ਦਿਲ ਛੂਹ ਜਾਣ ਵਾਲੀ ਫਿਲਮ "ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ" 7 ਅਪ੍ਰੈਲ 2023 ਨੂੰ ਹੋਵੇਗੀ ਸਿਨੇਮਾ ਘਰਾਂ ਵਿੱਚ ਰਿਲੀਜ਼
Published : Apr 6, 2023, 4:07 pm IST
Updated : Apr 6, 2023, 4:08 pm IST
SHARE ARTICLE
photo
photo

ਫਿਲਮ ਦੀ ਸਾਰੀ ਸਟਾਰ ਕਾਸਟ ਨੇ ਇਹਨਾਂ ਮਹਿਮਾਨਾਂ ਦਾ ਸੁਆਗਤ ਕੀਤਾ। ਫਿਲਮ ਇੱਕ ਵਿਲੱਖਣ ਕਹਾਣੀ ਹੋਣ ਦੇ ਨਾਲ ਦਰਸ਼ਕਾਂ ਨੂੰ ਸੰਦੇਸ਼ ਵੀ ਪ੍ਰਦਾਨ ਕਰਦੀ ਹੈ...

 

ਚੰਡੀਗੜ੍ਹ 6 ਅਪ੍ਰੈਲ 2023: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਦੀ ਮੌਜੂਦਗੀ ਵਿੱਚ ਫਿਲਮ "ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ" ਦਾ ਪ੍ਰੀਮਿਅਰ ਹੋਇਆ, ਜਿਸ ਵਿੱਚ ਤਰਸੇਮ ਜੱਸੜ, ਸ਼ਿਵਜੋਤ, ਸੁਨੰਦਾ ਸ਼ਰਮਾ, ਜੀ ਖਾਨ, ਸੰਦੀਪ ਬਰਾੜ, ਬੰਟੀ ਬੈਂਸ, ਜੋਬਨ ਸੰਧੂ, ਗਰਿੰਦਰ ਸਿੱਧੂ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਸ਼ਿਰਕਤ ਕੀਤੀ। ਫਿਲਮ ਦੀ ਸਾਰੀ ਸਟਾਰ ਕਾਸਟ ਨੇ ਇਹਨਾਂ ਮਹਿਮਾਨਾਂ ਦਾ ਸੁਆਗਤ ਕੀਤਾ। ਫਿਲਮ ਇੱਕ ਵਿਲੱਖਣ ਕਹਾਣੀ ਹੋਣ ਦੇ ਨਾਲ ਦਰਸ਼ਕਾਂ ਨੂੰ ਸੰਦੇਸ਼ ਵੀ ਪ੍ਰਦਾਨ ਕਰਦੀ ਹੈ।

ਫਿਲਮ ਦੇ ਵੱਖਰੇ ਵਿਸ਼ੇ ਨੇ ਪ੍ਰੀਮਿਅਰ ਉੱਤੇ ਪਹੁੰਚੇ ਹਰ ਸ਼ਕਸ ਨੂੰ ਭਾਵੁਕ ਕੀਤਾ, ਨਾਲ ਹੀ ਕਲਾਕਾਰਾਂ ਦੁਆਰਾ ਨਿਭਾਏ ਹੋਏ ਫਿਲਮ ਦੇ ਕਿਰਦਾਰਾਂ ਨੂੰ ਬੇਹੱਦ ਪਸੰਦ ਕੀਤਾ ਗਿਆ। ਫਿਲਮ ਦੇ ਹਰ ਇੱਕ ਕਿਰਦਾਰ ਦੀ ਆਪਣੀ ਇੱਕ ਵੱਖਰੀ ਭੂਮਿਕਾ ਹੈ ਜੋ ਉਨ੍ਹਾਂ ਹੀ ਕਹਾਣੀਆਂ ਨੂੰ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਜੋ ਸਿਰਫ ਕਹਾਣੀਆਂ ਬਣਕੇ ਰਹਿ ਗਏ ਨੇ। 

ਭਾਵੇਂ ਫਿਲਮ ਦੀ ਕਹਾਣੀ ਹੋਵੇ ਜਾਂ ਡਾਈਲੌਗ ਹੋਣ ਹਰ ਇੱਕ ਦੀ ਬਾਖੂਬੀ ਪ੍ਰਸ਼ੰਸਾ ਕੀਤੀ ਗਈ, ਮਹਿਮਾਨ ਕਲਾਕਾਰ ਫਿਲਮ ਦੀ ਕਹਾਣੀ ਨੂੰ ਦੇਖ ਇੰਨੇ ਜ਼ਿਆਦਾ ਭਾਵੁਕ ਹੋਏ ਕਿ ਉਹ ਫਿਲਮ ਦੀ ਕਹਾਣੀ ਨੂੰ ਆਪਣੇ ਨਾਲ ਜੁੜਿਆ ਹੋਇਆ ਮਹਿਸੂਸ ਕਰਨ ਲੱਗੇ, ਪ੍ਰੀਮਿਅਰ ਵਿੱਚ ਮੌਜੂਦ ਹਰ ਇੱਕ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ। ਲੇਖਕ ਦੀ ਲਿਖਿਤ ਇੰਨੀ ਜ਼ਿਆਦਾ ਪ੍ਰਤਿਭਾਸ਼ਾਲੀ ਸੀ ਜਿਸ ਨੂੰ ਸੁਣ ਸਾਰਾ ਥੀਏਟਰ ਤਾੜੀਆਂ ਨਾਲ ਗੂੰਜ ਉੱਠਿਆ।

ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਪੇਸ਼ ਫਿਲਮ "ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ" ਮਿਤੀ 7 ਅਪ੍ਰੈਲ 2023 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ, ਫਿਲਮ ਦਾ ਨਿਰਦੇਸ਼ਨ "ਉਦੈ ਪ੍ਰਤਾਪ ਸਿੰਘ" ਦੁਆਰਾ ਅਤੇ ਫਿਲਮ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ, ਅਤੇ ਸੰਤੋਸ਼ ਸੁਭਾਸ਼ ਥੀਟੇ ਨਿਰਮਿਤ ਕੀਤੀ ਗਈ ਹੈ।ਫਿਲਮ ਜਗਦੀਪ ਵੜਿੰਗ" ਦੁਆਰਾ ਲਿਖੀ ਗਈ ਹੈ।  ਫਿਲਮ ਵਿੱਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਜੱਸ ਬਾਜਵਾ, ਅਦਿਤੀ ਸ਼ਰਮਾ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਵਿੱਚ ਹਨ। ਫ਼ਿਲਮ ਦਾ ਸੰਗੀਤ ਵਿਹਲੀ ਜਨਤਾ ਰਿਕਾਰਡਜ਼ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ ਅਤੇ ਫ਼ਿਲਮ ਦਾ ਬੈਕਗ੍ਰਾਊਂਡ ਸਕੋਰ ਰਾਜੂ ਸਿੰਘ ਨੇ ਦਿੱਤਾ ਹੈ। ਫਿਲਮ ਨੂੰ ਓਮਜੀ ਸਟਾਰ ਸਟੂਡੀਓਜ਼ ਦੁਆਰਾ ਵਿਸ਼ਵ ਭਰ ਵਿੱਚ ਡਿਸਟ੍ਰਿਬਿਊਟ ਕੀਤਾ ਜਾਵੇਗਾ।

SHARE ARTICLE

ਏਜੰਸੀ

Advertisement

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:19 PM
Advertisement