
ਕਿਹਾ- ਇਹ ਇਕ ਪਰਿਵਾਰਕ ਫ਼ਿਲਮ ਹੈ ਤੇ ਲੋਕਾਂ ਨੂੰ ਰਿਸ਼ਤਿਆਂ ਦੀ ਪਿਆਰ ਅਤੇ ਸਾਂਝ ਦੀ ਗਲਵਕੜੀ ਪਾਉਣ ਦਾ ਸੁਨੇਹਾ ਦੇਵੇਗੀ
ਅੰਮ੍ਰਿਤਸਰ:- ਨਵੀ ਫ਼ਿਲਮ ਗਲਵਕੜੀ ਦੀ ਚੜਦੀ ਕਲਾ ਦੀ ਅਰਦਾਸ ਕਰਨ ਲੱਈ ਅੱਜ ਫਿਲਮ ਦੀ ਸਟਾਰ ਕਾਸਟ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ। ਜਿਥੇ ਉਹਨਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਫ਼ਿਲਮ ਦੀ ਚੜ੍ਹਦੀ ਕਲਾ ਅਤੇ ਪੂਰੀ ਟੀਮ ਦੀ ਸਿਹਤਯਾਬੀ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਫ਼ਿਲਮ ਦੇ ਹੀਰੋ ਤਰਸੇਮ ਜੱਸੜ ਨੇ ਦਸਿਆ ਕਿ ਅੱਜ ਫਿਲਮ ਦੀ ਚੜਦੀ ਕਲਾ ਲਈ ਅਤੇ ਫਿਲਮ ਪੂਰੀ ਹੋਣ ਦੇ ਸ਼ੁਕਰਾਨੇ ਵਲੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਾਂ। ਵਾਹਿਗੁਰੂ ਪੂਰੀ ਟੀਮ ਨੂੰ ਅਤੇ ਸਾਡੀ ਫਿਲਮ ਗਲਵਕੜੀ ਨੂੰ ਚੜਦੀ ਕਲਾ ਬਖ਼ਸ਼ੇ ਇਹ ਫਿਲਮ ਵੀ ਪਹਿਲੀਆਂ ਫਿਲਮਾਂ ਵਾਂਗ ਇਕ ਪਰਿਵਾਰਕ ਫਿਲਮ ਹੈ ਜਿਸ ਨੂੰ ਸਾਰੇ ਲੋਕ ਪਰਿਵਾਰ ਵਿਚ ਬੈਠ ਕੇ ਵੇਖ ਸਕਣਗੇ ਅਤੇ ਇਹ ਫਿਲਮ ਲੋਕਾਂ ਨੂੰ ਪਰਿਵਾਰਕ ਪਿਆਰ ਅਤੇ ਸਾਂਝ ਦੀ ਗਲਵਕੜੀ ਪਾਉਣ ਦਾ ਸੁਨੇਹਾ ਦਵੇਗੀ।