
ਜੇ ਬੁਝਾਰਤਾਂ ਦੀ ਗੱਲ ਕਰੀਏ ਤਾਂ ਬੁਝਾਰਤਾਂ ਸਾਡੇ ਪੰਜਾਬੀ ਸੱਭਿਆਚਾਰ ਦੀ ਪਿਟਾਰੀ ਹਨ ਜਿਸ ਨੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ
ਚੰਡੀਗੜ੍ਹ - ਅੱਜ ਦੀ ਭੱਜ ਦੌੜ ਵਾਲੀ ਅਤੇ ਇੰਟਰਨੈੱਟ ਨਾਲ ਭਰੀ ਜ਼ਿੰਦਗੀ 'ਚ ਅਸੀਂ ਅਪਣੇ ਸੱਭਿਆਚਾਰ ਨੂੰ ਖ਼ਤਮ ਕਰ ਦਿੱਤਾ ਹੈ। ਸੱਭਿਆਚਾਰ ਵਿਚ ਕਈ ਚੀਜ਼ਾਂ ਆਉਂਦੀਆਂ ਹਨ ਜਿਵੇਂ ਕਢਾਈ ਕੱਢਣਾ, ਪੰਜਾਬੀ ਖੇਡਾਂ, ਫੁਲਕਾਰੀ ਕੱਢਣਾ ਤੇ ਬੁਝਾਰਤਾਂ ਆਦਿ। ਜੇ ਬੁਝਾਰਤਾਂ ਦੀ ਗੱਲ ਕਰੀਏ ਤਾਂ ਬੁਝਾਰਤਾਂ ਸਾਡੇ ਪੰਜਾਬੀ ਸੱਭਿਆਚਾਰ ਦੀ ਪਿਟਾਰੀ ਹਨ ਜਿਸ ਨੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ, ਇਸ ਵਿਚ ਪੁਰਾਣੇ ਕਿੱਸੇ ਕਹਾਣੀਆਂ, ਦੋਹੇ, ਮੁਹਾਵਰੇ, ਅਖਾਣ ਆਦਿ ਸਭ ਆ ਜਾਂਦੇ ਹਨ।
ਜਿੰਨਾਂ ਨੂੰ ਅਸੀਂ ਬਚਪਨ ਤੋਂ ਆਪਣੇ ਬਜ਼ੁਰਗਾਂ ਦਾਦਾ-ਦਾਦੀ, ਨਾਨ-ਨਾਨੀ ਤੋਂ ਸੁਣਦੇ ਆਏ ਹਾਂ ਪਰ ਹੁਣ ਅਪਣੇ ਬਜ਼ੁਰਗਾਂ ਕੋਲ ਬੈਠਦੇ ਹੀ ਨਹੀਂ। ਬੁਝਾਰਤਾਂ ਸਾਡੇ ਬਜ਼ੁਰਗ ਆਪ ਵੀ ਬਣਾ ਲੈਂਦੇ ਸਨ। ਸਿਆਣਿਆਂ ਦਾ ਕਹਿਣਾ ਹੈ ਕਿ ਬੁਝਾਰਤਾਂ ਨਾਲ ਸਾਡੇ ਦਿਮਾਗ ਦੀ ਕਸਰਤ ਹੋ ਜਾਂਦੀ ਹੈ ਤੇ ਸਾਨੂੰ ਸਾਡੇ ਬਜ਼ੁਰਗਾਂ ਕੋਲ ਬੈਠਣ ਦਾ ਵੀ ਸਮਾਂ ਮਿਲ ਜਾਂਦਾ ਸੀ। ਇਸ ਸਮੇਂ ਨੂੰ ਦੁਬਾਰਾ ਸ਼ੁਰੂ ਕਰਨ ਲਈ ਅੱਜ ਅਸੀਂ ਬੁਝਾਰਤਾਂ ਦੇ ਸੱਭਿਆਚਾਰ ਨੂੰ ਪਹਿਲਾਂ ਵਾਂਗ ਹੀ ਜਿਉਂਦਾ ਰੱਖਣ ਲਈ ਤੁਹਾਡੇ ਲਈ ਇੱਕ ਬੁਝਾਰਤ ਲੈ ਕੇ ਆਏ ਹਾਂ ਜਿਸ ਦਾ ਜਵਾਬ ਤੁਸੀਂ ਸਾਨੂੰ ਦੱਸਣਾ ਹੈ।
ਬੁਝਾਰਤ - ਬੱਚਾ ਇੱਕ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਜਦ ਕਰਦਾ ਹੈ ਹਿਸਾਬ ‘ਕੱਲਾ-‘ਕੱਲਾ ਦਿੰਦਾ ਸਹੀ ਜਵਾਬ?
ਜੇ ਤੁਹਾਨੂੰ ਇਸ ਬੁਝਾਰਤ ਦਾ ਜਵਾਬ ਲੱਭਣ ਵਿਚ ਮੁਸ਼ਕਿਲ ਆ ਰਹੀ ਹੈ ਤਾਂ ਦੱਸ ਦਈਏ ਕਿ ਇਹ ਗਣਿਤ ਦੀ ਪੜ੍ਹਾਈ, ਦੁਕਾਨਾਂ, ਮੈਡੀਕਲਾਂ ਅਤੇ ਸ਼ੋਅਰੂਮਾਂ ਵਿਚ ਵਰਤਿਆ ਜਾਂਦਾ ਹੈ। ਬੱਚੇ ਇਸ ਨੂੰ ਅਪਣੀ ਗਣਿਤ ਦੀ ਪ੍ਰੀਖਿਆ ਵਿਚ ਵੀ ਵਰਤਦੇ ਹਨ। ਚਲੋ ਜੇ ਹੁਣ ਤੁਹਾਨੂੰ ਇਸ ਬੁਝਾਰਤ ਦਾ ਜਵਾਬ ਨਹੀਂ ਪਤਾ ਚੱਲ ਰਿਹਾ ਤਾਂ ਅਸੀਂ ਤੁਹਾਨੂੰ ਦੱਸ ਹੀ ਦਿੰਦੇ ਹਾਂ ਕਿ ਇਸ ਦਾ ਜਵਾਬ ਕੈਲਕੁਲੇਟਰ ਹੈ।
ਦੇਖੋ ਜਿਵੇਂ ਕਿ ਕੈਲਕੁਲੇਟਰ ਕੋਈ ਵੀ ਕਲਾਸਾਂ ਵਗੈਰਾ ਜਾਂ ਪੜ੍ਹਾਈ ਨਹੀਂ ਕਰਦਾ ਪਰ ਫਿਰ ਵੀ ਜਦੋਂ ਕੋਈ ਵੀ ਉਸ 'ਤੇ ਹਿਸਾਬ ਕਰਨ ਲੱਗ ਜਾਂਦਾ ਹੈ ਤਾਂ ਉਹ ਝੱਟ ਦੇਣੇ ਸਹੀ ਜਵਾਬ ਦੇ ਦਿੰਦਾ ਹੈ। ਇਸ ਲਈ ਤਾਂ ਕੈਲਕੁਲੇਟਰ ਕਹਿੰਦਾ ਹੈ ਕਿ ਬੱਚਾ ਇੱਕ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਜਦ ਕਰਦਾ ਹੈ _ ਹਿਸਾਬ ‘ਕੱਲਾ-‘ਕੱਲਾ ਦਿੰਦਾ ਸਹੀ ਜਵਾਬ?