
ਅਦਾਕਾਰਾ ਕੰਗਨਾ ਰਨੌਤ ਹੈਦਰਾਬਾਦ ਵਿਚ 'ਮਣੀਕਨਿਕਾ-ਦ ਕਵੀਨ ਆਫ਼ ਝਾਂਸੀ' ਦੇ ਸੈੱਟ 'ਤੇ ਜ਼ਖ਼ਮੀ ਹੋ ਗਈ। ਡਾਕਟਰਾਂ ਨੇ ਉੁਨ੍ਹਾਂ ਨੂੰ ਪੰਜ ਦਿਨ ਤਕ ਆਰਾਮ ਕਰਨ ਨੂੰ ਕਿਹਾ ਹੈ।
ਮੁੰਬਈ, 22 ਜੁਲਾਈ: ਅਦਾਕਾਰਾ ਕੰਗਨਾ ਰਨੌਤ ਹੈਦਰਾਬਾਦ ਵਿਚ 'ਮਣੀਕਨਿਕਾ-ਦ ਕਵੀਨ ਆਫ਼ ਝਾਂਸੀ' ਦੇ ਸੈੱਟ 'ਤੇ ਜ਼ਖ਼ਮੀ ਹੋ ਗਈ। ਡਾਕਟਰਾਂ ਨੇ ਉੁਨ੍ਹਾਂ ਨੂੰ ਪੰਜ ਦਿਨ ਤਕ ਆਰਾਮ ਕਰਨ ਨੂੰ ਕਿਹਾ ਹੈ। ਕੰਗਨਾ ਅਪਣੇ ਸਹਿ ਕਲਾਕਾਰ ਨਿਹਾਰ ਪਾਂਡਿਆ ਨਾਲ ਫ਼ਿਲਮਾਏ ਜਾ ਰਹੇ ਤਲਵਾਰਬਾਜ਼ੀ ਦੇ ਇਕ ਦ੍ਰਿਸ਼ ਦੌਰਾਨ ਜ਼ਖ਼ਮੀ ਹੋਈ। ਤਲਵਾਰ ਉੁਨ੍ਹਾਂ ਦੇ ਸਿਰ 'ਤੇ ਲੱਗੀ ਜਿਸ ਨਾਲ ਉੁਨ੍ਹਾਂ ਨੂੰ ਇਕ ਡੂੰਘਾ ਜ਼ਖ਼ਮ ਹੋ ਗਿਆ। ਅਦਾਕਾਰਾ ਨੂੰ ਤੁਰਤ ਹੀ ਹਸਪਤਾਲ ਲੈ ਜਾਇਆ ਗਿਆ ਜਿਥੇ ਉਨ੍ਹਾਂ ਦੇ ਸਿਰ 'ਤੇ 15 ਟਾਂਕੇ ਲੱਗੇ। ਡਾਕਟਰਾਂ ਨੇ ਕੁੱਝ ਦਿਨ ਤਕ ਉੁਨ੍ਹਾਂ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਹਦਾਇਤ ਦਿਤੀ ਹੈ।
ਕੰਗਨਾ ਨੇ ਇਕ ਬਿਆਨ ਵਿਚ ਕਿਹਾ, ''ਚਿਹਰੇ 'ਤੇ ਯੁੱਧ ਦੇ ਜ਼ਖ਼ਮ ਤੋਂ ਮੈਨੂੰ ਕਾਫ਼ੀ ਮਜਾ ਆ ਰਿਹਾ ਹੈ ਹਾਲਾਂਕਿ ਮੈਂ ਇਸ ਗੱਲ ਤੋਂ ਸ਼ਰਮਿੰਦਾ ਹਾਂ ਕਿ ਮੈਨੂੰ ਮਜ਼ਾ ਕਿਉੁਂ ਆ ਰਿਹਾ ਹੈ। ਮੇਰੀ ਟੀਮ ਦੇ ਕਈ ਮੈਂਬਰ ਮੈਨੂੰ ਕਹਿ ਰਹੇ ਹਨ ਕਿ ਇਹ ਪੇਸ਼ਵਾ ਟਿੱਕੇ ਦੀ ਤਰ੍ਹਾਂ ਹੈ ਜੋ ਮਣਿਕਣਿਕਾ ਅਪਣੇ ਮੱਥੇ 'ਤੇ ਲਾਇਆ ਕਰਦੀ ਸੀ।''
ਉਨ੍ਹਾਂ ਕਿਹਾ, ''ਇਹ ਥੋੜਾ ਨਾਟਕੀ ਸੀ ਪਰ ਮੈਂ ਕਾਫ਼ੀ ਉਤਸ਼ਾਹਤ ਸੀ ਕਿ ਮੇਰਾ ਚਿਹਰਾ ਪੂਰਾ ਖ਼ੂਨ ਨਾਲ ਭਰਿਆ ਸੀ ਅਤੇ ਮੈਨੂੰ ਰਾਣੀ ਦੇ ਜੀਵਨ ਦੀ ਵਾਸਤਵਿਕ ਅਤੇ ਪ੍ਰ੍ਰਮਾਣਿਕ ਝਲਕ ਮਿਲੀ।''
ਹਾਲੀਵੁਡ ਸਟੰਟ ਨਿਰਦੇਸ਼ਕ ਨਿਕ ਪਾਵੇਲ ਅਦਾਕਾਰਾ ਨੂੰ ਤਲਵਾਰਬਾਜ਼ੀ ਦੇ ਗੁਰ ਸਿਖਾ ਰਹੇ ਹਨ, ਨਾਲ ਹੀ ਉਹ ਘੋੜਸਵਾਰੀ ਵੀ ਸਿਖ ਰਹੀ ਹੈ। ਨਿਰਦੇ²ਸ਼ਕ ਕ੍ਰਿਸ਼ ਦੀ ਫ਼ਿਲਮ 'ਮਣਿਕਣਿਕਾ-ਦ ਕਵੀਨ ਆਫ਼ ਝਾਂਸੀ' ਵਿਚ ਕੰਗਨਾ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਕਿਰਦਾਰ ਵਿਚ ਨਜ਼ਰ ਆਵੇਗੀ। (ਪੀਟੀਆਈ)