬਣੀ ਰਾਨੂ ਮੰਡਲ ਦੀ ਅੱਜ ਦੁਨੀਆ ਦੀਵਾਨੀ ਹੈ। ਗੁੰਮਨਾਮੀ ਅਤੇ ਗਰੀਬੀ ਦੀ ਜ਼ਿੰਦਗੀ ਜਿਊਣ ਵਾਲੀ ਰਾਨੂੰ ਅੱਜ ਜ਼ੀਰੋ ਤੋਂ ਹੀਰੋ ਬਣ ਚੁੱਕੀ ਹੈ। ਉਨ੍ਹਾਂ ਨੂੰ ਬਾਲੀਵੁੱਡ ਮਿਊਜ਼ਿਕ ਡਾਇਰੈਕਟਰ ਹਿਮੇਸ਼ ਰੇਸ਼ਮਿਆ ਨੇ ਇੱਕ ਹੋਰ ਗੀਤ ਗਾਉਣ ਦਾ ਮੌਕਾ ਦੇ ਦਿੱਤਾ ਹੈ।
Ranu Mandal recording another song
ਦਰਅਸਲ ‘ਚ ਮਿਊਜ਼ਿਕ ਡਾਇਰੈਕਟਰ ਹਿਮੇਸ਼ ਰੇਸ਼ਮਿਆ ਨੇ ਕੁਝ ਦਿਨ ਪਹਿਲਾਂ ਰਾਨੂੰ ਤੋਂ ਆਪਣੀ ਅਪਕਮਿੰਗ ਫਿਲਮ ‘ਹੈਪੀ ਹਾਰਡੀ ਐਂਡ ਹੀਰ’ ਦਾ ਇਕ ਗਾਣਾ ਰਿਕਾਰਡ ਕਰਵਾਇਆ ਸੀ। ਜਿਸ ਤੋਂ ਬਾਅਦ ਰਾਨੂੰ ਮੰਡਲ ਨੇ ਪੂਰੇ ਦੇਸ਼ ਵਿੱਚ ਆਪਣੀ ਮਜ਼ਬੂਤ ਪਛਾਣ ਬਣਾ ਲਈ ਹੈ। ਹੁਣ ਹਿਮੇਸ਼ ਨੇ ਰਾਨੂੰ ਤੋਂ ਦੂਜਾ ਗਾਣਾ ਵੀ ਰਿਕਾਰਡ ਕਰਵਾਇਆ ਹੈ। ਦੂਜੇ ਗਾਣੇ ਦੀ ਰਿਕਾਰਡਿੰਗ ਕਲਿਪ ਵੀ ਹਿਮੇਸ਼ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।
Ranu Mandal recording another song
ਇਸ ਦੌਰਾਨ ਵੀਡੀਓ ਸ਼ੇਅਰ ਕਰਦਿਆਂ ਹਿਮੇਸ਼ ਨੇ ਲਿਖਿਆ, ‘ਤੇਰੀ ਮੇਰੀ…ਮੇਰੀ ਤੇਰੀ’ ਗਾਣੇ ਦੇ ਬਲਾਕਬਸਟਰ ਹਿੱਟ ਹੋਣ ਤੋਂ ਬਾਅਦ ਰਾਨੂੰ ਮੰਡਲ ਤੋਂ ‘ਹੈਪੀ ਐਂਡ ਹੀਰ’ ਦਾ ਇਕ ਹੋਰ ਗਾਣਾ ‘ਆਦਤ’ ਰਿਕਾਰਡ ਕਰਵਾਇਆ ਗਿਆ।ਇਹ ਗਾਣੇ ਦਾ ਇਕ ਛੋਟਾ ਜਿਹਾ ਵੀਡੀਓ ਹੈ। ਇੰਨੇ ਪਿਆਰ ਤੇ ਸਪੋਰਟ ਲਈ ਤੁਹਾਡੇ ਸਾਰਿਆਂ ਦਾ ਸ਼ੁਕਰੀਆ। ਹਾਲਾਂਕਿ ਇਸ ਵੀਡੀਓ ‘ਚ ਹਿਮੇਸ਼ ਵੀ ਕੁਝ ਲਾਈਨਾਂ ਬੋਲਦੇ ਨਜ਼ਰ ਆ ਰਹੇ ਹਨ ਤੇ ਰਾਨੂੰ ਸਿਰਫ ਆਲਾਪ ਲੈ ਰਹੀ ਹੈ।
ਦੱਸਣਯੋਗ ਹੈ ਕਿ ਰਾਨੂੰ ਮੰਡਲ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਸੀ। ਰਾਨੂ ਦਾ ਹਿਮੇਸ਼ ਰੇਸ਼ਮੀਆ ਨਾਲ ਗਾਇਆ ਗੀਤ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਮਿਊਜ਼ਿਕ ਡਾਇਰੈਕਟਰ ਨੇ ਇਹ ਦੂਜਾ ਗਾਣਾ ਰਿਕਾਰਡ ਕਰਵਾਇਆ ਹੈ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ