
ਔਰਤ ਦਿਵਸ 'ਤੇ ਬਣਾਈ ਗਈ ਲਘੂ ਫਿਲਮ
ਮੁਹਾਲੀ: ਬੇਸ਼ੱਕ ਮਰਦਾਂ ਵੱਲੋਂ ਪਹਿਲਾਂ ਔਰਤਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਔਰਤ ਨੂੰ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਲਿਖਾਈ ਤੋਂ ਇਲਾਵਾ ਇਕੱਲਿਆਂ ਬਾਹਰ ਜਾਣ ਦੀ ਆਜ਼ਾਦੀ ਨਹੀਂ ਸੀ ਪਰ ਹੁਣ ਸਮਾਂ ਬਦਲ ਗਿਆ ਹੈ,ਸਮਾਂ ਇੰਨਾ ਬਦਲ ਗਿਆ ਹੈ ਕਿ ਅੱਜਕੱਲ੍ਹ ਹਰ ਕਾਮਯਾਬੀ ਦੇ ਪਿੱਛੇ ਇੱਕ ਔਰਤ ਦਾ ਹੱਥ ਅਹਿਮ ਮੰਨਿਆ ਜਾਂਦਾ ਹੈ।
ਅੱਜ ਔਰਤ ਨੂੰ ਪੂਰੀ ਤਰ੍ਹਾਂ ਆਜ਼ਾਦੀ ਹੈ ਜੋ ਪਹਿਲਾਂ ਬਿਲਕੁਲ ਵੀ ਨਹੀਂ ਸੀ।ਅੱਜ ਦੀ ਔਰਤ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ ।ਜਿਸ ਕਾਰਨ ਔਰਤ ਦਾ ਮਾਣ ਸਨਮਾਨ ਇੰਨਾ ਵਧ ਗਿਆ। ਸਪੋਕਸਮੈਨ ਟੀਵੀ ਵੱਲੋਂ ਔਰਤ ਦਿਵਸ 'ਤੇ ਲਘੂ ਫਿਲਮ ਬਣਾਈ ਗਈ। ਇਹ ਲਘੂ ਫਿਲਮ ਉਹਨਾਂ ਦੋ ਔਰਤਾਂ ਤੇ ਬਣਾਈ ਗਈ ਜਿਹੜੀਆਂ ਅਲੱਗ -ਅਲੱਗ ਖੇਤਰ ਵਿਚੋਂ ਆਈਆਂ ਹਨ ਪਰ WHISTLER SPIRITS ਇੰਡਸਟਰੀ ਵਿਚ ਆ ਕੇ ਦੋਵਾਂ ਨੇ ਆਪਣੀ ਹਿੰਮਤ ਅਤੇ ਹੌਸਲੇ ਨਾਲ ਨਵੀਂਆਂ ਬੁਲੰਦੀਆਂ ਨੂੰ ਛੋਹਿਆ ਹੈ ।
ਮਨਮੀਤ ਤੇ ਗੁਰਮਨਦੀਪ ਨੇ ਆਪਣੇ ਪੈਰਾਂ ਤੇ ਖਲੋ ਕੇ WHISTLER SPIRITS ਇੰਡਸਟਰੀ ਵਿਚ ਆਪਣਾ ਨਾਮ ਬਣਾਇਆ ਕਦੇ ਇਹਨਾਂ ਦੋਵਾਂ ਲਈ ਇਹ ਕੰਮ ਵਾਲਾ ਖੇਤਰ ਔਖਾ ਸੀ ਪਰ ਅੱਜ ਇਹ ਆਪਣੇ ਦਮ ਤੇ WHISTLER SPIRITS ਨੂੰ ਚਲਾ ਰਹੀਆਂ ਹਨ। ਕਹਿੰਦੇ ਹਨ ਕਿ ਜੇ ਕੁੱਝ ਕਰਨ ਦਾ ਜਜ਼ਬਾ ਹੋਵੇ ਫਿਰ ਕੋਈ ਵੀ ਮੁਸ਼ਕਿਲ ਅੱਗੇ ਵਧਣ ਤੋਂ ਕੋਈ ਵੀ ਨਹੀਂ ਰੋਕ ਸਕਦਾ।