ਦੀਪ ਢਿੱਲੋਂ ਨੇ ਆਪਣੇ ਪਿਤਾ ਦਾ ਕੈਨੇਡਾ ਏਅਰਪੋਰਟ ‘ਤੇ ਕੀਤਾ ਸਵਾਗਤ, ਪਿਤਾ ਲਈ ਲਿਖੀ ਭਾਵੁਕ ਪੋਸਟ
Published : May 8, 2023, 12:50 pm IST
Updated : May 8, 2023, 12:50 pm IST
SHARE ARTICLE
photo
photo

‘ਅੱਜ ਬਾਪੂ ਨੂੰ ਖ਼ੁਸ਼ ਵੇਖ ਕਿ ਮੇਰੀਆਂ ਅੱਖਾਂ ਭਰ ਆਈਆਂ, ਜਿਹੜੀ ਖ਼ੁਸ਼ੀ ਬਾਪੂ ਨੇ ਮੈਨੂੰ +2 ’ਚ ਦਿਤੀ ਸੀ ਖ਼ੁਦ ਉਸ ਲਈ ਕਿੰਨਾ ਲੰਬਾ ਸਬਰ ਕੀਤਾ’

 

ਕੈਨੇਡਾ : ਗਾਇਕ ਦੀਪ ਢਿੱਲੋਂ  ਨੇ ਆਪਣੇ ਪਿਤਾ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੀਪ ਨੇ ਕੈਪਸ਼ਨ ਚ ਲਿਖਿਆ ਕਿ ਸ਼ੁਕਰ ਹੈ ਬਾਪੂ ਜੀ ਕੈਨੇਡਾ ਪਹੁੰਚ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲੰਮਾ ਚੌੜਾ ਕੈਪਸ਼ਨ ਵੀ ਲਿਖਿਆ ਹੈ ।

photo

ਉਨ੍ਹਾਂ ਨੇ ਲਿਖਿਆ ‘ਇਨਸਾਨ ਜਦ ਬਹੁਤਾ ਘੁੰਮ ਫਿਰ ਲੈਦਾ , ਬਹੁਤਾ ਗਿਆਨ ਇੱਕਠਾ ਕਰ ਲੈਂਦਾ ਇਹ ਗੱਲਾਂ ਉਸ ਦੇ ਲਈ ਆਮ ਨੇ ਕਿ ਆਲੇ ਦੁਆਲੇ ਕੀ ਹੋ ਰਿਹਾ ਕੌਣ ਜਾ ਰਿਹਾ ਪਰ ਜਦੋਂ ਕੋਈ ਨਵੀਂ ਚੀਜ ਜਾਂ ਨਵੇਂ ਲੋਕਾਂ ਨੂੰ ਪਹਿਲੀ ਵਾਰ ਮਿਲਦਾ ਤਾਂ ਇੱਕ ਵੱਖਰੀ ਜਿਹੀ ਫੀਲਿੰਗ ਹੁੰਦੀ ਹੈ । ਜਦ ਬਾਪੂ ਪਹਿਲੀ ਵਾਰ ਗੋਰਿਆਂ ਨੂੰ ਮਿਲੇ ਤਾਂ ਬੜੇ ਖ਼ੁਸ਼ ਹੋਏ, ਇਹ ਵੇਖ ਕਿ ਮੇਰੇ ਆਪਣੇ ਦਿਨ ਯਾਦ ਆ ਗਏ ਜਦ ਮੈਂ ਪਹਿਲੀ ਵਾਰੀ ਬਾਪੂ ਦੇ ਦਿਤੇ ਪੈਸਿਆਂ ਨਾਲ +2 ਦੇ ਟੂਰ ’ਤੇ ਪਹਿਲੀ ਵਾਰ ਗੋਰਿਆਂ ਨੂੰ ਵੇਖਿਆ ਸੀ । ਅਸੀ ਸਾਰੇ ਬੱਚੇ ਗੋਰਿਆਂ ਨਾਲ ਫੋਟਵਾਂ ਕਰਾਂ ਕਰਾਂ ਪਾਗਲ ਹੋ ਗਏ ਸੀ। ਜਿਹੜੇ ਪਿੰਡਾਂ ’ਚੋਂ ਅਸੀ ਗਏ ਸੀ ਅਸੀ ਏਨੀ ਤੇਜ਼ ਅੰਗਰੇਜ਼ੀ ਬੋਲਦੇ ਗੋਰੇ ਪਹਿਲੀ ਵਾਰੀ ਵੇਖੇ ਸੀ ।ਅੰਗਰੇਜ਼ੀ ’ਚ ਹੱਥ ਤੰਗ ਹੋਣ ਕਰ ਕੇ ਸਾਡੇ ਲਈ ਇਹ ਵੱਡੀ ਗੱਲ ਸੀ। ਅੱਜ ਬਾਪੂ ਜੀ ਨੂੰ ਖ਼ੁਸ਼ ਵੇਖ ਕਿ ਮੇਰੀਆਂ ਅੱਖਾਂ ਭਰ ਆਈਆਂ ਕਿ ਮਾਂ -ਬਾਪ ਆਪਣੇ ਬੱਚਿਆਂ ਲਈ ਕਿੰਨਾ ਸਬਰ ਕਰਦੇ ਹਨ। ਸੋਚਦਾ ਜਿਹੜੀ ਖ਼ੁਸ਼ੀ ਬਾਪੂ ਜੀ ਨੇ ਮੈਨੂੰ +2 ’ਚ ਦੇ ਦਿਤੀ ਸੀ ਆਪ ਉਸ ਲਈ ਕਿੰਨਾ ਲੰਬਾ ਸਬਰ ਕੀਤਾ’।  

ਗਾਇਕ ਦੀਪ ਢਿੱਲੋਂ ਅਤੇ ਪਤਨੀ ਜੈਸਮੀਨ ਜੱਸੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ ਚੋਂ ਇੱਕ ਹੈ । ਦੋਵਾਂ ਨੇ ਇਕੱਠੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿਤੇ ਹਨ। ਦੀਪ ਢਿੱਲੋਂ ਨੇ ਵਿਦੇਸ਼ ‘ਚ ਵੀ ਘਰ ਬਣਾਇਆ ਹੋਇਆ ਹੈ ਅਤੇ ਹੁਣ ਉਹ ਆਪਣੇ ਪਿਤਾ ਨੂੰ ਵਿਦੇਸ਼ ਲੈ ਕੇ ਗਏ ਹਨ। 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement