
ਸਿੱਧੂ ਨਾਲ ਕਾਲ ਰਿਕਾਰਡਿੰਗ ਵੀ ਵਾਇਰਲ ਨਾ ਕਰਨ ਦੀ ਕੀਤੀ ਬੇਨਤੀ
ਚੰਡੀਗੜ੍ਹ: ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਚਾਹੁਣ ਵਾਲੇ ਸਦਮੇ ਵਿਚ ਹਨ। ਪ੍ਰਸ਼ੰਸਕ ਯਕੀਨ ਨਹੀਂ ਕਰ ਪਾ ਰਹੇ ਕਿ ਉਹਨਾਂ ਦੀ ਪਸੰਸੀਦਾ ਗਾਇਕ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਸਿੱਧੂ ਨਾਲ ਆਖਰੀ ਵਾਰ ਹੋਈ ਗੱਲ ਦੀ ਕਾਲ ਰਿਕਾਰਡਿੰਗ ਲੀਕ ਕਰ ਰਹੇ ਹਨ। ਨਾਲ ਹੀ ਸਿੱਧੂ ਮੂਸੇਵਾਲੇ ਦੇ ਬਹੁਤ ਸਾਰੇ ਟਰੈਕ ਤਿਆਰ ਪਏ ਹਨ, ਜਿਹੜੇ ਰਿਲੀਜ਼ ਹੋਣੇ ਬਾਕੀ ਹਨ। ਇਸ ਸਭ ਨੂੰ ਲੈ ਕੇ ਸਿੱਧੂ ਦੀ ਟੀਮ ਨੇ ਉਸ ਦੇ ਇੰਸਟਾਗ੍ਰਾਮ ਪੇਜ ’ਤੇ ਸਟੋਰੀਜ਼ ਪਾਈਆਂ ਹਨ।
Sidhu Moose Wala
ਪਹਿਲੀ ਸਟੋਰੀ ’ਚ ਲਿਖਿਆ, ‘‘ਹੱਥ ਜੋੜ ਕੇ ਬੇਨਤੀ ਹੈ, ਸਿੱਧੂ ਵੀਰ ਕਿਸੇ ਨਾਲ ਵੀ ਜੋ ਕਾਲ ’ਤੇ ਗੱਲ ਕਰਦਾ ਸੀ, ਉਹਨੂੰ ਨਹੀਂ ਪਤਾ ਸੀ ਤੁਸੀਂ ਉਹਦੀ ਕਾਲ ਰਿਕਾਰਡ ਕਰ ਰਹੇ ਹੋ, ਉਹ ਨਿੱਜੀ ਤੌਰ ’ਤੇ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦਾ ਸੀ। ਉਹਦੇ ਨਾਲ ਕੀਤੀਆਂ ਗੱਲਾਂ ਦੀ ਕਾਲ ਰਿਕਾਰਡਿੰਗ ਨਾ ਪਾਓ ਸੋਸ਼ਲ ਮੀਡੀਆ ’ਤੇ, ਉਹ ਗੱਲਾਂ ਸਿਰਫ ਤੁਹਾਡੇ ਲਈ ਸੀ, ਤੁਸੀਂ ਆਪਣੇ ਤਕ ਰੱਖੋ, ਨਾ ਸੋਸ਼ਲ ਮੀਡੀਆ ’ਤੇ ਪਾਓ, ਨਾ ਕਿਸੇ ਨੂੰ ਸੁਣਾਓ।’’
PHOTO
ਦੂਸਰੀ ਸਟੋਰੀ ਵਿਚ ਲਿਖਿਆ, ‘‘ਬੇਨਤੀ ਹੈ ਸਿੱਧੂ ਵੀਰ ਦਾ ਕਿਸੇ ਵੀ ਮਿਊਜ਼ਿਕ ਪ੍ਰੋਡਿਊਸਰ ਕੋਲ ਜਾਂ ਕਿਸੇ ਵੀ ਬੰਦੇ ਕੋਲ ਜੇ ਕੋਈ ਵੀ ਅਣਰਿਲੀਜ਼ਡ ਗਾਣਾ ਪਿਆ ਹੈ ਉਹ ਨਾ ਤਾਂ ਕਿਸੇ ਨੂੰ ਸੁਣਾਇਆ ਜਾਵੇ, ਨਾ ਹੀ ਕਿਸੇ ਨੂੰ ਦਿੱਤਾ ਜਾਵੇ, ਨਾ ਲੀਕ ਜਾਂ ਰਿਲੀਜ਼ ਕੀਤਾ ਜਾਵੇ, ਸਾਰਾ ਡਾਟਾ ਭੋਗ ਤੋਂ ਬਾਅਦ ਸਿੱਧੂ ਦੇ ਪਿਓ ਨੂੰ ਦਿੱਤਾ ਜਾਵੇ। ਡਾਟਾ ਲੀਕ ਕਰਨ ਵਾਲੇ 'ਤੇ ਸਖ਼ਤ ਕਾਰਵਾਈ ਹੋਵੇਗੀ।
PHOTO
PHOTO