
ਅਮ੍ਰਿਤਸਰ ਵਿਖੇ ਪਹੁੰਚੀ ਜਿਸ ਦੌਰਾਨ ਉਹ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ
ਵਿਸਾਖੀ ਮੌਕੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਦੀ ਪ੍ਰਮੋਸ਼ਨ ਜ਼ੋਰਾਂ ਸ਼ੋਰਾਂ 'ਤੇ ਹੈ। ਜਿਸ ਦੇ ਚਲਦਿਆ ਫ਼ਿਲਮ ਦੀ ਪੂਰੀ ਟੀਮ ਪੰਜਾਬ ਭਰ ਦੇ ਵੱਖ ਵੱਖ ਸ਼ਹਿਰਾਂ 'ਚ ਜਾ ਕੇ ਫ਼ਿਲਮ ਨੂੰ ਪ੍ਰਮੋਟ ਕਰ ਰਹੀ ਹੈ। ਇਸ ਹੀ ਲੜੀ 'ਚ ਫ਼ਿਲਮ ਦੇ ਕਲਾਕਾਰ ਬੀਤੇ ਦਿਨੀਂ ਗੁਰੂ ਨਗਰੀ ਸ੍ਰੀ ਅਮ੍ਰਿਤਸਰ ਵਿਖੇ ਪਹੁੰਚੀ ਜਿਸ ਦੌਰਾਨ ਉਹ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ । ਗੁਰੂ ਘਰ ਪਹੁੰਚਣ ਵਾਲਿਆਂ 'ਚ ਫਿਲਮ ਦੀ ਅਹਿਮ ਅਦਾਕਾਰਾ ਸਿੰਮੀ ਚਾਹਲ , ਹਰੀਸ਼ ਵਰਮਾ , ਬੀ ਐਨ ਸ਼ਰਮਾ, ਗਾਇਕ ਅਤੇ ਅਦਾਕਾਰ ਗੁਰਸ਼ਬਦ ਸਮੇਤ ਫ਼ਿਲਮ ਦੇ ਨਿਰਮਾਤਾ ਵੀ ਪਹੁੰਚੇ। 'Golak Bugni Bank Te Batuaਦੱਸਣਯੋਗ ਹੈ ਕਿ ਰਿਧਮ ਬੁਆਏਜ਼ ਐਂਟਰਟੇਨਮੈਂਟ ਤੇ ਹੇਅਰ ਓਮਜੀ ਗਰੁੱਪ ਦੇ ਬੈਨਰ ਹੇਠ ਬਣੀ ਇਹ ਫਿਲਮ 13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਹਨ। ਇਸ ਫਿਲਮ 'ਚ ਹਰੀਸ਼ ਅਤੇ ਸਿੰਮੀ ਤੋਂ ਇਲਾਵਾ ਅਮਰਿੰਦਰ ਗਿੱਲ, ਬੀ. ਐੱਨ. ਸ਼ਰਮਾ, ਅਨੀਤਾ ਦੇਵਗਨ, ਜਸਵਿੰਦਰ ਭੱਲਾ ਤੇ ਗੁਰਸ਼ਬਦ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸ਼ਿਤਿਜ ਚੌਧਰੀ ਇਸ ਫਿਲਮ ਦੇ ਨਿਰਦੇਸ਼ਕ ਹਨ। ਫਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ। ਇਸ ਦੇ ਡਾਇਲਾਗਸ ਰਾਕੇਸ਼ ਧਵਨ ਤੇ ਸੁਰਮੀਤ ਮਾਵੀ ਨੇ ਲਿਖੇ ਹਨ। ਅਮੀਕ ਵਿਰਕ, ਜਸਪਾਲ ਸੰਧੂ ਤੇ ਮੁਨੀਸ਼ ਸਾਹਨੀ ਇਸ ਦੇ ਸਹਿ-ਨਿਰਮਾਤਾ ਹਨ।
'Golak Bugni Bank Te Batua ਫਿਲਮ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫਿਲਮ 'ਚ ਕੁਲ ਸੱਤ ਗੀਤ ਹਨ, ਜਿਨ੍ਹਾਂ ਨੂੰ ਹੈਪੀ ਰਾਏਕੋਟੀ, ਬੀਰ ਸਿੰਘ, ਹਰਮਨਜੀਤ, ਸਾਬਿਰ ਅਲੀ ਸਾਬਿਰ, ਬਿੱਕ ਢਿੱਲੋਂ ਤੇ ਸਿੱਧੂ ਸਰਬਜੀਤ ਨੇ ਲਿਖਿਆ ਹੈ ਤੇ ਇਨ੍ਹਾਂ ਨੂੰ ਆਪਣੀ ਸੁਰੀਲੀ ਤੇ ਮਿੱਠੀ ਆਵਾਜ਼ 'ਚ ਅਮਰਿੰਦਰ ਗਿੱਲ, ਸੁਨਿਧੀ ਚੌਹਾਨ, ਬੀਰ ਸਿੰਘ, ਗੁਰਸ਼ਬਦ, ਗੁਰਪ੍ਰੀਤ ਮਾਨ ਤੇ ਬਿੱਕ ਢਿੱਲੋਂ ਨੇ ਗਾਇਆ ਹੈ।
Tu Te Mainਜਿਵੇਂ ਕਿ ਫਿਲਮ ਦਾ ਟਰੇਲਰ ਦੇਖ ਕੇ ਅੰਦਾਜ਼ਾ ਲਗਾਇਆ ਜਾ ਕਸਕਦਾ ਹੈ ਕਿ 'ਫਿਲਮ ਦੀ ਕਹਾਣੀ ਆਮ ਕਹਾਣੀਆਂ ਨਾਲੋਂ ਥੋੜ੍ਹੀ ਹੱਟ ਕੇ ਹੈ। ਫ਼ਿਲਮ ਪਿਛਲੇ ਸਾਲ ਹੋਈ ਨੋਟ ਬੰਦੀ ਦੇ ਦਿਨ 'ਤੇ ਅਧਾਰਿਤ ਹੈ। ਜੋ ਕਿ ਹੁਣ ਤਕ ਇਸ ਮੁੱਦੇ 'ਤੇ ਕੋਈ ਵੀ ਫ਼ਿਲਮ ਨਹੀਂ ਬਣੀ। 'ਗੋਲਕ ਬੁਗਨੀ ਬੈਂਕ ਤੇ ਬਟੂਆਦੀ ਕਹਾਣੀ 'ਸਮਾਜ ਦੀਆਂ ਕੁਝ ਸੱਚਾਈਆਂ ਨੂੰ ਦਰਸਾਉਂਦੀ ਹੈ। ਜਿਸ ਰਾਹੀਂ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਚੰਗਾ ਸੁਨੇਹਾ ਵੀ ਜਾਵੇਗਾ। ਫ਼ਿਲਮ ਦੇ ਹੁਣ ਤਕ 4 ਗੀਤ ਰਲੀਜ਼ ਹੋ ਚੁਕੇ ਹਨ ਜਿਨਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।