
ਕਿਹਾ - ਦਰਸ਼ਨ ਕਰ ਮਨ ਨੂੰ ਸ਼ਾਂਤੀ ਮਿਲੀ ਹੈ, ਪਰਿਵਾਰ ਦੀ ਚੜ੍ਹਦੀ ਕਲਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕਰਨ ਪਹੁੰਚੇ ਹਾਂ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) : ਪੰਜਾਬੀ ਫ਼ਿਲਮਾਂ ਦੀ ਮਸ਼ਹੁਰ ਅਦਾਕਾਰਾ ਜੂਹੀ ਬੱਬਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਥੇ ਹੀ ਰਸ ਭਿੰਨੀ ਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨਾਲ ਵਰਣਦੀਪ ਬਮਰਾਹ ਅਤੇ ਰਵਿੰਦਰ ਬਮਰਾਹ ਉਚੇਚੇ ਤੌਰ 'ਤੇ ਪਹੁੰਚੇ।
juhi babbar
ਇਸ ਮੌਕੇ ਗਲਬਾਤ ਕਰਦਿਆਂ ਅਦਾਕਾਰਾ ਜੂਹੀ ਬੱਬਰ ਨੇ ਕਿਹਾ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ ਅਤੇ ਵਾਹਿਗੁਰੂ ਦਰ ਘਰ 'ਤੇ ਆ ਕੇ ਅਲੌਕਿਕ ਸ਼ਾਂਤੀ ਮਿਲੀ ਹੈ।
juhi babbar
ਅੱਜ ਵਾਹਿਗੁਰੂ ਅੱਗੇ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ। ਕੁਝ ਸਮਾਂ ਫ਼ਿਲਮਾਂ ਤੋਂ ਦੂਰੀ ਰਹੀ ਹੈ ਪਰ ਜਲਦ ਹੀ ਵੈਬ ਸੀਰੀਜ਼ ਅਤੇ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਵਾਂਗੇ।