ਸਰਦਾਰ ਪਟੇਲ ਦੀ ਜਯੰਤੀ 'ਤੇ ਕੀ ਬੋਲ ਦਿੱਤਾ ਕੰਗਨਾ ਨੇ?ਮਹਾਤਮਾ ਗਾਂਧੀ 'ਤੇ ਵੀ ਲਗਾਏ ਇਲਜ਼ਾਮ
Published : Oct 31, 2020, 11:21 am IST
Updated : Oct 31, 2020, 11:24 am IST
SHARE ARTICLE
Kangana Ranaut
Kangana Ranaut

ਕੰਗਨਾ ਦਾ ਕਹਿਣਾ ਹੈ ਕਿ ਪਟੇਲ ਹੁੰਦੇ ਸਭ ਤੋਂ ਵੱਧ ਯੋਗ ਪ੍ਰਧਾਨ ਮੰਤਰੀ 

ਨਵੀਂ ਦਿੱਲੀ: ਜਿੱਥੇ-ਜਿੱਥੇ ਕੰਗਣਾ, ਉਥ-ਉਥੇ ਵਿਵਾਦ। ਇਕ ਵਾਰ ਫਿਰ, ਕੰਗਨਾ ਨੇ ਆਪਣੇ  ਬੇਬਾਕ ਬੋਲਾਂ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਸਰਦਾਰ ਪਟੇਲ ਦੇ ਜਨਮ ਦਿਵਸ ਮੌਕੇ ਅਜਿਹੀ ਗੱਲ ਕਹੀ ਕਿ ਹਰ ਕੋਈ ਹੈਰਾਨ  ਰਹਿ ਗਿਆ ਹੈ।

Kangana RanautKangana Ranaut

ਜਯੰਤੀ ਦੇ ਮੌਕੇ 'ਤੇ ਅਭਿਨੇਤਰੀ ਕੰਗਣਾ ਰਨੌਤ ਨੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇੰਨਾ ਹੀ ਨਹੀਂ, ਕੰਗਨਾ ਨੇ ਇਕ ਹੋਰ ਟਵੀਟ ਵਿੱਚ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਆਲੋਚਨਾ ਕੀਤੀ ਹੈ।

Kangana RanautKangana Ranaut

ਕੰਗਨਾ ਨੇ ਟਵੀਟ ਕੀਤਾ,  ਭਾਰਤ ਦੇ  ਆਇਰਨ ਪੁਰਸ਼ ਸਰਦਾਰ ਪਟੇਲ ਨੂੰ ਉਹਨਾਂ ਦੀ ਜਯੰਤੀ  ਤੇ ਯਾਦ ਕਰਦੀ ਹਾਂ। ਤੁਸੀਂ ਇਕ ਅਜਿਹੇ ਵਿਅਕਤੀ ਸੀ ਜਿਸ ਨੇ ਸਾਨੂੰ ਅਜੋਕਾ ਭਾਰਤ ਦਿੱਤਾ ਹੈ, ਪਰ ਤੁਸੀਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਤਿਆਗ ਕਰਦਿਆਂ ਸਾਡੀ ਮਹਾਨ ਲੀਡਰਸ਼ਿਪ ਅਤੇ ਦੂਰਦਰਸ਼ਤਾ ਨੂੰ ਤਿਆਗ ਦਿੱਤਾ ਹੈ। ਸਾਨੂੰ ਤੁਹਾਡੇ ਫੈਸਲੇ 'ਤੇ ਦਿਲੋਂ ਪਛਤਾਵਾ ਹੈ।

 

 

ਕੰਗਨਾ ਦਾ ਕਹਿਣਾ ਹੈ ਕਿ ਪਟੇਲ ਹੁੰਦੇ ਸਭ ਤੋਂ ਵੱਧ ਯੋਗ ਪ੍ਰਧਾਨ ਮੰਤਰੀ 
ਕੰਗਨਾ ਨੇ ਟਵੀਟ ਕਰਦੇ ਹੋਏ ਕਿਹਾ, 'ਉਹਨਾਂ ਨੇ ਗਾਂਧੀ ਨੂੰ ਖੁਸ਼ ਕਰਨ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਆਪਣੇ ਸਭ ਤੋਂ ਯੋਗ ਅਤੇ ਚੁਣੇ ਗਏ ਅਹੁਦੇ ਦੀ ਕੁਰਬਾਨੀ ਦਿੱਤੀ ਕਿਉਂਕਿ ਗਾਂਧੀ ਨੂੰ ਲੱਗਦਾ ਸੀ ਕਿ ਨਹਿਰੂ ਬਿਹਤਰ ਅੰਗਰੇਜ਼ੀ ਬੋਲਦੇ ਹਨ।  ਇਸ ਨਾਲ ਨਾ ਸਿਰਫ ਸਰਦਾਰ ਪਟੇਲ, ਬਲਕਿ ਪੂਰੇ ਦੇਸ਼ ਨੇ ਕਈ ਦਹਾਕਿਆਂ ਤਕ ਦੁੱਖ ਝੱਲਿਆ। ਅਸੀਂ ਬੇਸ਼ਰਮੀ ਨਾਲ ਉਹ ਲੈਣਾ ਚਾਹੀਦਾ ਦਿਸ ਤੇ ਸਾਡਾ ਹੱਕ ਸੀ।

kanganaKangana Ranaut

ਕੰਗਨਾ ਨੇ ਕੀਤੀ ਮਹਾਤਮਾ ਗਾਂਧੀ 'ਤੇ ਟਿੱਪਣੀ
ਕੰਗਨਾ ਨੇ ਇਸ ਮੌਕੇ ਇੱਕ ਹੋਰ ਟਵੀਟ ਕੀਤਾ, ਜਿਸ ਵਿੱਚ ਉਹਨਾਂ ਨੇ ਲਿਖਿਆ, ‘ਉਹ ਭਾਰਤ ਦੇ ਅਸਲ ਪੁਰਸ਼ ਹਨ ਮੇਰਾ ਮੰਨਣਾ ਹੈ ਕਿ ਗਾਂਧੀ ਜੀ ਵੀ ਨਹਿਰੂ ਵਾਂਗ ਕਮਜ਼ੋਰ ਦਿਮਾਗ ਚਾਹੁੰਦੇ ਸਨ ਤਾਂ ਕਿ ਉਹ ਉਨ੍ਹਾਂ ਨੂੰ ਕਾਬੂ ਵਿਚ ਰੱਖ ਸਕਣ ਅਤੇ ਨਹਿਰੂ ਨੂੰ ਅੱਗੇ ਲੈ ਕੇ ਸਾਰੇ ਫੈਸਲੇ ਲੈਣ। ਇਹ ਇਕ ਚੰਗੀ ਯੋਜਨਾ ਸੀ, ਪਰ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਜੋ ਹੋਇਆ ਉਹ ਇਕ ਵੱਡੀ ਤਬਾਹੀ ਸੀ।

ਅੱਜ ਸਰਦਾਰ ਪਟੇਲ ਦੀ ਜਯੰਤੀ ਅੱਜ 
ਦੱਸ ਦਈਏ ਕਿ ਅੱਜ (31 ਅਕਤੂਬਰ) ਆਇਰਨ ਮੈਨ ਸਰਦਾਰ ਵੱਲਭਭਾਈ ਪਟੇਲ ਦਾ 145 ਵਾਂ ਜਨਮ ਦਿਵਸ ਹੈ, ਜਿਸ ਨੂੰ ਪੂਰਾ ਦੇਸ਼ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾ ਰਿਹਾ ਹੈ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement