ਸਲਮਾਨ ਖ਼ਾਨ ਨਾਲ ਮੇਰੇ ਸਬੰਧ ਦੋਸਤਾਨਾ ਰਹੇ ਹਨ: ਸਨੀ ਲਿਓਨ
Published : Jun 27, 2017, 11:13 am IST
Updated : Apr 7, 2018, 6:03 pm IST
SHARE ARTICLE
Sunny Leone
Sunny Leone

ਬਾਲੀਵੁਡ ਅਦਾਕਾਰਾ ਸਨੀ ਲਿਓਨ ਨੇ ਕਿਹਾ ਕਿ ਅਦਾਕਾਰ ਸਲਮਾਨ ਖ਼ਾਨ ਉੁਨ੍ਹਾਂ ਨਾਲ ਹਮੇਸ਼ਾ ਬੇਹੱਦ ਸਲੀਕੇ ਅਤੇ ਦੋਸਤਾਨਾ ਰਹੇ ਹਨ, ਇਸ ਲਈ ਉਹ ਹਮੇਸ਼ਾ ਉਨ੍ਹਾਂ ਦੀ ਸਰਾਹਨਾ ਕਰਦੀ

ਮੁੰਬਈ, 26 ਜੂਨ: ਬਾਲੀਵੁਡ ਅਦਾਕਾਰਾ ਸਨੀ ਲਿਓਨ ਨੇ ਕਿਹਾ ਕਿ ਅਦਾਕਾਰ ਸਲਮਾਨ ਖ਼ਾਨ ਉੁਨ੍ਹਾਂ ਨਾਲ ਹਮੇਸ਼ਾ ਬੇਹੱਦ ਸਲੀਕੇ ਅਤੇ ਦੋਸਤਾਨਾ ਰਹੇ ਹਨ, ਇਸ ਲਈ ਉਹ ਹਮੇਸ਼ਾ ਉਨ੍ਹਾਂ ਦੀ ਸਰਾਹਨਾ ਕਰਦੀ ਹੈ। ਬਾਲੀਵੁਡ ਵਿਚ ਆਉਣ ਤੋਂ ਪਹਿਲਾਂ ਸਨੀ ਰਿਆਲਿਟੀ ਸ਼ੋਅ 'ਬਿਗ ਬਾਸ' ਵਿਚ ਨਜ਼ਰ ਆਈ ਸੀ ਜਿਸ ਦੇ ਹੋਸਟ ਸਲਮਾਨ ਖ਼ਾਨ ਸਨ। ਹੁਣ ਉਹ ਰਾਜੀਵ ਵਾਲੀਆ ਦੀ ਰੋਮਾਂਟਿਕ ਸੰਗੀਤਮਈ ਫ਼ਿਲਮ 'ਤੇਰਾ ਇੰਤਜ਼ਾਰ' ਵਿਚ ਸਲਮਾਨ ਦੇ ਭਰਾ ਅਰਬਾਜ਼ ਖ਼ਾਨ ਨਾਲ ਕੰਮ ਕਰਦੀ ਦਿਖਾਈ ਦੇਵੇਗੀ।
ਸਨੀ ਨੇ ਕਿਹਾ, 'ਮੈਂ ਸਲਮਾਨ ਖ਼ਾਨ ਨੂੰ ਕਈ ਵਾਰ ਮਿਲ ਚੁਕੀ ਹਾਂ, ਅਰਬਾਜ਼ ਨਾਲ ਵੀ ਕਾਫ਼ੀ ਸਮਾਂ ਗੁਜਾਰਿਆ ਹੈ। ਮੈਨੂੰ ਪਤਾ ਹੈ ਕਿ ਅਰਬਾਜ਼ ਕਿੰਨੇ ਚੰਗੇ ਇਨਸਾਨ ਹਨ ਅਤੇ ਮੈਨੂੰ ਲਗਦਾ ਹੈ ਕਿ ਉਨ੍ਹਾਂ ਦਾ ਪੂਰਾ ਪਰਵਾਰ, ਉੁਨ੍ਹਾਂ ਦੇ ਭਰਾ ਬਹੁਤ ਚੰਗੇ ਅਤੇ ਧਿਆਨ ਰਖਣ ਵਾਲੇ ਹਨ। ਸਲਮਾਨ ਬਹੁਤ ਚੰਗੇ ਹਨ।'' ਸ਼ਾਹਰੁਖ਼ ਖ਼ਾਨ ਦੀ ਅਦਾਕਾਰੀ ਵਾਲੀ ਫ਼ਿਲਮ 'ਰਇਸ' ਅਤੇ ਸੋਨਾਕਸ਼ੀ ਸਿਨਹਾ ਦੀ ਫ਼ਿਲਮ 'ਨੂਰ' ਵਿਚ ਮਹਿਮਾਨ ਅਦਾਕਾਰਾ ਦੇ ਤੌਰ 'ਤੇ ਕੰਮ ਕਰਨ ਤੋਂ ਬਾਅਦ ਸਨੀ ਹੁਣ ਅਜੈ ਦੇਵਗਨ ਇਮਰਾਨ ਹਾਮਸ਼ੀ ਦੀ ਫ਼ਿਲਮ 'ਬਾਦਸ਼ਾਹੋ' ਦੇ ਇਕ ਗੀਤ ਵਿਚ ਦਿਖਾਈ ਦੇਵੇਗੀ। ਇਸ ਗੀਤ ਵਿਚ ਉਹ ਇਮਰਾਨ ਹਾਸ਼ਮੀ ਨਾਲ ਥਿਰਕਦੀ ਨਜ਼ਰ ਆਵੇਗੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement