Balkar Ankhila threat: ਪੰਜਾਬੀ ਕਲਾਕਾਰ ਨੂੰ ਮਿਲੀਆਂ ਧਮਕੀਆਂ, ਪਈਆਂ ਭਾਜੜਾਂ!, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਸੀ ਇਹ ਪਸੰਦੀਦਾ ਗਾਇਕ

By : GAGANDEEP

Published : Dec 8, 2023, 1:43 pm IST
Updated : Dec 8, 2023, 1:43 pm IST
SHARE ARTICLE
Balkar Ankhila threat
Balkar Ankhila threat

Balkar Ankhila threat:

Balkar Ankhila threat news Sidhu Moosewala fan latest update in Punjabi: ਪੰਜਾਬੀ ਗਾਇਕ ਬਲਕਾਰ ਅਣਖੀਲਾ ਨੂੰ ਧਮਕੀਆਂ ਦੇਣ ਵਾਲੇ ਦੋਸ਼ੀ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਗਾਇਕ ਤੋਂ ਫੋਨ ਕਰਕੇ ਫਿਰੌਤੀ ਦੀ ਮੰਗ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਧਮਕੀ ਦੇਣ ਵਾਲਾ ਵਿਅਕਤੀ ਗਾਇਕ ਅਣਖੀਲਾ ਦਾ ਫੈਨ ਸੀ। ਉਸ ਦੀ ਪਛਾਣ ਮਹਿਤਾਬ ਸਿੰਘ ਵਜੋਂ ਹੋਈ ਹੈ। ਪੁਲਿਸ ਉਸ ਦੇ ਮੋਬਾਈਲ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: Supreme Court News: ਮੁਕੱਦਮੇ ਤੋਂ ਪਹਿਲਾਂ ਲੰਬੇ ਸਮੇਂ ਤੱਕ ਜੇਲ ਵਿਚ ਨਹੀਂ ਰੱਖਿਆ ਜਾ ਸਕਦਾ- ਸੁਪਰੀਮ ਕੋਰਟ  

ਮਹਿਤਾਬ ਨੇ ਗਾਇਕ ਨੂੰ ਪੈਸੇ ਵਸੂਲਣ ਦੀ ਧਮਕੀ ਦਿਤੀ ਸੀ। ਉਹ ਗਾਇਕ ਨੂੰ ਲਗਾਤਾਰ ਫੋਨ ਕਰਕੇ ਧਮਕੀਆਂ ਦੇ ਰਿਹਾ ਸੀ। ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਨੇ ਕਾਲਰ ਦਾ ਪਤਾ ਲਗਾ ਲਿਆ ਹੈ। ਮਾਲੇਰਕੋਟਲਾ ਪੁਲਿਸ ਨੇ ਮੁਲਜ਼ਮ ਨੂੰ ਅੰਮ੍ਰਿਤਸਰ ਦੇ ਪਿੰਡ ਗੁੱਜਰਪੁਰਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ। 

ਇਹ ਵੀ ਪੜ੍ਹੋ: Jalandhar SHO News: ਜਲੰਧਰ 'ਚ ਰਿਸ਼ਵਤ ਲੈਣ ਦੇ ਇਕ ਮਾਮਲੇ ਵਿਚ SHO ਰਾਜੇਸ਼ ਕੁਮਾਰ ਨੂੰ ਹਿਰਾਸਤ 'ਚ ਲਿਆ

ਇਸ ਸਬੰਧੀ ਥਾਣਾ ਅਹਿਮਦਗੜ੍ਹ ਵਿਖੇ ਧਾਰਾ 387, 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਹੁਣ ਪਤਾ ਲੱਗੇਗਾ ਕਿ ਦੋਸ਼ੀ ਨੇ ਹੋਰ ਕਿਸ ਨੂੰ ਧਮਕੀ ਦਿੱਤੀ ਹੈ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement