ਟਰੈਂਡਿੰਗ ਵਿਚ ਚਲ ਰਿਹਾ ਮਰਹੂਮ ਗਾਇਕ ਦਾ ਗੀਤ
ਚੰਡੀਗੜ੍ਹ (ਮੁਸਕਾਨ ਢਿੱਲੋਂ) : ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖ਼ਤਮ! ਆਖਰਕਾਰ ਮਹਰੂਮ ਗਾਇਕ ਮੂਸੇਵਾਲਾ ਅਤੇ ਡਿਵਾਈਨ ਦਾ ਗੀਤ ‘ਚੋਰਨੀ’ ਰਿਲੀਜ਼ ਹੋ ਗਿਆ ਹੈ। ਸਿੱਧੂ ਦੇ ਫ਼ੈਨਜ ਬੜੀ ਬੇਸਬਰੀ ਨਾਲ ਇਸ ਗੀਤ ਦੀ ਸਵੇਰ ਤੋਂ ਉਡੀਕ ਕਰ ਰਹੇ ਸਨ। ਰਿਲੀਜ਼ ਹੁੰਦਿਆਂ ਸਾਰ ਹੀ ਸਿੱਧੂ ਨੇ ਚਾਰੇ ਪਾਸੇ ਛਾ ਕੇ ਪੂਰੀ ਧਕ ਪਾ ਦਿਤੀ ਹੈ। ਇਹ ਗੀਤ ਯੂਟਿਊਬ 'ਤੇ ਟਰੈਂਡ ਕਰ ਰਿਹਾ ਹੈ । ਪ੍ਰਸ਼ੰਸਕਾਂ ਵਲੋਂ ਇਸ ਨਵੇਂ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਗੀਤ ਸਰੋਤਿਆਂ ਦੇ ਬੁੱਲਾਂ 'ਤੇ ਚੜ੍ਹੇ ਰਹਿੰਦੇ ਹਨ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਉਨ੍ਹਾਂ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਨੇ ਬੇਹਦ ਪਿਆਰ ਦਿਤਾ ਸੀ। ਮੂਸੇਵਾਲਾ ਭਾਵੇਂ ਇਸ ਦੁਨੀਆਂ 'ਚ ਨਹੀਂ ਹੈ ਪਰ ਉਹ ਅੱਜ ਵੀ ਅਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਜਿਉਂਦੇ ਹੈ। ਸਿੱਧੂ ਦੀ ਪ੍ਰਸਿੱਧੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਅਪਣੀ ਮੌਤ ਤੋਂ ਪਹਿਲਾਂ ਹੀ ਇੰਨੇ ਗੀਤ ਰਿਕਾਰਡ ਕਰਵਾ ਚੁੱਕੇ ਹਨ ਕਿ ਆਉਣ ਵਾਲੇ ਕਈ ਸਾਲਾਂ ਤਕ ਉਨ੍ਹਾਂ ਨੂੰ ਜਿਉਂਦਾ ਰਖਿਆ ਜਾ ਸਕਦਾ ਹੈ।
ਗੀਤ ਦੀ ਸ਼ੁਰੂਆਤ ਸਿੱਧੂ ਦੀ ਆਵਾਜ਼ ਨਾਲ ਹੁੰਦੀ ਹੈ ਜਿਸ ਵਿਚ ਸਿੱਧੂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਥਾਪੀ ਹਮੇਸ਼ਾ ਓਹੀ ਮਾਰ ਸਕਦਾ ਹੈ ਜਿਸ ਵਿਚ ਜ਼ੋਰ ਹੁੰਦਾ ਹੈ ਤੇ ਅਸੀ ਐਵੇਂ ਹੀ ਮਾਰਦੇ ਰਹਾਂਗੇ ਜਿੰਨਾ ਚਿਰ ਜ਼ੋਰ ਰਹੂਗਾ”। ਫ਼ੈਨਜ ਵਲੋਂ ਇਕ ਵਾਰੀ ਫਿਰ ਨਮ ਅੱਖਾਂ ਨਾਲ ਸਿੱਧੂ ਨੂੰ ਯਾਦ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਇਹ ਗੀਤ ਡਿਵਾਈਨ ਦੇ ਯੂਟਿਊਬ ਚੈਨਲ ਤੋਂ ਰੀਲੀਜ਼ ਕੀਤਾ ਗਿਆ ਹੈ। ਕਮੈਂਟ ਸੈਕਸ਼ਨ ਵਿਚ ਲੋਕ “ਲੀਜੈਂਡ ਨੈਵਰ ਡਾਇਜ਼” ਦੇ ਕਮੈਂਟ ਕਰ ਸਿੱਧੂ ਨੂੰ ਯਾਦ ਕਰ ਰਹੇ ਹਨ ਅਤੇ ਗਾਣੇ ਨੂੰ ਪਿਆਰ ਦੇ ਰਹੇ ਹਨ।