
Famous Punjabi singer Diljan
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਦਿਲਜਾਨ ਦੀ 30 ਮਾਰਚ ਨੂੰ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਦਿਲਜਾਨ ਦਾ ਸਸਕਾਰ ਅੱਜ ਦੁਪਹਿਰ 1 ਵਜੇ ਸ਼ਮਸ਼ਾਨ ਘਾਟ ਕਰਤਾਰਪੁਰ ਵਿਖੇ ਕੀਤਾ ਜਾਵੇਗਾ। ਦੱਸ ਦੇਈਏ ਕਿ ਦਿਲਜਾਨ ਦੀ ਪਤਨੀ, ਧੀ ਅਤੇ ਉਹਨਾਂ ਦਾ ਭਰਾ ਕੈਨੇਡਾ ਵਿਚ ਸਨ ਜੋ ਕਿ ਕੱਲ ਰਾਤ ਕਰਤਾਰਪੁਰ ਪਹੁੰਚ ਗਏ ਉਹਨਾਂ ਦੇ ਆਉਣ ਤੇ ਹੀ ਦਿਲਜਾਨ ਦਾ ਸਸਕਾਰ ਕੀਤਾ ਜਾਣਾ ਸੀ।
Famous Punjabi singer Diljan
ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਗ੍ਰਹਿ ਆਰੀਆ ਨਗਰ ਨੇੜੇ ਅਜੀਤ ਪੈਲੇਸ ਤੋਂ ਦੁਪਹਿਰ 12.30 ਵਜੇ ਆਰੰਭ ਹੋਵੇਗੀ ਅਤੇ 1 ਵਜੇ ਸ਼ਮਸ਼ਾਨ ਘਾਟ ਕਰਤਾਰਪੁਰ ਵਿਖੇ ਸਸਕਾਰ ਹੋਵੇਗਾ। ਦਿਲਜਾਨ ਦੀ ਅਚਾਨਕ ਹੋਈ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ।
Famous Punjabi singer Diljan