ਵਾਰਸ ਭਰਾਵਾਂ ਦਾ ਜਾਦੂ ਲੈਸਟਰ ਵਾਸੀਆਂ ਦੇ ਸਿਰ ਚੜ੍ਹ ਬੋਲਿਆ
Published : Jun 27, 2017, 11:16 am IST
Updated : Apr 7, 2018, 5:56 pm IST
SHARE ARTICLE
Waris Brothers
Waris Brothers

ਪੰਜਾਬੀ ਵਿਰਸਾ 2017 ਦੇ ਸ਼ੋਆਂ ਦੇ ਸਿਲਸਿਲੇ ਵਿਚ ਇੰਗਲੈਂਡ ਪੁੱਜੇ ਵਾਰਿਸ ਭਰਾ ਅਪਣੀ ਗਾਇਕੀ ਨਾਲ ਇੰਗਲੈਂਡ ਵਸਦੇ ਪੰਜਾਬੀਆਂ ਨੂੰ ਝੂਮਣ ਲਈ ਮਜਬੂਰ ਕਰ ਰਹੇ ਹਨ। ਇਸ ਗੱਲ ਦਾ

ਲੈਸ਼ਟਰ (ਯੂ.ਕੇ.), 26 ਜੂਨ (ਹਰਜੀਤ ਸਿੰਘ ਵਿਰਕ) : ਪੰਜਾਬੀ ਵਿਰਸਾ 2017 ਦੇ ਸ਼ੋਆਂ ਦੇ ਸਿਲਸਿਲੇ ਵਿਚ ਇੰਗਲੈਂਡ ਪੁੱਜੇ ਵਾਰਿਸ ਭਰਾ ਅਪਣੀ ਗਾਇਕੀ ਨਾਲ ਇੰਗਲੈਂਡ ਵਸਦੇ ਪੰਜਾਬੀਆਂ ਨੂੰ ਝੂਮਣ ਲਈ ਮਜਬੂਰ ਕਰ ਰਹੇ ਹਨ। ਇਸ ਗੱਲ ਦਾ ਨਮੂਨਾ ਪੰਜਾਬੀ ਵਿਰਸਾ ਲੜੀ ਦੇ ਪੰਜਵੇਂ ਸ਼ੋਅ ਦੌਰਾਨ ਲੈਸਟਰ ਸ਼ਹਿਰ ਦੇ ਏਥੀਨਾ ਹਾਲਕਿਨ ਸਟ੍ਰੀਟ ਵਿਚ ਕਰਵਾਏ ਗਏ ਸ਼ੋਅ ਦੌਰਾਨ ਵੇਖਣ ਨੂੰ ਮਿਲਿਆ, ਜਿਥੇ ਵਾਰਸ ਭਰਾਵਾਂ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਦਰਸ਼ਕਾਂ ਦਾ ਉਤਸ਼ਾਹ ਵੇਖਣ ਵਾਲਾ ਸੀ।
ਸ਼ੋਅ ਦੀ ਸ਼ੁਰੂਆਤ ਪਲਾਜ਼ਮਾ ਰੀਕਾਰਡਜ਼ ਦੇ ਐਮ.ਡੀ. ਦੀਪਕ ਬਾਲੀ ਨੇ ਕੀਤੀ। ਉਨ੍ਹਾਂ ਨੇ ਵਾਰਿਸ ਭਰਾਵਾਂ ਨੂੰ ਦਰਸ਼ਕਾਂ ਦੇ ਰੂ-ਬਰੂ ਕਰਵਾਇਆ। ਤਿੰਨਾਂ ਭਰਾਵਾਂ ਨੇ ਰੱਬ ਦਾ ਸ਼ੁਕਰਾਨਾ ਕਰਨ ਤੋਂ ਬਾਅਦ 'ਜੰਗ ਜਾਰੀ ਰੱਖਿਉ' ਗੀਤ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਬਾਅਦ 'ਚ ਸੰਗਤਾਰ ਨੇ ਮਾਈਕ ਸੰਭਾਲਿਆ ਅਤੇ ਹਾਜ਼ਰੀਨ ਨਾਲ ਸ਼ੇਅਰੋ-ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕਰਦਿਆਂ ਅਪਣਾ ਗੀਤ ਪੇਸ਼ ਕੀਤਾ। ਇਸ ਤੋਂ ਬਾਅਦ ਵਾਰੀ ਆਈ ਕਮਲ ਹੀਰ ਦੀ। ਕਮਲ ਨੇ ਉੱਤੋਂ ਥੱਲੀ ਸੱਤ-ਅੱਠ ਨਵੇਂ ਤੇ ਪੁਰਾਣੇ ਗੀਤ ਗਾ ਕੇ ਹਾਜ਼ਰ ਸਰੋਤਿਆਂ ਨੂੰ ਕੀਲਿਆ।
ਸ਼ੋਅ ਦੇ ਅਖੀਰ ਵਿਚ ਵਾਰੀ ਆਈ ਪੰਜਾਬੀ ਲੋਕ ਗਾਇਕੀ ਦੇ ਵਾਰਿਸ ਕਹਾਉਂਦੇ ਪ੍ਰਸਿੱਧ ਲੋਕ ਗਾਇਕ ਮਨਮੋਹਣ ਵਾਰਿਸ ਦੀ। ਮਨਮੋਹਨ ਵਾਰਿਸ ਨੇ 'ਕਿਤੇ ਕੱਲੀ ਬਹਿ ਕੇ ਸੋਚੀ ਨੀ', 'ਮਹਿਸੂਸ ਹੋ ਰਿਹਾ ਏ', 'ਬਨੇਰਾ ਚੇਤੇ ਆ ਗਿਆ' ਸਮੇਤ ਹੋਰ ਕਈ ਨਵੇਂ ਤੇ ਪੁਰਾਣੇ ਗੀਤਾਂ ਨਾਲ ਮਾਹੌਲ ਨੂੰ ਪੂਰੀ ਤਰ੍ਹਾਂ ਭਖਾ ਦਿਤਾ। ਇਸ ਮੌਕੇ ਸ਼ੋਅ ਦੇ ਮੁੱਖ ਪ੍ਰਬੰਧਕ ਰਾਣਾ ਭਾਣੋਕੀ ਤੇ ਟੋਨੀ ਬੈਂਸ, ਅਮਰਜੀਤ ਧਾਮੀ, ਪਿੰਦੂ ਜੌਹਲ, ਸਤਨਾਮ ਸਿੰਘ ਭਾਣੋਕੀ, ਸਤਨਾਮ ਸਿੰਘ ਪਾਹੜਾ ਤੇ ਕੁੱਕੂ ਓਬਰਾਏ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement