Diljit Dosanjh News: ਦਿਲਜੀਤ ਦੋਸਾਂਝ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ
Diljit dosanjh pakistani actress hania amir performed in london: ਦਿਲਜੀਤ ਦੋਸਾਂਝ ਭਾਰਤ ਦੇ ਸਭ ਤੋਂ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹਨ ਅਤੇ ਦੁਨੀਆ ਭਰ ਵਿੱਚ ਉਹਨਾਂ ਦੇ ਪ੍ਰਸ਼ੰਸਕ ਹਨ। ਇਨ੍ਹੀਂ ਦਿਨੀਂ ਉਹ ਵਿਦੇਸ਼ਾਂ 'ਚ ਆਪਣੇ ਕੰਸਰਟ 'ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਉਹ ਆਪਣਾ ਲਾਈਵ ਕੰਸਰਟ ਕਰਨ ਲਈ ਲੰਡਨ ਹਨ।
ਜਿੱਥੇ ਉਸ ਦੇ ਸ਼ੋਅ ਵਿਚ ਇੱਕ ਪਾਕਿਸਤਾਨੀ ਅਦਾਕਾਰਾ ਵੀ ਪਹੁੰਚੀ। ਉਨ੍ਹਾਂ ਨੂੰ ਸਭ ਦੇ ਸਾਹਮਣੇ ਸਟੇਜ 'ਤੇ ਬੁਲਾਇਆ। ਇੰਨਾ ਹੀ ਨਹੀਂ ਉਸ ਦੇ ਲਈ ਇੱਕ ਗੀਤ ਵੀ ਗਾਇਆ। ਜਿਸ ਤੋਂ ਬਾਅਦ ਹੁਣ ਦਿਲਜੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਦਰਅਸਲ ਦਿਲਜੀਤ ਸਟੇਜ 'ਤੇ ਪਰਫਾਰਮ ਕਰ ਰਹੇ ਸਨ। ਇਸੇ ਦੌਰਾਨ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਵੀ ਇਸ ਸ਼ੋਅ ਦੇ ਦੌਰਾਨ ਮੌਜੂਦ ਸੀ।ਦਿਲਜੀਤ ਦੋਸਾਂਝ ਨੇ ਜਦੋਂ ਹਾਨੀਆ ਨੂੰ ਆਪਣੇ ਸ਼ੋਅ ‘ਚ ਵੇਖਿਆ ਤਾਂ ਉਨ੍ਹਾਂ ਨੇ ਹਾਨੀਆ ਨੂੰ ਸਟੇਜ ‘ਤੇ ਬੁਲਾਇਆ ।
ਦਿਲਜੀਤ ਨੇ ਕਿਹਾ ਕਿ ਸੁਪਰ ਸਟਾਰ ਆਈ ਹੋਵੇ ਤੇ ਥੱਲੇ ਖੜੀ ਨੱਚੀ ਜਾਵੇ। ਇਹ ਨਹੀਂ ਹੋ ਸਕਦਾ। ਇਸ ਤੋਂ ਬਾਅਦ ਹਾਨੀਆ ਸਟੇਜ 'ਤੇ ਗਈ। ਇਸ ਤੋਂ ਬਾਅਦ ਉਸ ਨੇ ਹਾਨੀਆ ਲਈ ਆਪਣਾ ਸੁਪਰਹਿੱਟ ਗੀਤ ਲਵਰ ਗਾਇਆ। ਹਾਨੀਆ ਇਸ ਗੀਤ 'ਤੇ ਸਟੇਜ 'ਤੇ ਡਾਂਸ ਕਰਦੀ ਨਜ਼ਰ ਆਈ। ਹਾਨੀਆ ਨੇ ਦਿਲਜੀਤ ਦੋਸਾਂਝ ਵੱਲੋਂ ਇੰਨ੍ਹਾਂ ਮਾਣ ਸਤਿਕਾਰ ਦੇਣ ‘ਤੇ ਸ਼ੁਕਰੀਆ ਅਦਾ ਕੀਤਾ। ਦਿਲਜੀਤ ਦੋਸਾਂਝ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਦਿਲਜੀਤ ਦੋਸਾਂਝ ਦੇ ਇਸ ਵਰਤਾਉ ਦੀ ਸ਼ਲਾਘਾ ਕਰ ਰਿਹਾ ਹੈ।