
ਲਿਖਿਆ-“ਵਾਹਿਗੁਰੂ ਤੇਰਾ ਸ਼ੁਕਰ”
ਮਾਨਸਾ: ਸਿੱਧੂ ਮੂਸੇ ਵਾਲਾ ਮਾਨਸਾ ਤੋਂ ਵਿਧਾਨ ਸਭਾ ਚੋਣ ਹਾਰ ਗਏ ਹਨ। 99200 ਵੋਟਾਂ ਦੀ ਲੀਡ ਨਾਲ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਨੇ ਜਿੱਤ ਹਾਸਲ ਕੀਤੀ ਹੈ। ਸਿੱਧੂ ਮੂਸੇ ਵਾਲਾ ਵੋਟਾਂ ਦੀ ਗਿਣਤੀ ਦੇ ਪਹਿਲੇ ਗੇੜ ਤੋਂ ਹੀ ਪਿੱਛੇ ਚੱਲ ਰਹੇ ਸਨ।
Sidhu moosewala
ਸਿੱਧੂ ਮੂਸੇਵਾਲਾ ਦੇ ਹਿੱਸੇ 36477 ਵੋਟਾਂ ਆਈਆਂ। ਸਿੱਧੂ ਮੂਸੇ ਵਾਲਾ ਦਾ ਚੋਣ ਹਾਰਨ ਮਗਰੋਂ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਮੂਸੇ ਵਾਲਾ ਨੇ ਇੰਸਟਾਗ੍ਰਾਮ ’ਤੇ ਦੋ ਸਟੋਰੀਜ਼ ਸਾਂਝੀਆਂ ਕੀਤੀਆਂ ਹਨ। ਪਹਿਲੀ ਪੋਸਟ ਵਿੱਚ ਸਿੱਧੂ ਮੂਸੇਵਾਲਾ ਨੇ ਪਹਿਲੀ ਪੋਸਟ ਵਿਚ ‘ਵਾਹਿਗੁਰੂ ਤੇਰਾ ਸ਼ੁਕਰ’ ਲਿਖ ਕੇ ਪੋਸਟ ਸਾਂਝੀ ਕੀਤੀ।
PHOTO
ਜਦਕਿ ਦੂਜੀ ਸਟੋਰੀ ਵਿੱਚ ਉਨ੍ਹਾਂ ਨੇ ਮਾਨਸਾ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ‘ਧੰਨਵਾਦ ਮਾਨਸਾ ਵਾਲਿਓ, ਤੁਹਾਡੇ ਪਿਆਰ, ਸਤਿਕਾਰ ਤੇ ਸਾਥ ਲਈ। ਅੱਜ ਤੱਕ ਮੈਂ ਆਪਣੇ ਇਲਾਕੇ ਨੂੰ ਜਿਤਾਉਣ ਲਈ ਹੀ ਮਿਹਨਤ ਕੀਤੀ। ਵਾਹਿਗੁਰੂ ਨੇ ਹਿੰਮਤ ਬਖ਼ਸ਼ੀ ਤੇ ਅੱਗੇ ਵੀ ਕਰਦਾ ਰਹਾਂਗਾ। ਉਮੀਦ ਕਰਦਾ ਤੁਹਾਡਾ ਅਗਲਾ MLA ਤੁਹਾਡੀ ਬਿਹਤਰੀ ਲਈ ਚੰਗੇ ਕੰਮ ਕਰੇਗਾ। ਜਿੱਤ ਮੁਬਾਰਕ।
PHOTO