Godday Godday Chaa 2 News: ਪੰਜਾਬੀ ਫ਼ਿਲਮ 'ਗੋਡੇ-ਗੋਡੇ ਚਾਅ 2' ਦਾ ਗੀਤ 'ਬਿੱਲੋ' ਜੀ ਰਿਲੀਜ਼
Published : Oct 12, 2025, 11:48 am IST
Updated : Oct 12, 2025, 12:21 pm IST
SHARE ARTICLE
Punjabi movie 'Godday Godday Chaa 2' song 'Billo has been released
Punjabi movie 'Godday Godday Chaa 2' song 'Billo has been released

Godday Godday Chaa 2 News: 21 ਅਕਤੂਬਰ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ ਫ਼ਿਲਮ

 'Godday Godday Chaa 2' Movie News: ਪੰਜਾਬੀ ਫ਼ਿਲਮ 'ਗੋਡੇ ਗੋਡੇ ਚਾਅ 2' ਦਾ ਗੀਤ 'ਬਿੱਲੋ ਜੀ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਮਦਾਰ ਜੋੜੀ ਐਮੀ ਵਿਰਕ ਅਤੇ ਗੁਰਜੈਜ਼ ਨੇ ਆਪਣੀ ਸੋਹਣੀ ਆਵਾਜ਼ ਵਿਚ ਗਾਇਆ ਹੈ। ਗੀਤ ਵਿਚ ਤਾਨੀਆ ਦੇ ਭੰਗੜੇ ਨੇ ਵੀ ਕਮਾਲ ਕਰ ਦਿੱਤੀ। ਕਪਤਾਨ ਦੇ ਮਜ਼ੇਦਾਰ ਬੋਲ ਅਤੇ ਐਨ.ਵੀ. ਦੇ ਜ਼ੋਰਦਾਰ ਭੰਗੜੇ ਦੀਆਂ ਬੀਟਾਂ ਨਾਲ ਇਹ ਗਾਣਾ ਦਰਸਾਏਗਾ ਕਿ ਮੁੰਡੇ ਆਪਣੇ ਪਿਆਰ ਨੂੰ ਲੁਭਾਉਣ ਲਈ ਕਿੰਨੀਆਂ ਹੱਦਾਂ ਤੱਕ ਜਾ ਸਕਦੇ ਹਨ। ਇਹ ਗੀਤ ਇਸ ਸੀਜ਼ਨ ਦਾ ਸਭ ਤੋਂ ਵੱਡਾ ਲਵ ਐਂਥਮ ਗੀਤ ਬਣਨ ਲਈ ਤਿਆਰ ਹੈ।

ਐਮੀ ਵਿਰਕ ਨੇ ਬੋਲਦਿਆਂ ਕਿਹਾ ਕਿ ਗੀਤ 'ਬਿੱਲੋ ਜੀ' ਇੱਕ ਵਾਈਬ ਹੈ। ਇਹ ਇੱਕ ਚੰਚਲ, ਰੋਮਾਂਟਿਕ, ਅਤੇ ਭਰਪੂਰ ਭੰਗੜਾ ਟਰੈਕ ਹੈ, ਜਿਸ ਦੇ ਬੋਲ ਸੁਣਦੇ ਹੀ ਤੁਹਾਡਾ ਨੱਚਣ ਨੂੰ ਜੀਅ ਕਰ ਆਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਹਰ ਮੁੰਡੇ ਦਾ ਪਸੰਦੀਦਾ ਗੀਤ ਬਣ ਜਾਵੇਗਾ।" ਵਿਜੇ ਕੁਮਾਰ ਅਰੋੜਾ ਨੇ ਬੋਲਦਿਆਂ ਕਿਹਾ, ‘ਬਿੱਲੋ ਜੀ’ ਗੀਤ ਜ਼ਰੀਏ, ਅਸੀਂ ਚੁਲਬੁਲੇ ਤੇ ਵੱਡੇ ਪੱਧਰ ਦੇ ਪੰਜਾਬੀ ਰੋਮਾਂਸ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ।

 

Punjabi movie 'Godday Godday Chaa 2' song 'Billo has been releasedPunjabi movie 'Godday Godday Chaa 2' song 'Billo has been released

 

ਫ਼ਿਲਮ ਵਿੱਚ ਐਮੀ ਵਿਰਕ ਮੁੱਖ ਅਦਾਕਾਰ ਵਜੋਂ ਭੂਮਿਕਾ ਨਿਭਾਅ ਰਿਹਾ ਹੈ। ਫ਼ਿਲਮ ਵਿੱਚ ਹੋਰ ਅਦਾਕਾਰਾਂ ਵਿੱਚ ਗਿਤਾਜ ਬਿੰਦਰਖੀਆ, ਗੁਰਜੈਜ਼, ਨਿਰਮਲ ਰਿਸ਼ੀ, ਨਿਕੀਤ ਢਿੱਲੋਂ ਅਤੇ ਸਰਦਾਰ ਸੋਹੀ ਵਰਗੇ ਕਲਾਕਾਰ ਵੀ ਹਨ। ਦੱਸ ਦੇਈਏ ਕਿ ਫ਼ਿਲਮ "ਗੋਡੇ ਗੋਡੇ ਚਾਅ 2" ਆਪਣੇ ਪਿਛਲੇ ਪ੍ਰਸਿੱਧ ਭਾਗ ਦੀ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ, ਜਿਸ ਵਿੱਚ ਹਾਸਾ, ਤਿਉਹਾਰਾਂ ਦੀ ਰੌਣਕ ਅਤੇ ਇੱਕ ਮਜ਼ਬੂਤ ਸਮਾਜਕ ਸੰਦੇਸ਼ ਹੈ ਜੋ ਸੰਗੀਤ ਅਤੇ ਕਹਾਣੀ ਰਾਹੀਂ ਲਿੰਗ ਸਾਂਝ ਨੂੰ ਉਜਾਗਰ ਕਰਦੀ ਹੈ। ਇਹ ਫ਼ਿਲਮ ਵਿਜੈ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤੀ ਗਈ ਹੈ ਅਤੇ ਜੀਂ ਸਟੂਡੀਓਜ਼ ਤੇ ਵੀਐਚ ਐਨਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਫ਼ਿਲਮ 21 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ, ਜੋ ਇਸ ਦੀਵਾਲੀ ਨੂੰ ਯਾਦਗਾਰ ਬਣਾਉਣ ਵਾਲੀ ਹੈ। 

 

Punjabi movie 'Godday Godday Chaa 2' song 'Billo has been releasedPunjabi movie 'Godday Godday Chaa 2' song 'Billo has been released

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement