BIBI RAJNI Film: ਫ਼ਿਲਮ 'ਬੀਬੀ ਰਜਨੀ' ਦੇ ਟ੍ਰੇਲਰ ਲਾਂਚ ਤੋਂ ਪਹਿਲਾ ਮਹਾਨ ਕੀਰਤਨ ਤੇ 'ਵਿਸ਼ਵਾਸ ਦਾ ਬੂਟਾ' ਪ੍ਰਸ਼ਾਦ ਦੇ ਰੂਪ ਵਿੱਚ ਵੰਡੇ
Published : Aug 11, 2024, 1:42 pm IST
Updated : Aug 11, 2024, 1:45 pm IST
SHARE ARTICLE
BIBI RAJNI Film news in punjabi
BIBI RAJNI Film news in punjabi

BIBI RAJNI Film: 30 ਅਗਸਤ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ ਫਿਲਮ

BIBI RAJNI Film news in punjabi : ਬਹੁਤ ਹੀ ਉਡੀਕੀ ਜਾ ਰਹੀ ਧਾਰਮਿਕ ਫਿਲਮ ਬੀਬੀ ਰਜਨੀ 30 ਅਗਸਤ, 2024 ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦਾ ਟ੍ਰੇਲਰ ਇੱਕ ਸ਼ਾਨਦਾਰ ਸਮਾਗਮ ਵਿੱਚ ਲਾਂਚ ਕੀਤਾ ਗਿਆ ਸੀ ਜਿਸ ਵਿੱਚ ਫਿਲਮ ਦੀ ਸਟਾਰ-ਸਟੱਡਡ ਕਾਸਟ ਅਤੇ ਨਾਮਵਰ ਸ਼ਖਸੀਅਤਾਂ ਨੂੰ ਇਕੱਠਾ ਕੀਤਾ ਗਿਆ ਸੀ ਜਿਨ੍ਹਾਂ ਨੇ ਆਪਣਾ ਜੀਵਨ ਪੰਜਾਬ ਦੀ ਸੇਵਾ ਲਈ ਸਮਰਪਿਤ ਕੀਤਾ ਹੈ।

ਇਹ ਵੀ ਪੜ੍ਹੋ: Ravi river Gurdaspur News: ਪੰਜਾਬ 'ਚ ਰਾਵੀ ਦਰਿਆ ਵਿਚ ਵੀ ਵਧਿਆ ਪਾਣੀ ਦਾ ਪੱਧਰ, 7 ਪਿੰਡਾਂ ਦਾ ਟੁੱਟਿਆ ਸੰਪਰਕ  

ਇਸ ਮੌਕੇ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ, ਮੰਨੇ-ਪ੍ਰਮੰਨੇ ਨਿਰਦੇਸ਼ਕ ਅਮਰ ਹੁੰਦਲ ਅਤੇ ਪ੍ਰਤਿਭਾਸ਼ਾਲੀ ਅਦਾਕਾਰਾਂ ਰੂਪੀ ਗਿੱਲ, ਸੀਮਾ ਕੌਸ਼ਲ ਅਤੇ ਜਰਨੈਲ ਸਿੰਘ ਨੇ ਸ਼ਿਰਕਤ ਕੀਤੀ।  ਪ੍ਰੋਡਿਊਸਰ ਗੁਰਕਰਨ ਧਾਲੀਵਾਲ ਅਤੇ ਫਿਲਮ ਦੀਆਂ ਹੋਰ ਅਹਿਮ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਦੀ ਮਹੱਤਤਾ ਨੂੰ ਵਧਾਉਂਦੇ ਹੋਏ, ਪੰਜਾਬ ਦੇ ਅਸਲ-ਜੀਵਨ ਦੇ ਨਾਇਕ ਜਿਨ੍ਹਾਂ ਨੇ ਸਮਾਜ ਵਿੱਚ ਜ਼ਿਕਰਯੋਗ ਯੋਗਦਾਨ ਪਾਇਆ ਹੈ, ਹਾਜ਼ਰ ਸਨ।

ਇਹ ਵੀ ਪੜ੍ਹੋ: Kinnaur Cloud burst: ਹਿਮਾਚਲ ਦੇ ਕਿਨੌਰ 'ਚ ਫਟਿਆ ਬੱਦਲ, ਭਾਰੀ ਨੁਕਸਾਨ ਹੋਣ ਦਾ ਖਦਸ਼ਾ, ਤਸਵੀਰਾਂ ਆਈਆਂ ਸਾਹਮਣੇ

ਜਿਨ੍ਹਾਂ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਐਸਪੀ ਸਿੰਘ ਓਬਰਾਏ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਮਨੀਸ਼ਾ ਗੁਲਾਟੀ ਅਤੇ ਪੰਜਾਬ ਦੀਆਂ ਸੱਤ ਨਾਮਵਰ ਔਰਤਾਂ ਸ਼ਾਮਲ ਸਨ, ਪਟਿਆਲਾ ਤੋਂ ਡਾ: ਹਰਸ਼ਿੰਦਰ ਕੌਰ, ਸਰਪੰਚ ਸੈਸ਼ਨਦੀਪ ਕੌਰ, ਲੋਕ ਗਾਇਕਾ ਮੋਹਿਨੀ ਟੂਰ, ਬਸਤਾਘਰ ਦੀ ਸਮਾਜ ਸੇਵੀ ਰੁਪਿੰਦਰ ਕੌਰ, ਮਹਿਲਾ ਕਿਸਾਨ ਨਵਰੂਪ ਕੌਰ, ਯੂਨੀਕ ਹੋਮ ਜਲੰਧਰ ਦੀ ਪਦਮ ਬੀਬੀ ਪ੍ਰਕਾਸ਼ ਕੌਰ ਨੂੰ ਬੀਬੀ ਰਜਨੀ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ, ਸਕਦੇ ਨਾਲ ਹੀ ਪਦਮ ਬਾਬਾ ਸ. ਗੁਰਵਿੰਦਰ ਸਿੰਘ ਸਿਰਸਾ ਵਾਲੇ ਵੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਨ ਜਿਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। 

ਟ੍ਰੇਲਰ ਲਾਂਚ ਦੀ ਸ਼ੁਰੂਆਤ ਇੱਕ ਰੂਹਾਨੀ ਕੀਰਤਨ ਸਮਾਗਮ ਨਾਲ ਹੋਈ, ਜਿਸ ਨੇ ਸਮਾਗਮ ਲਈ ਇੱਕ ਸ਼ਰਧਾਮਈ ਧੁਨ ਕਾਇਮ ਕੀਤੀ। 'ਬੀਬੀ ਰਜਨੀ' ਦੇ ਟ੍ਰੇਲਰ ਲਾਂਚ ਤੋਂ ਪਹਿਲਾਂ ਇੱਕ ਕੀਰਤਨ ਸਮਾਰੋਹ ਅਤੇ "ਵਿਸ਼ਵਾਸ ਦਾ ਬੂਟਾ" ਮੁਹਿੰਮ ਹੋਈ, ਜਿਸ ਵਿੱਚ ਵਿਸ਼ਵਾਸ, ਵਿਕਾਸ ਅਤੇ ਉਮੀਦ ਦੇ ਪ੍ਰਤੀਕ 200 ਬੂਟੇ ਪ੍ਰਸਾਦ ਵਜੋਂ ਵੰਡੇ ਗਏ। ਫਿਲਮ ''ਬੀਬੀ ਰਜਨੀ'' 30 ਅਗਸਤ 2024 ਨੂੰ ਸਿਨੇਮਾਘਰਾਂ ''ਚ ਰਿਲੀਜ਼ ਹੋਵੇਗੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart fromBIBI RAJNI Film news in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement