
ਹੈਰੀ ਚੱਠਾ ਗਰੁੱਪ ਨੇ ਲਈ ਜ਼ਿੰਮੇਵਾਰੀ
ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ ਦੇ ਘਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰੀ ਚੱਠਾ ਨਾਮਕ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਹਨਾਂ ਵਲੋਂ ਇਕ ਪੋਸਟ ਵੀ ਸ਼ੇਅਰ ਕੀਤੀ ਗਈ।
PHOTO
ਜਿਸ ਵਿਚ ਉਨ੍ਹਾਂ ਲਿਖਿਆ ਕਿ ਕਰਨ ਔਜਲਾ ‘ਅਜੇ ਤਾਂ ਤੇਰੇ ਯਾਰਾਂ-ਦੋਸਤਾਂ ਦੇ ਨੁਕਸਾਨ ਹੋ ਰਹੇ, ਤੇਰਾ ਵੀ ਜਲਦੀ ਹੋਵੇਗਾ। ਕਦੋਂ ਤੱਕ ਦੋਸਤਾਂ ਦਾ ਨੁਕਸਾਨ ਕਰਵਾਏਗਾ। ਅਸੀਂ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਵੀ ਜਾਣਦੇ ਹਾਂ ਪਰ ਅਸੀਂ ਉਨ੍ਹਾਂ ਦਾ ਨੁਕਸਾਨ ਨਹੀਂ ਚਾਹੁੰਦੇ। ਕਦੋਂ ਤੱਕ ਆਪਣਾ ਪਤਾ ਬਦਲੇਗਾ? ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਆਵੇਗਾ।
PHOTO
ਦੱਸ ਦੇਈਏ ਕਿ ਸਰੀ ’ਚ ਜਿਸ ਘਰ ’ਤੇ ਗੋਲੀਆਂ ਚਲਾਈਆਂ ਗਈਆਂ ਹਨ, ਉਹ ਪਹਿਲਾਂ ਕਰਨ ਔਜਲਾ ਦੇ ਦੋਸਤ ਦਾ ਹੁੰਦਾ ਸੀ। 5 ਮਹੀਨੇ ਪਹਿਲਾਂ ਹੀ ਇਥੇ ਨਵਾਂ ਮਾਲਕ ਆਇਆ। ਘਰ ’ਤੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਵੀ ਸਾਫ ਵੇਖੇ ਜਾ ਸਕਦੇ ਹਨ।
PHOTO