
ਅੱਜਕਲ ਪੰਜਾਬੀ ਫਿ਼ਲਮ 'ਦਾਣਾ ਪਾਣੀ' ਕਾਫ਼ੀ ਚਰਚਾ ਵਿਚ ਹੈ ਜੋ ਸਿਨੇਮਿਆਂ ਵਿਚ ਲੱਗ ਚੁੱਕੀ ਹੈ। ਫਿ਼ਲਮ ਵਿਚ ਜਿੰਮੀ ਸ਼ੇਰਗਿੱਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ...
ਅੱਜਕਲ ਪੰਜਾਬੀ ਫਿ਼ਲਮ 'ਦਾਣਾ ਪਾਣੀ' ਕਾਫ਼ੀ ਚਰਚਾ ਵਿਚ ਹੈ ਜੋ ਸਿਨੇਮਿਆਂ ਵਿਚ ਲੱਗ ਚੁੱਕੀ ਹੈ। ਫਿ਼ਲਮ ਵਿਚ ਜਿੰਮੀ ਸ਼ੇਰਗਿੱਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫਿ਼ਲਮ ਨੂੰ ਸਿਨੇਮਿਆਂ ਵਿਚ ਪਹਿਲੇ ਦਿਨ ਚੰਗਾ ਹੁੰਗਾਰਾ ਦਰਸ਼ਕਾਂ ਵਲੋਂ ਮਿਲਿਆ ਹੈ, ਜਿਸ ਤੋਂ ਇੰਝ ਜਾਪਦੈ ਕਿ ਲੋਕਾਂ ਨੂੰ ਫਿ਼ਲਮ ਪਸੰਦ ਆ ਰਹੀ ਹੈ। ਫਿ਼ਲਮ ਨੂੰ ਲੈ ਕੇ ਜਿੰਮੀ ਸ਼ੇਰਗਿਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਰਸ਼ਕਾਂ ਦੀ ਮੰਗ ਅਨੁਸਾਰ ਫਿ਼ਲਮ ਵਿਚ ਕੁੱਝ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੀ ਮੰਗ ਪਿਛਲੇ ਕਾਫ਼ੀ ਸਮੇਂ ਹੁੰਦੀ ਆ ਰਹੀ ਹੈ।
Daana Paani
ਇਸ ਫਿਲਮ ਵਿਚ ਜਿੰਮੀ ਸ਼ੇਰਗਿੱਲ ਇਕ ਫ਼ੌਜੀ ਦੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਨ੍ਹਾਂ ਦੀਆਂ ਫ਼ੌਜੀ ਦੇ ਕਿਰਦਾਰ ਵਿਚ ਫਿਲਮਾਂ ਆ ਚੁੱਕੀਆਂ ਹਨ ਪਰ ਇਸ ਫਿ਼ਲਮ ਵਿਚ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਦੀ ਕਹਾਣੀ ਪੰਜਾਬ ਦੀ ਮਿੱਟੀ ਨਾਲ ਜੁੜੀ ਹੋਈ ਹੈ। ਜਿੰਮੀ ਸ਼ੇਰਗਿਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਿਲਮ ਦੇ ਲਈ ਬੇਹੱਦ ਜ਼ਿਆਦਾ ਮਿਹਨਤ ਕੀਤੀ ਹੈ। ਫਿਲਮ ਦਾ ਹਰ ਸੀਨ ਅਪਣੇ ਆਪ ਵਿਚ ਕਮਾਲ ਦਾ ਹੈ।
Daana Paani
ਇਸ ਫਿਲਮ ਵਿਚ ਨਵੀਂ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਬਸੰਤ ਕੌਰ ਦੀ ਭੂਮਿਕਾ ਨਿਭਾਅ ਰਹੀ ਹੈ। ਜਿੰਮੀ ਸ਼ੇਰਗਿੱਲ ਸਮੇਤ ਉਨ੍ਹਾਂ ਦੀ ਪੂਰੀ ਟੀਮ ਨੂੰ ਫਿਲਮ ਤੋਂ ਬਹੁਤ ਸਾਰੀਆਂ ਉਮੀਦਾਂ ਸਨ। ਪਹਿਲੇ ਦਿਨ ਫਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਫਿਲਮ ਅੱਗੇ ਜਾ ਕੇ ਕਿੰਨੀ ਕੁ ਸਫ਼ਲ ਹੁੰਦੀ ਹੈ।