Met Gala 2025: ਮੈਟ ਗਾਲਾ 2025 ’ਚ ਦਿਲਜੀਤ ਦੋਸਾਂਝ ਦੀ ਪੁਸ਼ਾਕ ਨੂੰ ਮਿਲਿਆ ਪਹਿਲਾ ਸਥਾਨ
Published : May 10, 2025, 6:16 am IST
Updated : May 10, 2025, 6:16 am IST
SHARE ARTICLE
Diljit Dosanjh's costume won first place at the Met Gala 2025
Diljit Dosanjh's costume won first place at the Met Gala 2025

ਦਿਲਜੀਤ ਨੇ ਹਾਲੀਵੁੱਡ ਤੇ ਬਾਲੀਵੁੱਡ ਦੀਆਂ ਕਈ ਦਿੱਗਜ ਹਸਤੀਆਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।

Diljit Dosanjh's costume won first place at the Met Gala 2025

ਹਾਲ ਹੀ ਵਿਚ ਅਮਰੀਕਾ ਵਿਚ ਅੰਤਰਰਾਸ਼ਟਰੀ ਫੈਸ਼ਨ ਈਵੈਂਟ ਮੇਟ ਗਾਲਾ 2025 ਹੋਇਆ ਸੀ। ਭਾਰਤ ਸਮੇਤ ਕਈ ਦੇਸ਼ਾਂ ਦੇ ਸਿਤਾਰਿਆਂ ਨੇ ਇਸ ਵਿਚ ਹਿੱਸਾ ਲਿਆ ਅਤੇ ਵੱਖੋ-ਵੱਖਰੇ ਪਹਿਰਾਵਿਆਂ ’ਚ ਨਜ਼ਰ ਆਏ।

ਇਸ ਵਾਰ ਮੇਟ ਗਾਲਾ ’ਚ ਸ਼ਾਹਰੁਖ ਖ਼ਾਨ ਅਤੇ ਦਿਲਜੀਤ ਦੋਸਾਂਝ ਚਰਚਾ ਦਾ ਵਿਸ਼ਾ ਬਣੇ ਰਹੇ, ਕਿਉਂਕਿ ਇਨ੍ਹਾਂ ਦੋਵੇਂ ਸਟਾਰਜ਼ ਦੀਆਂ ਬੇਹੱਦ ਖ਼ੂਬਸੂਰਤ ਡਰੈੱਸਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਪਰ ਇਸ ਵਾਰ ਮੈਟ ਗਾਲਾ ਈਵੈਂਟ ’ਚ ਦਿਲਜੀਤ ਦੋਸਾਂਝ ਸਾਰੀ ਮਹਿਫ਼ਲ ਲੁੱਟ ਕੇ ਲੈ ਗਏ। ਹੁਣ ਦਿਲਜੀਤ ਦੋਸਾਂਝ ਦੇ ਨਾਂ ਨਾਲ ਮੈਟ ਗਾਲਾ ’ਚ ਇਕ ਹੋਰ ਪ੍ਰਾਪਤੀ ਜੁੜ ਗਈ ਹੈ। ਦਰਅਸਲ, ਦਿਲਜੀਤ ਦੀ ਪੋਸ਼ਾਕ ਨੂੰ ਸਭ ਤੋਂ ਬੈਸਟ ਡਰੈੱਸ ਦਾ ਖ਼ਿਤਾਬ ਮਿਲਿਆ ਹੈ। ਦਿਲਜੀਤ ਨੇ ਇਸ ਲਿਸਟ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦਸ ਦਈਏ ਕਿ ਦਿਲਜੀਤ ਨੇ ਹਾਲੀਵੁੱਡ ਤੇ ਬਾਲੀਵੁੱਡ ਦੀਆਂ ਕਈ ਦਿੱਗਜ ਹਸਤੀਆਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।

ਦਸ ਦਈਏ ਕਿ ਦਿਲਜੀਤ ਦੋਸਾਂਝ ਮੈਟ ਗਾਲਾ 2025 ’ਚ ਪੰਜਾਬੀ ਪਹਿਰਾਵੇ ’ਚ ਨਜ਼ਰ ਆਏ ਸੀ। ਇਸ ਦਰਮਿਆਨ ਉਨ੍ਹਾਂ ਦੀ ਪੰਜਾਬੀ ਮਹਾਰਾਜਾ ਲੁੱਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਉੇਨ੍ਹਾਂ ਦੀ ਇਸ ਪੋਸ਼ਾਕ ਦੀ ਖ਼ਾਸੀਅਤ ਇਹ ਸੀ ਕਿ ਉਨ੍ਹਾਂ ਦੀ ਪੱਗ ’ਚ ਇੱਕ ਕਲਗੀ ਵੀ ਲੱਗੀ ਹੋਈ ਸੀ, ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾ ਰਹੀ ਸੀ। ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਮੈਟ ਗਾਲਾ ’ਚ ਸ਼ਾਮਲ ਹੋਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਹਨ। ਇਸ ਤੋਂ ਪਹਿਲਾਂ ਦੋਸਾਂਝਵਾਲਾ ਨੇ 2023 ’ਚ ਕੋਚੇਲਾ ’ਚ ਲਾਈਵ ਪਰਫ਼ਾਰਮ ਕਰਕੇ ਇਤਿਹਾਸ ਰਚਿਆ ਸੀ। 


 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement