ਕਪਿਲ ਨੂੰ ਮੇਰੀ ਲੋੜ ਹੈ, ਇਸ ਲਈ ਵਾਪਸ ਆਇਆ ਹਾਂ: ਚੰਦਰ ਪ੍ਰਭਾਕਰ
Published : Jun 30, 2017, 7:28 am IST
Updated : Apr 7, 2018, 5:53 pm IST
SHARE ARTICLE
Chandan Prabhakar
Chandan Prabhakar

ਕਾਮੇਡੀਅਨ ਚੰਦਨ ਪ੍ਰਭਾਕਰ ਦਾ ਕਹਿਣਾ ਹੈ ਕਿ ਉੁਨ੍ਹਾਂ ਨੇ ਸ਼ੋਅ ਵਿਚ ਵਾਪਸੀ ਦਾ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਦੇ ਦੋਸਤ ਨੂੰ ਉਨ੍ਹਾਂ ਦੀ ਲੋੜ ਹੈ। ਪ੍ਰਭਾਕਰ ਅਪਣੇ

ਮੁੰਬਈ, 29 ਜੂਨ: ਕਾਮੇਡੀਅਨ ਚੰਦਨ ਪ੍ਰਭਾਕਰ ਦਾ ਕਹਿਣਾ ਹੈ ਕਿ ਉੁਨ੍ਹਾਂ ਨੇ ਸ਼ੋਅ ਵਿਚ ਵਾਪਸੀ ਦਾ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਦੇ ਦੋਸਤ ਨੂੰ ਉਨ੍ਹਾਂ ਦੀ ਲੋੜ ਹੈ। ਪ੍ਰਭਾਕਰ ਅਪਣੇ ਦੋਸਤ ਅਤੇ 'ਦ ਕਪਿਲ ਸ਼ਰਮਾ ਸ਼ੋਅ' ਦੇ ਹੋਸਟ ਕਪਿਲ ਸ਼ਰਮਾ ਨਾਲ ਤਕਰਾਰ ਤੋਂ ਬਾਅਦ ਸ਼ੋਅ ਛੱਡ ਗਏ ਸਨ। ਅਜਿਹੀਆਂ ਖ਼ਬਰਾਂ ਸਨ ਕਿ ਮਾਰਚ ਵਿਚ ਮੈਲਬਰਨ ਤੋਂ ਆਉਂਦ ਸਮੇਂ ਜਹਾਜ਼ ਵਿਚ ਕਪਿਲ ਨੇ ਅਪਣੇ ਸਹਿ ਕਲਾਕਾਰ ਸੁਨੀਲ ਗਰੋਵਰ ਨਾਲ ਦੁਰਵਿਵਹਾਰ ਕੀਤਾ ਸੀ। ਇਸ ਤੋਂ ਬਾਅਦ ਸੁਨੀਲ ਗਰੋਵਰ, ਚੰਦਰ ਪ੍ਰਭਾਕਰ, ਅਲੀ ਅਸਗਰ ਸਣੇ ਸ਼ੋਅ ਦੇ ਕਈ ਮੈਂਬਰਾਂ ਨੇ ਸ਼ੋਅ ਛੱਡ ਦਿਤਾ ਸੀ। ਹੁਣ ਕਈ ਮਹੀਨੇ ਬਾਅਦ ਚੰਦਨ ਨੇ ਬਚਪਨ ਦੇ ਦੋਸਤ ਦੇ ਸ਼ੋਅ ਵਿਚ ਇਕ ਵਾਰ ਮੁੜ ਵਾਪਸੀ ਕੀਤੀ ਹੈ। ਚੰਦਨ ਨੇ ਪੀਟੀਆਈ ਨੂੰ ਕਿਹਾ, ''ਇਹ ਕੋਈ ਵੱਡਾ ਫ਼ੈਸਲਾ ਨਹੀਂ ਹੈ। ਉਹ ਕੁੱਝ ਸਮੇਂ ਦੀ ਪ੍ਰਤੀਕਿਰਿਆ ਸੀ..ਬਸ। ਹੁਣ ਸਾਡੇ ਵਿਚਕਾਰ ਸੱਭ ਠੀਕ ਹੈ। ਮੈਨੂੰ ਲਗਦਾ ਹੈ ਕਿ ਕਪਿਲ ਨੂੰ ਹੁਣ ਮੇਰੀ ਲੋੜ ਹੈ ਅਤੇ ਮੈਨੂੰ ਉਨ੍ਹਾਂ ਦਾ ਸਾਥ ਦੇਣ ਚਾਹੀਦਾ ਹੈ।''
ਉਨ੍ਹਾਂ ਕਿਹਾ ਕਿ ਅਸੀਂ ਬਚਪਨ ਦੇ ਦੋਸਤ ਹਾਂ ਅਤੇ ਸਾਡਾ ਪਹਿਲਾਂ ਵੀ ਕਈ ਵਾਰ ਝਗੜਾ ਹੋਇਆ  ਹੈ ਅਤੇ ਪਰ ਹੁਣ ਅਸੀਂ ਟੈਲੀਵਿਜ਼ਨ 'ਤੇ ਕੰਮ ਕਰ ਰਹੇ ਹਾਂ, ਇਸ ਲਈ ਸਾਡੀ ਲੜਾਈ 'ਤੇ ਚਰਚਾ ਕੀਤੀ ਜਾ ਰਹੀ ਹੈ। ਅਸੀਂ ਸੱਭ ਅਸਲ ਜ਼ਿੰਦਗੀ ਵਿਚ ਅਪਣੇ ਭੈਣ ਭਰਾਵਾਂ ਨਾਲ ਝਗੜਦੇ ਹਨ ਅਤੇ ਇਹ ਠੀਕ ਵੀ ਹੈ।''
ਚੰਦਨ ਨੇ ਕਿਹਾ, ''ਕੁੱਝ ਕਿਰਦਾਰਾਂ ਦੀ ਉਪਲਬੱਧਤਾ ਦੇ ਕਾਰਨ ਸ਼ੋਅ ਦੀ ਟੀਆਰਪੀ ਪ੍ਰਭਾਵਤ ਹੋਈ ਹੈ। ਸੁਨੀਲ, ਅਲੀ ਅਤੇ ਮੇਰੇ ਸਾਡੇ ਸਾਰਿਆਂ ਦੇ ਪ੍ਰਸ਼ੰਸਕ ਹਨ। ਇਸ ਲਈ ਜਦੋਂ ਸ਼ੋਅ ਤੋਂ ਸਾਡੇ ਵਲੋਂ ਅਦਾ ਕੀਤੇ ਜਾਣ ਵਾਲੇ ਕਿਰਦਾਰ ਨਦਾਰਦ ਹੋ ਗਏ ਤਾਂ ਇਸ ਦਾ ਅਸਰ ਸ਼ੋਅ 'ਤੇ ਪੈਣਾ ਹੀ ਸੀ।''(ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement