
ਨਵੀਂ ਦਿੱਲੀ, 4 ਜੁਲਾਈ : ਅਦਾਕਾਰ ਨਵਾਜ਼ੂਦੀਨ ਸਿਦੀਕੀ ਦਾ ਕਹਿਣਾ ਹੈ ਕਿ ਉਹ ਅਜਿਹੇ ਕਿਰਦਾਰਾਂ ਨੂੰ ਚੁਣਦੇ ਹਨ ਜਿਨ੍ਹਾਂ ਨੂੰ ਇਕੋ ਜਿਹਾ ਨਹੀਂ ਦਸਿਆ ਜਾ ਸਕਦਾ ਹੈ।
ਨਵੀਂ ਦਿੱਲੀ, 4 ਜੁਲਾਈ : ਅਦਾਕਾਰ ਨਵਾਜ਼ੂਦੀਨ ਸਿਦੀਕੀ ਦਾ ਕਹਿਣਾ ਹੈ ਕਿ ਉਹ ਅਜਿਹੇ ਕਿਰਦਾਰਾਂ ਨੂੰ ਚੁਣਦੇ ਹਨ ਜਿਨ੍ਹਾਂ ਨੂੰ ਇਕੋ ਜਿਹਾ ਨਹੀਂ ਦਸਿਆ ਜਾ ਸਕਦਾ ਹੈ।
ਨਵਾਜ਼ੂਦੀਨ ਸਿਦੀਕੀ (43) ਨੇ ਕਿਹਾ ਕਿ ਬਾਲੀਵੁਡ ਵਿਚ ਅਦਾਕਾਰਾਂ ਨੂੰ ਕਿਸੇ ਇਕ ਖਾਂਚੇ ਵਿਚ ਪਾ ਦੇਣ ਦਾ ਬੁਰਾ ਚਲਨ ਹੈ। ਉੁਨ੍ਹਾਂ ਦਾ ਮੰਨਣਾ ਹੈ ਕਿ ਹੀਰੋ ਸੱਭ ਤੋਂ ਜ਼ਿਆਦਾ ਇਕੋ ਜਿਹੇ ਕਿਰਦਾਰ ਨਿਭਾਉੁਂਦੇ ਹਨ। ਇੰਟਰਵਿਊ ਵਿਚ ਅਦਾਕਾਰ ਨੇ ਕਿਹਾ, 'ਮੈਂ ਗ੍ਰੇ ਕਿਰਦਾਰ ਨਿਭਾਉਣਾ ਜ਼ਿਆਦਾ ਪਸੰਦ ਕਰਦਾ ਹਾਂ। ਇਨ੍ਹਾਂ ਕਿਰਦਾਰਾਂ ਵਿਚ ਜ਼ਿਆਦਾ ਡੂੰਘਾਈ ਹੁੰਦੀ ਹੇ। ਮੈਂ ਹੀਰੋ ਜਾਂ ਖਲਨਾਇਕ ਟਾਇਪ ਦੇ ਇਕ ਹੀ ਤਰ੍ਹਾਂ ਦਾ ਕਿਰਦਾਰ ਨਹੀਂ ਨਿਭਾ ਸਕਦਾ ਹਾਂ ਕਿਉੁਂਕਿ ਇਸ ਵਿਚ ਮੇਰੀ ਦਿਲਚਸਪੀ ਨਹੀਂ ਹੈ।' ਉਨ੍ਹਾਂ ਕਿਹਾ, 'ਕਿਉੁਂਕਿ ਮੈਂ ਅਸਲ ਜੀਵਨ ਦੇ ਕਿਰਦਾਰਾਂ ਦੀ ਪਰਖ ਕਰਦਾ ਹਾਂ। ਮੈਨੂੰ ਪਤਾ ਹੈ ਕਿ ਲੋਕਾਂ ਵਿਚ ਚੰਗਾਈ ਅਤੇ ਬੁਰਾਈ ਦੋਵੇਂ ਹਨ, ਜਦੋਂ ਤੁਸੀਂ ਦੋਵਾਂ ਨੂੰ ਇਕੋ ਸਮੇਂ ਮਿਲਾਉੁਂਦੇ ਹਾਂ ਤਾਂ ਉਹ ਪੂਰੀ ਤਰ੍ਹਾਂ ਇਕ ਇਨਸਾਨ ਦੀ ਜ਼ਿੰਦਗੀ ਬਣਦੀ ਹੈ।' ਮਾਮ ਤੋਂ ਇਲਾਵਾ ਅਦਾਕਾਰਾ ਦੀ ਇਸ ਸਾਲ ਦੋ ਫ਼ਿਲਮਾਂ 'ਮੁੰਨਾ ਮਾਈਕਲ ਅਤੇ ਬਾਬੂਮੋਸ਼ਾਅ ਬੰਦੂਕਬਾਜ਼' ਰੀਲੀਜ਼ ਹੋ ਰਹੀ ਹੈ। (ਏਜੰਸੀ)