
ਚੰਡੀਗੜ੍ਹ: ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ। ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਤੇ ਉਹਨਾਂ ਦੇ ਫੈਨਸ ਨੇ ਸਿੱਧੂ ਦੇ ਖ਼ਾਸ ਦਿਨ ਨੂੰ ਯਾਦ ਕਰਦਿਆਂ ਭਾਵੁਕ ਹੋ ਰਹੇ ਹਨ। ਮਸ਼ਹੂਰ ਪੰਜਾਬੀ ਕਲਾਕਾਰਾਂ ਨੇ ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ’ਤੇ ਯਾਦ ਕੀਤਾ ਹੈ ਤੇ ਆਪਣੇ ਦਿਲ ਦੇ ਜਜ਼ਬਾਤ ਚਾਹੁਣ ਵਾਲਿਆਂ ਨਾਲ ਸਾਂਝੇ ਕੀਤੇ ਹਨ। ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਲੇਖਾਂ ਦੀਆਂ ਲਿਖੀਆਂ ’ਤੇ ਚੱਲਦਾ ਨਾ ਜ਼ੋਰ ਵੇ, ਬੰਦਾ ਕੁਝ ਹੋਰ ਸੋਚੇ, ਰੱਬ ਕੁਝ ਹੋਰ ਵੇ''।
Gippy grewal
ਜਨਮਦਿਨ ਮੁਬਾਰਕ ਭਰਾ। ਸਿੱਧੂ ਦਾ ਸੁਪਨਾ ਸੀ ਕਿ ਪੰਜਾਬੀ ਇੰਡਸਟਰੀ ਦਾ ਨਾਂ ਨੰਬਰ 1 ’ਤੇ ਹੋਵੇ। ਕਹਿੰਦਾ ਸੀ ਸਾਡਾ ਮੁਕਾਬਲਾ ਇਕ-ਦੂਜੇ ਨਾਲ ਨਹੀਂ, ਬਲਕਿ ਇੰਟਰਨੈਸ਼ਨਲ ਆਰਟਿਸਟਾਂ ਨਾਲ ਹੈ ਤੇ ਪੰਜਾਬੀ ਇੰਡਸਰੀ ਵਾਲੇ ਸਿੱਧੂ ਦੇ ਜਾਣ ਮਗਰੋਂ ਇਸ ਗੱਲ ’ਤੇ ਇਕ-ਦੂਜੇ ਨਾਲ ਲੜੀ ਜਾਂਦੇ ਨੇ ਕਿ ਤੂੰ ਸ਼ੋਅ ਲਾਉਣ ਚਲਾ ਗਿਆ, ਤੂੰ ਉਹਦੇ ਘਰ ਨਹੀਂ ਗਿਆ। ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਲੜੋ। ਹਰ ਸਾਲ 2-4 ਗੇੜੇ ਸਿੱਧੂ ਦੇ ਘਰ ਜ਼ਰੂਰ ਲਾ ਕੇ ਆਇਆ ਕਰੋ।
ਉਹ ਦੇ ਮਾਤਾ-ਪਿਤਾ ਨਾਲ ਸਮਾਂ ਬਤੀਕ ਕਰਕੇ ਆਇਆ ਕਰੋ। ਉਨ੍ਹਾਂ ਦਾ ਗੱਲਾਂ ਕਰਨ ਵਾਲਾ, ਮੰਮੀ-ਡੈਡੀ ਕਹਿਣ ਵਾਲਾ, ਉਨ੍ਹਾਂ ’ਤੇ ਜਾਨ ਵਾਰਨ ਵਾਲਾ ਸਿੱਧੂ ਹੁਣ ਆਪਾਂ ਨੂੰ ਬਣਨਾ ਪੈਣਾ। ਇਕੱਠੇ ਰਿਹਾ ਕਰੋ, ਪਿਆਰ ਬਣਾ ਕੇ ਰੱਖੋ ਤੇ ਇਕ-ਦੂਜੇ ’ਚ ਕਮੀਆਂ ਕੱਢਣ ਨਾਲੋਂ ਇਕ-ਦੂਜੇ ਨੂੰ ਹੌਸਲਾ ਦੇਣਾ ਸਿੱਖੋ। ਸਿੱਧੂ ਦੇ ਜਨਮਦਿਨ ’ਤੇ ਅੱਜ ਇਕ-ਦੂਜੇ ਨਾਲ ਸਭ ਗਿਲੇ-ਸ਼ਿਕਵੇ ਖ਼ਤਮ ਕਰੀਏ ਤੇ ਪਿਆਰ ਬਣਾ ਕੇ ਰੱਖੀਏ। ਤੁਹਾਨੂੰ ਬਹੁਤ ਸਾਰਾ ਪਿਆਰ। ਤੈਨੂੰ ਯਾਦ ਕਰ ਰਹੇ ਹਾਂ ਭਰਾ ਸਿੱਧੂ ਮੂਸੇ ਵਾਲਾ।’’
Gippy grewal
ਅੰਮ੍ਰਿਤ ਮਾਨ ਨੇ ਲਿਖਿਆ, ‘‘ਜਨਮਦਿਨ ਮੁਬਾਰਕ ਯਾਰਾ, ਮੇਰਾ ਜਨਮਦਿਨ 10 ਜੂਨ ਨੂੰ ਹੁੰਦਾ, ਤੇਰਾ 11 ਜੂਨ ਨੂੰ। ਆਪਾਂ ਇਸ ਵਾਰ ਇਕੱਠੇ ਸੈਲੀਬ੍ਰੇਟ ਕਰਨਾ ਸੀ। ਤੇਰੀ ਮੁਬਾਰਕਬਾਦ ਨਹੀਂ ਆਈ ਪਰ ਇਸ ਵਾਰ।’’
ਐਮੀ ਵਿਰਕ ਨੇ ਲਿਖਿਆ, ‘‘ਵੀਰੇ ਯਾਰ ਨਹੀਂ ਸਮਝ ਆ ਰਿਹਾ ਕਿ ਲਿਖਾਂ। ਅੱਜ ਦੇ ਦਿਨ ਜੰਮਿਆ ਸੀ ਭਲਵਾਨ।’’
Veeere yar nai samjh aaa rea ki likhaaan ????????… ajj de din jammeya c bhalwaan ❤️ pic.twitter.com/txnJOaKYk7
— Ammy Virk (@AmmyVirk) June 10, 2022
ਅਫਸਾਨਾ ਖ਼ਾਨ ਨੇ ਸਿੱਧੂ ਦੀ ਯਾਦ ’ਚ ਵੀਡੀਓ ਸਾਂਝੀ ਕਰਕੇ ਲਿਖਿਆ, ‘‘ਮੈਂ ਸਭ ਨੂੰ ਦੱਸਦੀ ਸੀ 11 ਜੂਨ ਸਿੱਧੂ ਬਾਈ ਦਾ ਜਨਮਦਿਨ 12 ਜੂਨ ਮੇਰਾ, ਸਾਡਾ ਭੈਣ-ਭਰਾ ਵਾਲਾ ਪਿਆਰ ਰੱਬ ਤੋਂ ਬਣ ਕੇ ਆਇਆ ਹੈ।