
ਇਹ ਫ਼ਿਲਮ ਕਾਮੇਡੀ, ਰੁਮਾਂਸ ਤੇ ਸਮਾਜਕ ਸਮੱਸਿਆ ਦਾ ਤੜਕਾ ਹੋਵੇਗੀ।
8 ਨਵੰਬਰ 2016 ਨੂੰ ਕੀਤੀ ਗਈ ਨੋਟਬੰਦੀ 'ਤੇ ਆਧਾਰਿਤ ਪੰਜਾਬ ਦੀ ਪਹਿਲੀ 'ਗੋਲਕ ਬੁਗਨੀ ਬੈਂਕ ਤੇ ਬਟੂਆ' ਫ਼ਿਲਮ ਕੱਲ੍ਹ ਯਾਨੀ ਕਿ 13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਫ਼ਿਲਮ ਅਕਮੇਡੀ ਦਾ ਤੜਕਾ ਤੇ ਲਗਾਵੇਗੀ ਹੀ ਨਾਲ ਹੀ ਲੋਕਾਂ ਲਈ ਸੰਦੇਸ਼ ਵੀ ਲੈ ਕੇ ਆਵੇਗੀ। ਹੁਣ ਇਹ ਸੰਦੇਸ਼ ਕਿ ਹੁੰਦਾ ਹੈ ਇਹ ਜਾਨਣ ਦੇ ਲਈ ਤੁਹਾਨੂੰ ਸਿਨੇਮਾ ਘਰਾਂ 'ਚ ਆਪ ਹੀ ਜਾਣਾ ਪਵੇਗਾ। ਦਸ ਦਈਏ ਕਿ 'ਰਿਦਮ ਬੁਆਏਜ਼ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ, ਨਿਰਦੇਸ਼ਕ ਸਿਤਿਜ਼ ਚੌਧਰੀ ਹਨ ਅਤੇ ਇਸ ਫ਼ਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ। golak bugni bank te batuaਇਸ ਵਿਚ ਅਹਿਮ ਕਿਰਦਾਰ ਵਜੋਂ ਅਦਾਕਾਰ ਹਰੀਸ਼ ਵਰਮਾ ਸਿੰਮੀ ਚਾਹਲ ਹਨ। ਇਹ ਫ਼ਿਲਮ ਕਾਮੇਡੀ, ਰੁਮਾਂਸ ਤੇ ਸਮਾਜਕ ਸਮੱਸਿਆ ਦਾ ਤੜਕਾ ਹੋਵੇਗੀ।
golak bugni bank te batuaਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਸ਼ੁੱਕਰਵਾਰ ਨੂੰ ਦੇਸ਼-ਵਿਦੇਸ਼ਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਯੂ. ਐੱਸ. ਏ. ਦੇ ਜਿਨ੍ਹਾਂ ਥਿਏਟਰਾਂ 'ਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਉਸ ਦੀ ਲਿਸਟ ਸਾਹਮਣੇ ਆਈ ਹੈ। ਫਿਲਮ ਦੀ ਅਦਾਕਾਰਾ ਸਿਮੀ ਚਾਹਲ ਨੇ ਅੱਜ ਫਿਲਮ ਦੀ ਵਿਦੇਸ਼ਾਂ 'ਚ ਸਿਨੇਮਾ ਲਿਸਟ ਜਾਰੀ ਕੀਤੀ ਹੈ। ਦੱਸਣਯੋਗ ਹੈ ਕਿ ਫਿਲਮ 'ਚ ਸਿਮੀ ਚਾਹਲ ਨਾਲ ਹਰੀਸ਼ ਵਰਮਾ,ਤੋਂ ਇਲਾਵਾ ਇਸ ਫ਼ਿਲਮ 'ਚ ਬੀ. ਐੱਨ. ਸ਼ਰਮਾ, ਜਸਵਿੰਦਰ ਭੱਲਾ, ਅਮਰਿੰਦਰ ਗਿੱਲ, ਅਦਿਤੀ ਸ਼ਰਮਾ, ਗੁਰਸ਼ਬਦ ਤੇ ਅਨੀਤਾ ਦੇਵਗਨ ਮੁੱਖ ਭੂਮਿਕਾ ਨਿਭਾਅ ਰਹੇ ਹਨ।
golak bugni bank te batuaਜ਼ਿਕਰਯੋਗ ਹੈ ਕਿ ਫ਼ਿਲਮ ਦੇ ਟਰੇਲਰ ਤੇ ਗੀਤ ਪਹਿਲਾਂ ਹੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ ਤੇ ਹਾਲ ਹੀ 'ਚ ਰਿਲੀਜ਼ ਹੋਏ ਫਿਲਮ ਦੇ ਡਾਇਲਾਗ ਪ੍ਰੋਮੋਜ਼ ਵੀ ਦਰਸ਼ਕਾਂ ਨੂੰ ਖ਼ੂਬ ਹਸਾ ਰਹੇ ਹਨ। ਹੁਣ ਇਹ ਇਨ੍ਹਾਂ ਨਿੱਕੀਆਂ ਨਿੱਕੀਆਂ ਕੜੀਆਂ ਨੂੰ ਜੋੜਦੀ ਹੋਈ ਪੂਰੀ ਫ਼ਿਲਮ ਦਾ ਨਜ਼ਾਰਾ ਦਰਸ਼ਕ ਕੱਲ ਸਿਨੇਮਾ ਘਰਾਂ ਵਿਚ ਜਾਣਗੇ ਅਤੇ ਯਾਦ ਕਰਨਗੇ ਉਨ੍ਹਾਂ ਦੀਨਾ ਨੂੰ ਜਿਨ੍ਹਾਂ ਦਿਨਾਂ ਚ ਮੋਦੀ ਸਰਕਾਰ ਨੇ ਲੋਕਾਂ ਦੀ ਦੁਨੀਆ ਹਿਲਾ ਕੇ ਰੱਖ ਦਿਤੀ ਸੀ। ਸਾਡੇ ਵੱਲੋਂ ਫ਼ਿਲਮ ਦੀ ਪੂਰੀ ਟੀਮ ਨੂੰ ਸ਼ੁਭਕਾਨਾਵਾਂ।