Suchcha Soorma Movie : ''ਸੁੱਚਾ ਸੂਰਮਾ' ਦਾ ਨਵਾਂ ਪੋਸਟਰ ਹੋਇਆ ਜਾਰੀ, ਬੱਬੂ ਮਾਨ ਨੇ ਵਿਖਾਈ ਧਮਾਕੇਦਾਰ ਲੁੱਕ
Published : Aug 12, 2024, 1:19 pm IST
Updated : Aug 12, 2024, 3:13 pm IST
SHARE ARTICLE
Suchcha Soorma Movie
Suchcha Soorma Movie

Suchcha Soorma Movie : 20 ਸਤੰਬਰ 2024 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਫਿਲਮ

 The new poster of 'Suchcha Soorma' has been released News: ਬੱਬੂ ਮਾਨ ਦੀ ਆਉਣ ਵਾਲੀ ਫ਼ਿਲਮ ' ਸੁੱਚਾ ਸੂਰਮਾ' ਉਦੋਂ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਦੋਂ ਤੋਂ ਇਸ ਦਾ ਮੋਸ਼ਨ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਫ਼ਿਲਮ ਦੇ ਮੋਸ਼ਨ ਪੋਸਟਰ ਨੇ ਸ਼ਾਨਦਾਰ ਬੈਕਗਰਾਉਂਡ ਸਕੋਰ ਦੇ ਨਾਲ ਦੁਨੀਆ ਭਰ ਦੇ ਦਰਸ਼ਕਾਂ ਤੋਂ ਦਿਲਚਸਪ ਪ੍ਰਤੀਕ੍ਰਿਆ ਪ੍ਰਾਪਤ ਕੀਤੀ ਹੈ। ਮੋਸ਼ਨ ਪੋਸਟਰ ਦਾ ਜੋਸ਼ ਅਜੇ ਖ਼ਤਮ ਵੀ ਨਹੀਂ ਸੀ ਹੋਇਆ ਕਿ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਇੱਕ ਹੋਰ ਪੋਸਟਰ ਜਾਰੀ ਕਰ ਦਿੱਤਾ ਹੈ। ਨਵੇਂ ਪੋਸਟਰ ਵਿੱਚ ਪੰਜਾਬ ਦੇ ਅਲਫ਼ਾਮੌਲ ਵਿਚ ਅਦਾਕਾਰ ਬੱਬੂ ਮਾਨ ਧਮਾਕੇਦਾਰ ਲੁੱਕ ਵਿੱਚ ਨਜ਼ਰ ਆ ਰਹੇ ਹਨ।

ਸਾਗਾ ਸਟੂਡੀਓਜ਼ ਅਤੇ ਸੇਵਨਕਲਰਜ਼ ਇਸ ਫ਼ਿਲਮ ਨੂੰ ਇਕੱਠੇ ਪੇਸ਼ ਕਰ ਰਹੇ ਹਨ। ਇਸ ਲੋਕ ਕਥਾ ਦਾ ਸਹੀ ਅਨੁਭਵ ਸਿਰਫ਼ ਸਿਨੇਮਾ ਘਰ ਵਿੱਚ ਹੀ ਕੀਤਾ ਜਾ ਸਕਦਾ ਹੈ। ਫ਼ਿਲਮ ਵਿਚ ਮੁੱਖ ਭੂਮਿਕਾ ਪੰਜਾਬ ਦੇ ਲਿਵਿੰਗ ਲੈਜੈਂਡ ਬੱਬੂ ਮਾਨ ਵੱਲੋਂ ਨਿਭਾਈ ਜਾ ਰਹੀ ਹੈ। ਹੋਰ ਪ੍ਰਮੁੱਖ ਭੂਮਿਕਾਵਾਂ ਵਿੱਚ ਸਮੇਕਸ਼ਾ ਔਸਵਾਲ, ਸੁਵਿੰਦਰ ਵਿਸਕੀ, ਸਰਬਜੀਤ ਚੀਮਾਅਤੇ ਜਗਜੀਤ ਬਾਜਵਾ ਨਜ਼ਰ ਆਉਣਗੇ।

ਸੁੱਚਾ ਸੂਰਮਾ ਇੱਕ ਪ੍ਰਸਿੱਧ ਪੰਜਾਬੀ ਲੋਕ ਕਥਾ ਹੈ, ਜੋ ਸੌ ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ। ਸੁੱਚਾ ਸਿੰਘ ਦੇ ਜੀਵਨ ਵਿੱਚ ਇੱਕ ਐਸੀ ਘਟਨਾ ਵਾਪਰਦੀ ਹੈ, ਜੋ ਉਸ ਨੂੰ ਸੁੱਚਾ ਸਿੰਘ ਤੋਂ ਸੁੱਚਾ ਸੂਰਮਾ ਬਣਾ ਦਿੰਦੀ ਹੈ। ਇਹ ਇੱਕ ਅਜਿਹੀ ਫ਼ਿਲਮ ਹੈ, ਜਿਸ ਨੂੰ ਦੇਖਣਾ ਜ਼ਰੂਰੀ ਹੈ। ਫ਼ਿਲਮ ਦੇ ਸੰਵਾਦ ਗੁਰਪ੍ਰੀਤ ਰਟੋਲ ਦੁਆਰਾ ਲਿਖੇ ਗਏ ਹਨ ਅਤੇ ਇਸ ਨੂੰ ਅਮਿਤੋਜ ਮਾਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਫ਼ਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਹੈਂਡਲਾਂ ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫ਼ਿਲਮ 20 ਸਤੰਬਰ 2024 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement