ਕਾਜੋਲ ਨੇ ਬਾਲੀਵੁਡ ਵਿਚ ਪੂਰੇ ਕੀਤੇ 25 ਸਾਲ
Published : Aug 1, 2017, 5:39 pm IST
Updated : Aug 1, 2017, 12:09 pm IST
SHARE ARTICLE

ਨਵੀਂ ਦਿੱਲੀ, 1 ਅਗੱਸਤ: ਅਦਾਕਾਰਾ ਕਾਜੋਲ ਨੇ ਬਾਲੀਵੁਡ ਵਿਚ ਅਪਣੇ 25 ਸਾਲ ਪੂਰੇ ਹੋਣ ਮੌਕੇ ਸੋਸ਼ਲ ਮੀਡੀਆ 'ਤੇ ਅਪਣੇ ਪ੍ਰਸ਼ੰਸਕਾਂ ਨਾਲ ਅਪਣੀ ਇਕ ਪੁਰਾਣੀ ਤਸਵੀਰ ਸਾਂਝਾ ਕਰਦੇ ਹੋਏ ਉੁਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ।

 

ਨਵੀਂ ਦਿੱਲੀ, 1 ਅਗੱਸਤ:  ਅਦਾਕਾਰਾ ਕਾਜੋਲ ਨੇ ਬਾਲੀਵੁਡ ਵਿਚ ਅਪਣੇ 25 ਸਾਲ ਪੂਰੇ ਹੋਣ ਮੌਕੇ ਸੋਸ਼ਲ ਮੀਡੀਆ 'ਤੇ ਅਪਣੇ ਪ੍ਰਸ਼ੰਸਕਾਂ ਨਾਲ ਅਪਣੀ ਇਕ ਪੁਰਾਣੀ ਤਸਵੀਰ ਸਾਂਝਾ ਕਰਦੇ ਹੋਏ ਉੁਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ।
ਕਾਜੋਲ ਨੇ ਸਾਲ 1992 ਵਿਚ ਆਈ ਫ਼ਿਲਮ 'ਬੇਖ਼ੁਦੀ' ਨਾਲ ਫ਼ਿਲਮ ਜਗਤ ਵਿਚ ਅਪਣਾ ਪਹਿਲਾ ਕਦਮ ਰਖਿਆ ਸੀ ਪਰ ਉੁਨ੍ਹਾਂ ਨੂੰ ਪਛਾਣ 1993 ਵਿਚ ਆਈ ਫ਼ਿਲਮ 'ਬਾਜ਼ੀਗਰ' ਤੋਂ ਮਿਲੀ।
ਸੋਸ਼ਲ ਮੀਡੀਆ 'ਤੇ ਅਪਣੀ ਇਕ ਪੁਰਾਣੀ ਤਸਵੀਰ ਸਾਂਝਾ ਕਰਦੇ ਹੋਏ ਕਾਜੋਲ ਨੇ ਲਿਖਿਆ,''ਬੀਤੇ 25 ਸਾਲ ਯਾਦ ਕਰਦੇ ਹੋਏ।  ਕਾਫ਼ੀ ਸਾਰਾ ਪਿਆਰ, ਕਾਫ਼ੀ ਲੰਮੇ ਸਮੇਂ ਤਕ। ਸੱਚ ਵਿਚ ਬਹੁਤ ਧਨਵਾਦੀ ਹਾਂ।'' ਕਾਜੋਲ, ਅਦਾਕਾਰਾ ਤਨੁਜਾ ਅਤੇ ਨਿਰਦੇਸ਼ਕ ਨਿਰਮਾਤਾ ਸ਼ੋਮੂ ਮੁਖਰਜੀ ਦੀ ਬੇਟੀ ਹੈ। ਕਾਜੋਲ ਨੇ 1999 ਵਿਚ ਅਦਾਕਾਰ ਅਜੈ ਦੇਵਗਨ ਨਾਲ ਵਿਆਹ ਕਰਵਾ ਲਿਆ ਸੀ, ਦੋਵਾਂ ਦੀ ਇਕ ਬੇਟੀ ਨਯਸਾ ਅਤੇ ਬੇਟਾ ਯੁਗ ਹੈ। ਇਸ ਤੋਂ ਇਲਾਵਾ ਉੁਨ੍ਹਾਂ ਦੀ ਭੈਣ ਤਨੀਸ਼ਾ ਮੁਖਰਜੀ ਵੀ ਇਕ ਅਦਾਕਾਰਾ ਹੈ।
'ਬਾਜ਼ੀਗਰ', 'ਗੁਪਤ', 'ਦੁਸ਼ਮਣ', 'ਇਸ਼ਕ', 'ਕਰਣ ਅਰਜਨ', 'ਪਿਆਰ ਕੀਆ ਤੋਂ ਡਰਨਾ ਕਿਆ', 'ਦਿਲਵਾਲੇ ਦੁਲਹਨੀਆ ਲੈ ਜਾਣਗੇ', 'ਕੁੱਛ ਕੁੱਛ ਹੋਤਾ ਹੈ', 'ਕਭੀ ਖ਼ੁਸ਼ੀ ਕਭੀ ਗ਼ਮ', 'ਫ਼ਨਾ', 'ਮਾਈ ਨੇਮ ਇਜ ਖ਼ਾਨ' ਉੁਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ਹਨ।
ਕਾਜੋਲ ਆਖ਼ਰੀ ਵਾਰ ਵੱਡੇ ਪਰਦੇ 'ਤੇ 2015 ਵਿਚ ਰੋਹਿਤ ਸ਼ੈੱਟੀ ਦੀ ਫ਼ਿਲਮ 'ਦਿਲਵਾਲੇ' ਵਿਚ ਨਜ਼ਰ ਆਈ ਸੀ ਅਤੇ ਉੁਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਵੀਆਈਪੀ2' ਹੈ ਜਿਸ ਵਿਚ ਉਹ ਤੇਲਗੂ ਸੁਪਰਸਟਾਰ ਧਨੁਸ਼ ਨਾਲ ਨਜ਼ਰ ਆਵੇਗੀ। ਫ਼ਿਲਮ ਤੇਲਗੂ ਹਿੰਦੀ ਦੋਵਾਂ ਵਿਚ ਰੀਲੀਜ਼ ਹੋਵੇਗੀ।
(ਪੀਟੀਆਈ)

SHARE ARTICLE
Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement