ਫ਼ਿਲਮ 'ਯਾਰ ਮੇਰਾ ਤਿਤਲੀਆਂ ਵਰਗਾ’ ਦਾ ਪਹਿਲਾ ਗੀਤ 'ਇਕੋ-ਇਕ ਦਿਲ' ਹੋਇਆ ਰਿਲੀਜ਼
Published : Aug 5, 2022, 1:25 pm IST
Updated : Aug 5, 2022, 1:25 pm IST
SHARE ARTICLE
 The first song of the movie 'Yaar Mera Titliyan Varga' 'Eko-Ek Dil' was released
The first song of the movie 'Yaar Mera Titliyan Varga' 'Eko-Ek Dil' was released

ਗਿੱਪੀ ਗਰੇਵਾਲ ਤੇ ਸੁਦੇਸ਼ ਕੁਮਾਰੀ ਨੇ ਗਾਇਆ ਹੈ ਇਹ ਗੀਤ 

 

ਚੰਡੀਗੜ੍ਹ - ਪੰਜਾਬੀ ਸਿਨੇਮਾ ਨੂੰ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਪ੍ਰੋਡਕਸ਼ਨ ਹਾਊਸ ‘ਹੰਬਲ ਮੋਸ਼ਨ ਪਿਚਰਜ਼’ ਅਤੇ ‘ਓਮਜੀ ਸਟਾਰ ਸਟੂਡੀਓਜ਼’ ਦੀ ਨਵੀਂ ਪੰਜਾਬੀ ਫ਼ਿਲਮ 'ਯਾਰ ਮੇਰਾ ਤਿਤਲੀਆਂ ਵਰਗਾ’ ਆਉਣ ਵਾਲੀ 2 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਪ੍ਰਮੋਸ਼ਨ ਵੀ ਜੋਰਾਂ ਸ਼ੋਰਾਂ 'ਤੇ ਹੈ। ਹਰ ਟੀ. ਵੀ. ਚੈਨਲ, ਸੋਸ਼ਲ ਮੀਡੀਆ ਤੇ ਹੋਰ ਥਾਵਾਂ 'ਤੇ ਫ਼ਿਲਮ ਬਾਰੇ ਚਰਚਾ ਹੋ ਰਹੀ ਹੈ।

file photo 

ਇਸ ਫ਼ਿਲਮ ਦਾ ਪਹਿਲਾ ਗੀਤ 'ਇਕੋ-ਇਕ ਦਿਲ' ਅੱਜ ਰਿਲੀਜ਼ ਹੋ ਗਿਆ ਹੈ ਜੋ ਕਿ ਗਿੱਪੀ ਗਰੇਵਾਲ ਦੇ ਫੈਨਸ ਬਹੁਤ ਪਸੰਦ ਕਰ ਰਹੇ ਹਨ। ਇਸ ਗੀਤ ਨੂੰ ਖ਼ੁਦ ਗਿੱਪੀ ਗਰੇਵਾਲ ਅਤੇ ਗਾਇਕਾ ਸੁਦੇਸ਼ ਕੁਮਾਰੀ ਦੁਆਰਾ ਗਾਇਆ ਗਿਆ ਹੈ ਅਤੇ ਗੀਤ ਦੇ ਬੋਲ ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਨੇ ਲਿਖੇ ਹਨ ਜਦ ਕਿ ਮਨਮੋਹਕ ਸੰਗੀਤ ਜੈ ਕੇ ਨੇ ਦਿੱਤਾ ਹੈ।

ਦੱਸ ਦਈਏ ਕਿ ਇਹ ਇੱਕ ਪਰਿਵਾਰਕ ਕਾਮੇਡੀ ਵਾਲੀ ਰੁਮਾਂਟਿਕ ਫ਼ਿਲਮ ਹੈ ਜਿਸ ਵਿਚ ਗਿੱਪੀ ਗਰੇਵਾਲ ਦੇ ਨਾਲ ਅਦਾਕਾਰਾ ਤਨੂੰ ਗਰੇਵਾਲ ਨੇ ਮੇਨ ਲੀਡ ਵਿਚ ਕੰਮ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਰਵਨੀਤ ਕੌਰ ਗਰੇਵਾਲ, ਗਿੱਪੀ ਗਰੇਵਾਲ ਤੇ ਆਸ਼ੂ ਮੁਨੀਸ਼ ਸਾਹਨੀ ਹਨ। ਨਰੇਸ਼ ਕਥੂਰੀਆ ਦੀ ਲਿਖੀ ਕਹਾਣੀ ਅਧਾਰਤ ਇਸ ਫ਼ਿਲਮ ਨੂੰ ਵਿਕਾਸ ਵਸ਼ਿਸ਼ਟ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 2 ਸਤੰਬਰ ਨੂੰ ਸਿਨੇਮਾਘਰਾਂ ਦਾ ਸ਼ਿਗਾਰ ਬਨਣ ਜਾ ਰਹੀ, ਇਸ ਫਿਲਮ  ਦਾ ਟ੍ਰੇਲਰ 10 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement