22 ਨਵੰਬਰ ਨੂੰ ਸਿਰਫ਼ ਕੇਬਲ ਵਨ 'ਤੇ ਹੋਵੇਗਾ ਸੁੱਚਾ ਸੂਰਮਾ ਦਾ ਵਰਲਡ ਡਿਜੀਟਲ ਪ੍ਰੀਮੀਅਰ
Published : Nov 8, 2024, 1:20 pm IST
Updated : Nov 8, 2024, 1:20 pm IST
SHARE ARTICLE
Sucha Soorma will have its world digital premiere on November 22 only on Cable One
Sucha Soorma will have its world digital premiere on November 22 only on Cable One

ਪਹਿਲੀ ਵਾਰ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ, ਕੋਈ ਫ਼ਿਲਮ 10 ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ

ਕੇਬਲ ਵਨ ਨੂੰ ਇਹ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਬਲੌਕ ਬਸਟਰ ਫ਼ਿਲਮ ਸੁੱਚਾ ਸੂਰਮਾ ਦਾ ਵਰਲਡ ਡਿਜੀਟਲ ਪ੍ਰੀਮੀਅਰ 22 ਨਵੰਬਰ ਨੂੰ ਹੋਣ ਜਾ ਰਿਹਾ ਹੈ।ਇਸ ਫਿਲਮ ਨੇ ਪੰਜਾਬੀ ਸਿਨੇਮਾ ਦੀਆਂ ਪਰਿਭਾਸ਼ਾਵਾਂ ਨੂੰ ਨਵਾਂ ਰੁਖ ਦਿੱਤਾ ਹੈ ਅਤੇ ਹੁਣ ਇਹ ਤੁਹਾਡੇ ਘਰ ਦੀਆਂ ਸਕ੍ਰੀਨਾਂ 'ਤੇ ਉਹੀ ਰੌਣਕ ਵਾਪਸ ਲੈ ਕੇ ਆ ਰਹੀ ਹੈ, ਜਿਸ ਨੇ ਥੀਏਟਰ 'ਚ ਦਰਸ਼ਕਾਂ ਨੂੰ ਮੋਹਲਿਆ ਸੀ।

ਹੁਣ ਤੁਹਾਡੇ ਘਰ ਵਿੱਚ 10 ਭਾਸ਼ਾਵਾਂ ਵਿੱਚ ਸਟ੍ਰੀਮ ਹੋਣ ਲਈ ਤਿਆਰ ਹੈ। ਪਹਿਲੀ ਵਾਰ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ, ਕੋਈ ਫ਼ਿਲਮ 10 ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ ਤੇ ਇਹ ਫ਼ਿਲਮ ਹੈ ਸੁੱਚਾ ਸੂਰਮਾ, ਜੋ ਅੰਗਰੇਜ਼ੀ, ਤਮਿਲ, ਤੇਲਗੂ, ਮਲਿਆਲਮ, ਸਪੈਨਿਸ਼, ਚੀਨੀ, ਰੂਸੀ, ਫ੍ਰੈਂਚ ਅਤੇ ਅਰਬੀ ਭਾਸ਼ਾਵਾਂ ਵਿਚ ਹੋਵੇਗੀ। ਇਸ ਇਤਿਹਾਸਿਕ ਰਿਲੀਜ਼ ਰਾਹੀਂ, ਦੁਨੀਆ ਭਰ ਦੇ ਦਰਸ਼ਕ ਇਸ ਮਹਾਨ ਕਹਾਣੀ ਅਤੇ ਪੰਜਾਬੀ ਸੱਭਿਆਚਾਰ ਨੂੰ ਮਹਿਸੂਸ ਕਰਨਗੇ, ਜੋ ਪਹਿਲਾਂ ਕਦੇ ਵੀ ਨਹੀਂ ਹੋਇਆ।

ਇੱਕ ਇਤਿਹਾਸਕ ਸਿਨੇਮਾਈ ਇਨਕਲਾਬ। ਸੁੱਚਾ ਸੂਰਮਾ ਸਿਰਫ ਇੱਕ ਫਿਲਮ ਨਹੀਂ ਹੈ, ਇਹ ਇੱਕ ਜਜ਼ਬਾਤ ਹੈ। ਜਿਸ ਨੇ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਿਆ, ਥੀਏਟਰਾਂ ਵਿੱਚ ਭੰਗੜੇ ਪਾਏ ਗਏ ਅਤੇ ਪ੍ਰਸ਼ੰਸਕਾਂ ਨੇ ਬੇਹਤਰੀਨ ਢੰਗ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਪ੍ਰਸ਼ੰਸਕ ਪਿੰਡਾਂ ਤੋਂ ਟ੍ਰੈਕਟਰਾਂ- ਟਰਾਲੀਆਂ 'ਤੇ ਇਸ ਫਿਲਮ ਨੂੰ ਵੇਖਣ ਆਏ ਅਤੇ ਇਸ ਦੇ ਗੀਤਾਂ ਅਤੇ ਖੁਦ ਦੇ ਬਣਾਏ ਪੋਸਟਰਾਂ ਨਾਲ ਜਸ਼ਨ ਮਨਾਇਆ।

ਇਹ ਫਿਲਮ ਪੰਜਾਬੀ ਸਿਨੇਮਾ ਵਿੱਚ ਨਵੇਂ ਮਿਆਰ ਕਾਇਮ ਕਰਨ ਵਾਲੀ ਸਾਬਤ ਹੋਈ, ਜਿਸ ਵਿੱਚ ਪ੍ਰਸ਼ੰਸਕਾਂ ਨੇ ਸੜਕਾਂ 'ਤੇ ਖੁਦ ਦੇ ਬਣਾਏ ਪੋਸਟਰਾਂ ਨਾਲ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।

ਇਸ ਫਿਲਮ ਨੂੰ ਸਾਗਾ ਸਟੂਡੀਓਜ਼ ਅਤੇ ਸੈਵਨ ਕਲਰਜ਼ ਨੇ ਮਿਲ ਕੇ ਪੇਸ਼ ਕੀਤਾ ਹੈ। ਪੰਜਾਬ ਦੇ ਇਸ ਮਹਾਨ ਲੋਕ ਗਾਥਾ ਦਾ ਸ਼ਾਨਦਾਰ ਅਨੁਭਵ ਕੇਵਲ ਨਵੇਂ ਓਟੀਟੀ ਕੇਬਲ ਵਨ 'ਤੇ ਹੀ ਹੋਵੇਗਾ।

ਫਿਲਮ ਵਿੱਚ ਮੁੱਖ ਭੂਮਿਕਾ ਲਿਵਿੰਗ ਲੀਜੈਂਡ ਬੱਬੂ ਮਾਨ ਨੇ ਨਿਭਾਈ ਹੈ। ਇਨ੍ਹਾਂ ਦੇ ਨਾਲ ਮੁੱਖ ਕਿਰਦਾਰਾਂ ਵਿਚ ਸਮੀਕਸ਼ਾ ਔਸਵਾਲ, ਸਵਿੰਦਰ ਵਿਕੀ, ਸਰਬਜੀਤ ਚੀਮਾ, ਮਹਾਬੀਰ ਭੁੱਲਰ, ਗੁਰਿੰਦਰ ਮਕਨਾ, ਗੁਰਪ੍ਰੀਤ ਤੋਤੀ, ਗੁਰਪ੍ਰੀਤਰ ਟੌਲ ਅਤੇ ਜਗਜੀਤ ਬਾਜਵਾ ਵੀ ਹਨ।

ਫਿਲਮ ਨੂੰ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ ਅਤੇ ਅਮਿਤੋਜ ਮਾਨ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਇੰਦਰਜੀਤ ਬਾਂਸਲ ਨੇ ਇਸ ਫਿਲਮ ਲਈ ਡੀਓਪੀ ਵਜੋਂ ਕੰਮ ਕੀਤਾ। ਇਹ ਫਿਲਮ ਵਿਸ਼ਵ ਪੱਧਰ 'ਤੇ 22 ਨਵੰਬਰ ਨੂੰ ਨਵੇਂ ਓਟੀਟੀ ਕੇਬਲ ਵਨ 'ਤੇ ਸਟ੍ਰੀਮ ਹੋਣ ਲਈ ਤਿਆਰ ਹੈ।

ਕੇਬਲ ਵਨ ਦੇ ਸੀ.ਈ.ਓ. ਨੇ ਕਿਹਾ, “ਸੁੱਚਾ ਸੂਰਮਾ ਲਗਭਗ ਇੱਕ ਸਦੀ ਪੁਰਾਣੀ ਪੰਜਾਬ ਦੀ ਇੱਕ ਬਹੁਤ ਮਸ਼ਹੂਰ ਲੋਕ ਗਾਥਾ ਹੈ। ਇਸ ਫਿਲਮ ਨੇ ਪਹਿਲਾਂ ਹੀ ਬਾਕਸ ਆਫਿਸ 'ਤੇ ਕਮਾਲ ਕਰ ਦਿੱਤਾ ਹੈ। ਮੈਂ ਸਾਡੇ ਓਟੀਟੀ 'ਤੇ ਵੀ ਇਸ ਤੋਂ ਸ਼ਾਨਦਾਰ ਰਿਸਪਾਂਸ ਦੀ ਉਮੀਦ ਕਰਦਾ ਹਾਂ। ਕੇਬਲ ਵਨ ਦੇ ਸੌਫਟ ਲਾਂਚ 'ਤੇ ਹੀ ਸ਼ਾਨਦਾਰ ਰਿਸਪਾਂਸ ਪ੍ਰਾਪਤ ਕਰ ਰਿਹਾ ਹੈ, ਇਸ ਲਈ, ਮੇਰੀ ਟੀਮ ਅਤੇ ਮੈਂ ਹਮੇਸ਼ਾਂ ਪੰਜਾਬ ਦੀਆਂ ਕਹਾਣੀਆਂ ਨੂੰ ਸਾਡੇ ਸਬਸਕ੍ਰਾਈਬਰਾਂ ਲਈ ਲਿਆਉਣ ਦੇ ਲਈ ਯਤਨਸ਼ੀਲ ਰਹਾਂਗੇ। ਵਿਸ਼ਵਾਸ ਕਰੋ, ਅਜੇ ਹੋਰ ਵੀ ਬਹੁਤ ਕੁਝ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement