
ਗੁਰਬਾਜ਼ ਗਰੇਵਾਲ ਗਿੱਪੀ ਗਰੇਵਾਲ ਦਾ ਸਭ ਤੋਂ ਛੋਟਾ ਪੁੱਤਰ ਹੈ ਤੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਛਾਇਆ ਰਹਿੰਦਾ ਹੈ
Gurbaaz Grewal: - ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਸਭ ਤੋਂ ਛੋਟੇ ਪੁੱਤ ਗੁਰਬਾਜ਼ ਗਰੇਵਾਲ ਦਾ ਅੱਜ 3 ਨਵੰਬਰ ਨੂੰ ਜਨਮਦਿਨ ਹੈ। ਗੁਰਬਾਜ਼ ਗਰੇਵਾਲ ਅੱਜ ਅਪਣਾ ਚੌਥਾ ਜਨਮਦਿਨ ਮਨਾ ਰਿਹਾ ਹੈ। ਅੱਜ ਗੁਰਬਾਜ਼ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਬਹੁਤ ਹੀ ਖ਼ਾਸ ਤਰੀਕੇ ਨਾਲ ਵਧਾਈ ਦਿੱਤੀ।
ਜੇ ਗੱਲ ਕੀਤੀ ਜਾਵੇ ਗੁਰਬਾਜ਼ ਗਰੇਵਾਲ ਦੀ ਮੰਮੀ ਦੀ ਤਾਂ ਰਵਨੀਤ ਗਰੇਵਾਲ ਨੇ ਅਪਣੇ ਪੁੱਤ ਗੁਰਬਾਜ਼ ਗਰੇਵਾਲ ਨਾਲ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ "ਹੈੱਪੀ ਬਰਥਡੇ ਮਾਈ ਪਰੀਸ਼ੀਅਸ ਬੇਬੀ (ਜਨਮਦਿਨ ਮੁਬਾਰਕ ਮੇਰੇ ਅਨਮੋਲ ਪੁੱਤਰ)।"
ਓਧਰ ਜੇ ਗੁਰਬਾਜ਼ ਗਰੇਵਾਲ ਦੇ ਪਾਪਾ ਗਿੱਪੀ ਗਰੇਵਾਲ ਦੀ ਗੱਲ ਕੀਤੀ ਜਾਵੇਗਾ ਤਾਂ ਉਹਨਾਂ ਨੇ ਵੀ ਅਪਣੇ ਲਾਡਲੇ ਪੁੱਤ ਗੁਰਬਾਜ਼ ਗਰੇਵਾਲ ਦੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ "ਹੈੱਪੀ ਬਰਥਡੇ ਗੁਰਬਾਜ਼, ਲਵ ਯੂ ਪੁੱਤਰ।"
ਜ਼ਿਕਰਯੋਗ ਹੈ ਕਿ ਗੁਰਬਾਜ਼ ਗਰੇਵਾਲ ਗਿੱਪੀ ਗਰੇਵਾਲ ਦਾ ਸਭ ਤੋਂ ਛੋਟਾ ਪੁੱਤਰ ਹੈ ਤੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਛਾਇਆ ਰਹਿੰਦਾ ਹੈ। ਜੇ ਉਸ ਦੀ ਕੋਈ ਵੀ ਪੋਸਟ ਸ਼ੋਸ਼ਲ ਮੀਡੀਆ 'ਤੇ ਪੈਂਦੀ ਹੈ ਤਾਂ ਉਹ ਝੱਟ ਦੇਣੇ ਵਾਇਰਲ ਹੋ ਜਾਂਦੀ ਹੈ। ਅੱਜ ਵੀ ਉਸ ਦੇ ਜਨਮ ਦਿਨ ਮੌਕੇ ਜੇ ਕੋਈ ਵੀ ਪੋਸਟ ਪਾ ਰਿਹਾ ਹੈ ਤਾਂ ਉਹ ਮਿੰਟਾਂ ਵਿਚ ਹੀ ਵਾਇਰਲ ਹੋ ਰਹੀ ਹੈ ਤੇ ਲੋਕ ਗੁਰਬਾਜ਼ ਗਰੇਵਾਲ ਨੂੰ ਜਨਮਦਿਨ ਮੌਕੇ ਵਧਾਈ ਦੇ ਰਹੇ ਹਨ।