ਗਿੱਪੀ ਗਰੇਵਾਲ ਦੀ ਫਿਲਮ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਦਾ ਪੋਸਟਰ ਰਿਲੀਜ਼
Published : Oct 5, 2022, 5:56 pm IST
Updated : Nov 5, 2022, 1:33 pm IST
SHARE ARTICLE
Poster release of Gippy Grewal's movie 'Uchhiyan Ne GallanTere Yaar diyan'
Poster release of Gippy Grewal's movie 'Uchhiyan Ne GallanTere Yaar diyan'

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹੋਵੇਗੀ ਰਿਲੀਜ਼ ਫਿਲਮ 

ਜ਼ੀ ਸਟੂਡੀਓਜ਼ ਨੇ ਹਮੇਸ਼ਾ ਵੱਡੀਆਂ ਪੰਜਾਬੀ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਸ ਵਿੱਚ ਹਾਲੀਆ ਫ਼ਿਲਮਾਂ ਪੁਆੜਾ ਅਤੇ ਕਿਸਮਤ-2 ਹਨ। ਕਾਫ਼ੀ ਉਡੀਕ ਤੋਂ ਬਾਅਦ, ਨਿਰਮਾਤਾਵਾਂ ਨੇ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਅਗਲੀ ਫ਼ਿਲਮ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਗੀਤ ਦੇ ਬੋਲ ਸਾਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਬਹੁਤ ਹੀ ਮਕਬੂਲ ਗੀਤ“ਸੋ ਹਾਈ” ਦੀ ਯਾਦ ਦਿਵਾਉਂਦੇ ਹਨ।

ਫਿਲਮੀ ਸਿਤਾਰੇ ਰਾਜਦੀਪ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਕਾਮੇਡੀ-ਡਰਾਮਾ ਅੱਜ ਦੇ ਸੰਸਾਰ ਵਿੱਚ ਔਰਤਾਂ ਦੁਆਰਾ ਦਰਪੇਸ਼ ਸੰਘਰਸ਼ਾਂ ਅਤੇ ਚੁਣੌਤੀਆਂ 'ਤੇ ਕੇਂਦਰਿਤ ਹੈ।  ਨਿਰਮਾਤਾ ਇਸ ਫਿਲਮ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਯਾਨੀ 8 ਮਾਰਚ 2023 ਨੂੰ ਰਿਲੀਜ਼ ਕਰ ਰਹੇ ਹਨ।

'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਨੂੰ ਰਾਕੇਸ਼ ਧਵਨ ਦੁਆਰਾ ਲਿਖਿਆ ਅਤੇ ਪੰਕਜ ਬੱਤਰਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। 8 ਮਾਰਚ 2023 ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਜ਼ੀ ਸਟੂਡੀਓਜ਼, ਪੰਕਜ ਬੱਤਰਾ, ਅਤੇ ਪ੍ਰੀਤਾ ਬੱਤਰਾ ਦੁਆਰਾ ਨਿਰਮਿਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement