ਲਵ ਸਟੋਰੀ ਫ਼ਿਲਮ 'ਚੰਨਾ ਮੇਰਿਆ' ਦਾ ਮਿਊਜ਼ਿਕ ਰੀਲੀਜ਼
Published : Jun 14, 2017, 7:49 am IST
Updated : Apr 8, 2018, 2:49 pm IST
SHARE ARTICLE
Ninja, payal and Amrit Maan
Ninja, payal and Amrit Maan

ਚੰਡੀਗੜ੍ਹ, 13 ਜੂਨ (ਸੁਖਵਿੰਦਰ ਸਿੰਘ ਭਾਰਜ): 'ਚੰਨਾ ਮੇਰਿਆ' ਦੀ ਕਹਾਣੀ ਹੈ, ਦੋ ਲੋਕਾਂ ਦੀ ਜੋ ਸਮਾਜ ਦੇ ਕਾਇਦਿਆਂ ਤੋਂ ਵੱਖ ਹੋ ਕੇ ਇਕ ਦੂਜੇ ਨੂੰ ਪਿਆਰ ਕਰਦੇ ਹਨ।

ਚੰਡੀਗੜ੍ਹ, 13 ਜੂਨ (ਸੁਖਵਿੰਦਰ ਸਿੰਘ ਭਾਰਜ): 'ਚੰਨਾ ਮੇਰਿਆ' ਦੀ ਕਹਾਣੀ ਹੈ, ਦੋ ਲੋਕਾਂ ਦੀ ਜੋ ਸਮਾਜ ਦੇ ਕਾਇਦਿਆਂ ਤੋਂ ਵੱਖ ਹੋ ਕੇ ਇਕ ਦੂਜੇ ਨੂੰ ਪਿਆਰ ਕਰਦੇ ਹਨ। ਫ਼ਿਲਮ ਉਸ ਜਜ਼ਬਾਤ 'ਤੇ ਅਧਾਰਤ ਹੈ ਜਦੋਂ ਕੋਈ ਤੁਹਾਡੀ ਜ਼ਿੰਦਗੀ ਵਿਚ ਆ ਕੇ ਤੁਹਾਡੇ ਦਿਲ ਵਿਚ ਵਸ ਜਾਂਦਾ ਹੈ ਅਤੇ ਤੁਹਾਡੀ ਜ਼ਿੰਦਗੀ ਬਦਲ ਦਿੰਦਾ ਹੈ। ਫ਼ਿਲਮ ਤਹਾਨੂੰ ਪਿਆਰ ਦੇ ਰੰਗ, ਦਰਦ ਅਤੇ ਜ਼ਨੂੰਨ ਦਾ ਅਹਿਸਾਸ ਕਰਵਾਏਗੀ ਜੋ ਕਿ 14 ਜੁਲਾਈ ਨੂੰ ਰੀਲੀਜ਼ ਲਈ ਤਿਆਰ ਹੈ ।
ਫ਼ਿਲਮ 'ਚੰਨਾ ਮੇਰਿਆ' ਦਾ ਨਿਰਦੇਸ਼ਨ ਕੀਤਾ ਹੈ ਮਸ਼ਹੂਰ ਪੰਕਜ ਬੱਤਰਾ ਨੇ ਜਿਨ੍ਹਾਂ ਨੇ 'ਬੰਬੂਕਾਟ', 'ਗੋਰਿਆਂ ਨੂੰ ਦਫ਼ਾ ਕਰੋ' ਅਤੇ 'ਚੰਨੋ ਕਮਲੀ ਯਾਰ ਦੀ' ਵਰਗੀਆਂ ਸੁਪਰਹਿਟ ਫ਼ਿਲਮਾਂ ਦਿਤੀਆਂ ਹਨ। ਇਹ ਫ਼ਿਲਮ ਪੇਸ਼ਕਸ਼ ਹੈ ਵਾਈਟ ਹਿੱਲ ਸਟੂਡੀਉ ਦੀ। ਫ਼ਿਲਮ ਵਿਚ ਨਿੰਜਾ ਅਤੇ ਪਾਇਲ ਰਾਜਪੂਤ ਲੀਡ ਕਿਰਦਾਰ ਅਤੇ ਡੇਬਿਊ ਕਰਦੇ ਨਜ਼ਰ ਆਉਣਗੇ। ਉਥੇ ਹੀ ਗਾਇਕ ਅੰਮ੍ਰਿਤ ਮਾਨ ਵੀ ਫ਼ਿਲਮ ਵਿਚ ਅਹਿਮ ਕਿਰਦਾਰ ਕਰਨਗੇ ਜੋ ਕਿ ਦਰਸ਼ਕਾਂ ਲਈ ਵੇਖਣਾ ਰੋਮਾਂਚ ਭਰਿਆ ਹੋਵੇਗਾ। ਬਾਕੀ ਸਟਾਰਕਾਸਟ ਵਿਚ ਯੋਗਰਾਜ ਸਿੰਘ, ਬੀ. ਐਨ. ਸ਼ਰਮਾ ਅਤੇ ਕਰਮਜੀਤ ਅਨਮੋਲ ਸ਼ਾਮਲ ਹਨ। ਮੁੱਖ ਅਦਾਕਾਰ ਨਿੰਜਾ ਨੇ ਦਸਿਆ ਕਿ, “ਮੈਂ ਬੇਹੱਦ ਖ਼ੁਸ਼ ਹਾਂ, ਨਿਰਦੇਸ਼ਕ ਪੰਕਜ ਬੱਤਰਾ, ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਨਾਲ ਕੰਮ ਕਰ ਕੇ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਸਫ਼ਲ ਫ਼ਿਲਮਾਂ ਦਿਤੀਆਂ ਹਨ। ਫ਼ਿਲਮ ਦਾ ਸੰਗੀਤ ਬੇਹਤਰੀਨ ਹੈ ਅਤੇ ਮੈਂ ਖ਼ੁਸ਼ ਹਾਂ ਕਿ ਲੋਕਾਂ ਨੇ ਗੀਤ 'ਹਵਾ ਦੇ ਵਰਕੇ' ਨੂੰ ਬਹੁਤ ਪਿਆਰ ਦਿਤਾ।
ਮੈਨੂੰ ਉਮੀਦ ਹੈ ਕਿ ਲੋਕ ਬਾਕੀ ਗੀਤਾਂ ਨੂੰ ਵੀ ਪਸੰਦ ਕਰਨਗੇ।'' ਗਾਇਕ ਅੰਮ੍ਰਿਤ ਮਾਨ ਨੇ ਕਿਹਾ ਕਿ, “ਫ਼ਿਲਮ ਦੇ ਗੀਤਾਂ ਵਿਚ ਤਹਾਨੂੰ ਮਧੁਰਤਾ ਨਜ਼ਰ ਆਵੇਗੀ ਅਤੇ ਇਹ ਗੀਤ ਤਹਾਨੂੰ ਗੁਣਗੁਣਾਉਣ ਲਈ ਮਜਬੂਰ ਕਰ ਦੇਣਗੇ।''
ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਨੇ ਕਿਹਾ ਕਿ, “ਸੰਗੀਤ ਉਹ ਹੈ ਜੋ ਤੁਹਾਡੇ ਕੰਨਾਂ ਤੋਂ ਹੋ ਕੇ ਸਿੱਧਾ ਦਿਲ ਵਿਚ ਵੱਸ ਜਾਵੇ। ਫ਼ਿਲਮ ਦਾ ਸੰਗੀਤ ਦਿਤਾ ਹੈ ਜੈਦੇਵ ਕੁਮਾਰ, ਗੋਲਡਬੁਆਏ ਅਤੇ ਸੋਨੂੰ ਰਾਮਗੜ੍ਹੀਆ ਨੇ। ਫ਼ਿਲਮ ਦੇ ਗੀਤ ਲਿਖੇ ਹਨ ਹੈਪੀ ਰਾਏਕੋਟੀ, ਕੁਮਾਰ, ਨਵੀ ਕੰਬੋਜ, ਯਾਦੀ ਢਿੱਲੋਂ ਅਤੇ ਪ੍ਰਦੀਪ ਮਲਕ ਨੇ। ਨਿੰਜਾ, ਅੰਮ੍ਰਿਤ ਮਾਨ ਅਤੇ ਜਯੋਤੀ ਨੇ ਫ਼ਿਲਮ ਦੇ ਗੀਤਾਂ ਨੂੰ ਅਪਣੀ ਆਵਾਜ਼ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement