“ਗੋਡੇ ਗੋਡੇ ਚਾਅ 2” ਫਿਲਮ ਦਾ ਪਹਿਲਾ ਗੀਤ "ਅੱਜ ਨਾ ਬੁਲਾ ਜੱਟਾਂ ਨੂੰ" ਹੋਇਆ ਰੀਲੀਜ਼
Published : Oct 7, 2025, 12:13 pm IST
Updated : Oct 8, 2025, 10:28 pm IST
SHARE ARTICLE
The first song of the movie
The first song of the movie "Gode Gode Cha 2" "Aj Na Bula Jattan Nu" has been released.

ਐਮੀ ਵਿਰਕ ਵਲੋਂ ਗਾਏ ਇਸ ਗਾਣੇ ਦੀ Men's Anthem ਵਜੋ ਧਮਾਕੇਦਾਰ ਐਂਟਰੀ!

ਚੰਡੀਗੜ੍ਹ: “ਗੋਡੇ ਗੋਡੇ ਚਾਅ 2” ਦੀ ਸੰਗੀਤਕ ਯਾਤਰਾ ਦੀ ਸ਼ੁਰੂਆਤ ਇੱਕ ਧਮਾਕੇ ਨਾਲ ਹੁੰਦੀ ਹੈ, ਜਦੋਂ "ਅੱਜ ਨਾ ਬੁਲਾ ਜੱਟਾਂ ਨੂੰ" ਜਿਹੇ ਜੋਸ਼ੀਲੇ ਗੀਤ ਰੀਲਿਜ਼ ਹੁੰਦੇ ਹਨ। ਇਹ ਗੀਤ ਐਮੀ ਵਿਰਕ ਦੀ ਦਮਦਾਰ ਆਵਾਜ਼ ਵਿੱਚ ਗਾਇਆ ਗਿਆ, ਕਪਤਾਨ ਵੱਲੋਂ ਲਿਖਿਆ ਗਿਆ ਅਤੇ ਅਲਾਦਿਨ ਵੱਲੋਂ ਕੰਪੋਜ਼ ਕੀਤਾ ਗਿਆ ਇਹ ਭੰਗੜਾ ਬੀਟ ਗੀਤ, ਯਾਰੀ-ਦੋਸਤੀ ਅਤੇ ਤਿਉਹਾਰਾਂ ਦੇ ਰੰਗ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ। ਇਹ ਗੀਤ ਜੀਂ ਮਿਊਜ਼ਿਕ ਦੇ ਬੈਨਰ ਹੇਠ ਰੀਲਿਜ਼ ਕੀਤਾ ਗਿਆ ਹੈ ਅਤੇ ਇਹ ਪਲੇਲਿਸਟਾਂ ਅਤੇ ਡਾਂਸ ਫਲੋਰਾਂ 'ਤੇ ਛਾ ਜਾਣ ਵਾਲਾ ਹੈ।

"ਅੱਜ ਨਾ ਬੁਲਾ ਜੱਟਾਂ ਨੂੰ" ਸਿਰਫ਼ ਇੱਕ ਗੀਤ ਨਹੀਂ, ਸਗੋਂ ਇੱਕ ਐਂਥਮ ਹੈ ਜੋ ਮਰਦਾਂ ਦੀ ਖੁਸ਼ੀ ਅਤੇ ਸਵੈਗ ਨੂੰ ਪੂਰੀ ਤਰ੍ਹਾਂ ਦਰਸਾਉਦਾ  ਹੈ।

ਐਮੀ ਵਿਰਕ  ਨੇ ਕਿਹਾ, “'ਅੱਜ ਨਾ ਬੁਲਾ ਜੱਟਾਂ ਨੂੰ' ਇੱਕ ਪੂਰਾ ਭੰਗੜਾ ਬੀਟ ਵਾਲਾ ਟਰੈਕ ਹੈ, ਜਿਸ ਵਿੱਚ ਭਰਪੂਰ ਜੋਸ਼ ਤੇ ਵਾਈਬ ਹੈ। ਇਹ ਉਹ ਗੀਤ ਹੈ ਜੋ ਵੱਜਣ ਲੱਗੇ ਹੀ ਤੁਰੰਤ ਨਚਣ ਨੂੰ ਮਨ ਕਰਦਾ ਹੈ। ਅਸੀਂ ਕੁਝ ਐਸਾ ਬਣਾਉਣਾ ਚਾਹੁੰਦੇ ਸੀ ਜੋ ਮਰਦਾਂ ਦੀ ਯਾਰੀ ਅਤੇ ਸੰਗਤ ਨੂੰ ਦਰਸਾਉਦਾ ਹੋਵੇ, ਤੇ ਮੈਨੂੰ ਲੱਗਦਾ ਇਹ ਗੀਤ ਓਹੀ ਗੱਲ ਕਹਿੰਦਾ ਹੈ।”

ਡਾਇਰੈਕਟਰ ਵਿਜੈ ਕੁਮਾਰ ਅਰੋੜਾ ਨੇ ਕਿਹਾ , “ਭੰਗੜਾ ਬੀਟਸ ਪੰਜਾਬ ਦੀ ਧੜਕਣ ਹਨ, ਅਤੇ 'ਅੱਜ ਨਾ ਬੁਲਾ ਜੱਟਾਂ ਨੂੰ' ਨੇ ਇਹ ਗੱਲ ਬਹੁਤ ਹੀ ਵਧੀਆ ਤਰੀਕੇ ਨਾਲ ਕੈਪਚਰ ਕੀਤੀ ਹੈ। ਇਹ ਗੀਤ ਜੋਸ਼ੀਲਾ ਤੇ ਆਸਾਨੀ ਨਾਲ ਚਸਕਾ ਲੈਣ ਵਾਲਾ ਹੈ, ਜੋ “ਗੋਡੇ ਗੋਡੇ ਚਾਅ 2” ਦੀ ਰੰਗੀਨ ਦੁਨੀਆ ਲਈ ਪੂਰੀ ਤਰ੍ਹਾਂ ਮੰਚ ਤਿਆਰ ਕਰਦਾ ਹੈ। ਇਹ ਸਿਰਫ਼ ਇੱਕ ਗੀਤ ਨਹੀਂ, ਸਗੋਂ ਇੱਕ ਤਜਰਬਾ ਹੈ, ਜੋ ਫਿਲਮ ਦੀ ਖੁਸ਼ੀਆਂ ਤੇ ਮਨੋਰੰਜਨ ਨੂੰ ਦਰਸਾਉਂਦਾ ਹੈ।”

“ਗੋਡੇ ਗੋਡੇ ਚਾਅ 2” ਆਪਣੇ ਪਿਛਲੇ ਪ੍ਰਸਿੱਧ ਭਾਗ ਦੀ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ, ਜਿਸ ਵਿੱਚ ਹਾਸਾ, ਤਿਉਹਾਰਾਂ ਦੀ ਰੌਣਕ ਅਤੇ ਇੱਕ ਮਜ਼ਬੂਤ ਸਮਾਜਕ ਸੰਦੇਸ਼ ਹੈ ਜੋ ਸੰਗੀਤ ਅਤੇ ਕਹਾਣੀ ਰਾਹੀਂ ਲਿੰਗ ਸਾਂਝ ਨੂੰ ਉਜਾਗਰ ਕਰਦੀ ਹੈ। ਇਹ ਫਿਲਮ ਵਿਜੈ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤੀ ਗਈ ਹੈ ਅਤੇ ਜੀਂ ਸਟੂਡੀਓਜ਼ ਤੇ ਵੀਐਚ ਐਨਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਫਿਲਮ 21 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰੀਲਿਜ਼ ਹੋ ਰਹੀ ਹੈ, ਜੋ ਇਸ  ਦੀਵਾਲੀ ਨੂੰ ਯਾਦਗਾਰ ਬਣਾਉਣ ਵਾਲੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement