
ਸਿਮਰਨ ਨੇ ਆਪਣੇ ਯੂਟਿਊਬ ਚੈਨਲ ’ਤੇ ਗੀਤ ਦੀ ਆਡੀਓ ਨੂੰ ਮੁੜ ਤੋਂ ਸ਼ੇਅਰ ਕਰ ਦਿੱਤਾ ਹੈ। ਹਾਲਾਂਕਿ ਵੀਡੀਓ ਦੀ ਜਗ੍ਹਾ ਸਿਰਫ਼ ਪੋਸਟਰ ਲਗਾ ਦਿੱਤਾ ਸੀ।
ਚੰਡੀਗੜ੍ਹ – ਸਿਮਰਨ ਕੌਰ ਧਾਂਦਲੀ ਦਾ ਗੀਤ ਅਜੇ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗੀਤ ਨੂੰ ਰਿਲੀਜ਼ ਹੋਇਆਂ ਕਾਫੀ ਦਿਨ ਹੋ ਗਏ ਹਨ ਪਰ ਇਸ ਦਾ ਸੁਰਖ਼ੀਆਂ ’ਚ ਬਣੇ ਰਹਿਣਾ ਲਗਾਤਾਰ ਜਾਰੀ ਹੈ। ਦਰਅਸਲ ਸਿਮਰਨ ਕੌਰ ਧਾਦਲੀ ਨੇ ਆਪਣੇ ਗੀਤ ’ਚ ਫੈਮੇਨਿਜ਼ਮ ਨੂੰ ਲੈ ਕੇ ਆਪਣਾ ਪੱਖ ਰੱਖਿਆ ਸੀ, ਜਿਸ ’ਤੇ ਕੁਝ ਲੋਕਾਂ ਨੇ ਸਹਿਮਤੀ ਜਤਾਈ ਤੇ ਕੁਝ ਨੇ ਕਾਫ਼ੀ ਇਤਰਾਜ਼ ਜਤਾਇਆ।
ਗੀਤ ’ਚ ਸਿਮਰਨ ਕੌਰ ਧਾਦਲੀ ਨੇ ਮੀਤੀ ਕਲ੍ਹੇਰ ਦਾ ਵੀ ਜ਼ਿਕਰ ਕੀਤਾ ਸੀ, ਜਿਸ ਨੇ ਗੀਤ ’ਤੇ ਵੱਡਾ ਐਕਸ਼ਨ ਲਿਆ ਸੀ। ਦੱਸ ਦਈਏ ਕਿ ਮੀਤੀ ਕਲੇਰ ਨੇ ਗੀਤ ’ਤੇ ਸਟ੍ਰਾਈਕ ਦਿੱਤੀ ਸੀ, ਜਿਸ ਕਾਰਨ ਯੂਟਿਊਬ ਨੇ ਸਿਮਰਨ ਕੌਰ ਧਾਦਲੀ ਦਾ ਗੀਤ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਸੀ। ਗੀਤ ਡਿਲੀਟ ਕਰਵਾਉਣ ਤੋਂ ਬਾਅਦ ਮੀਤੀ ਕਲ੍ਹੇਰ ਨੇ ਇੰਸਟਾਗ੍ਰਾਮ ’ਤੇ ਸਟੋਰੀਜ਼ ਵੀ ਅਪਲੋਡ ਕੀਤੀਆਂ ਸਨ, ਜਿਨ੍ਹਾਂ ’ਚੋਂ ਪਹਿਲੀ ਸਟੋਰੀ ’ਚ ਉਹ ਲਿਖਦੀ ਹੈ, ‘ਮੈਨੂੰ ਪੰਜਾਬੀ ਗੀਤਾਂ 'ਤੇ ਇਸ ’ਚ ਪੇਸ਼ ਕੀਤੇ ਵਿਚਾਰਾਂ ਨਾਲ ਕੋਈ ਮੁਸ਼ਕਿਲ ਨਹੀਂ ਹੈ ਪਰ ਜੇਕਰ ਤੁਸੀਂ ਮੇਰੀ ਤਸਵੀਰ ਦੀ ਵਰਤੋਂ ਕਰਦੇ ਹੋ ਤਾਂ ਮੈਨੂੰ ਪੈਸੇ ਦਿਓ।’
ਮੀਤੀ ਨੇ ਅਗਲੀ ਸਟੋਰੀ ’ਚ ਲਿਖਿਆ ਸੀ, ‘ਅਗਲੀ ਵਾਰ ਮੇਰੇ ਤੋਂ ਇਜਾਜ਼ਤ ਲਓ ਤੇ ਮੇਰਾ ਕੰਟੈਂਟ ਵਰਤਣ ਲਈ ਮੈਨੂੰ ਪੈਸੇ ਦਿਓ। ਜੇਕਰ ਤੁਸੀਂ ਸਿੱਧੂ ਮੂਸੇ ਵਾਲਾ ਜਾਂ ਕਰਨ ਔਜਲਾ ਨਹੀਂ ਹੋ ਤਾਂ ਮੈਨੂੰ ਤੁਹਾਡੀ ਕੰਟਰੋਵਰਸੀ ਤੇ ਡਿਬੇਟ ’ਚ ਕੋਈ ਦਿਲਚਸਪੀ ਨਹੀਂ ਹੈ।’ ਇਸ ਦੇ ਨਾਲ ਹੀ ਦੱਸ ਦਈਏ ਕਿ ਸਿਮਰਨ ਕੌਰ ਧਾਦਲੀ ਵੀ ਗੀਤ ਡਿਲੀਟ ਹੋਣ ਤੋਂ ਬਾਅਦ ਪਿੱਛੇ ਨਹੀਂ ਹਟੀ। ਸਿਮਰਨ ਨੇ ਆਪਣੇ ਯੂਟਿਊਬ ਚੈਨਲ ’ਤੇ ਗੀਤ ਦੀ ਆਡੀਓ ਨੂੰ ਮੁੜ ਤੋਂ ਸ਼ੇਅਰ ਕਰ ਦਿੱਤਾ ਹੈ। ਹਾਲਾਂਕਿ ਵੀਡੀਓ ਦੀ ਜਗ੍ਹਾ ਸਿਰਫ਼ ਪੋਸਟਰ ਲਗਾ ਦਿੱਤਾ ਸੀ।