Shinda Shinda No Papa: ਬੱਚਿਆਂ ਲਈ ਖਿੱਚ ਦਾ ਕੇਂਦਰ ਬਣੀ 'ਸ਼ਿੰਦਾ ਸ਼ਿੰਦਾ ਨੋ ਪਾਪਾ'; ਅਧਿਆਪਕਾਂ ਨਾਲ ਸਿਨੇਮਾ ਘਰਾਂ ’ਚ ਮਾਣ ਰਹੇ ਅਨੰਦ
Published : May 13, 2024, 3:47 pm IST
Updated : May 13, 2024, 3:47 pm IST
SHARE ARTICLE
Children’s are loving the concept of Shinda Shinda No Papa
Children’s are loving the concept of Shinda Shinda No Papa

ਖ਼ਾਸ ਤੌਰ ’ਤੇ ਸਕੂਲੀ ਵਿਦਿਆਰਥੀਆਂ ਵਲੋਂ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

Shinda Shinda No Papa: ਹਾਲ ਹੀ ਵਿਚ ਰਿਲੀਜ਼ ਹੋਈ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ ਅਤੇ ਹਿਨਾ ਖਾਨ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਉਮਰ ਦੇ ਲੋਕ ਇਸ ਫ਼ਿਲਮ ਦੇ ਵਿਸ਼ੇ ਤੋਂ ਪ੍ਰਭਾਵਿਤ ਹੋਏ ਹਨ। ਖ਼ਾਸ ਤੌਰ ’ਤੇ ਸਕੂਲੀ ਵਿਦਿਆਰਥੀਆਂ ਵਲੋਂ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

Children’s are loving the concept of Shinda Shinda No PapaChildren’s are loving the concept of Shinda Shinda No Papa

ਇਥੋਂ ਤਕ ਕਿ ਕਈ ਸਕੂਲ ਇਸ ਫ਼ਿਲਮ ਤੋਂ ਇੰਨਾ ਪ੍ਰਭਾਵਿਤ ਹੋਏ ਹਨ ਕਿ ਉਹ ਅਪਣੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਫ਼ਿਲਮ ਦਿਖਾਉਣ ਲਈ ਸਿਨੇਮਾ ਘਰ ਜਾ ਰਹੇ ਹਨ। ਇਸ ਸਬੰਧੀ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਅਧਿਆਪਕ ਅਪਣੇ ਵਿਦਿਆਰਥੀਆਂ ਨੂੰ ਲੈ ਕੇ ਸਿਨੇਮਾ ਘਰਾਂ ਵਿਚ ਫ਼ਿਲਮ ਦਾ ਅਨੰਦ ਮਾਣ ਰਹੇ ਹਨ।

Children’s are loving the concept of Shinda Shinda No Papa
Children’s are loving the concept of Shinda Shinda No Papa

ਦੱਸ ਦੇਈਏ ਕਿ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਕੈਨੇਡਾ ਅਤੇ ਭਾਰਤ ਦੋਵਾਂ ਦੇ ਜੀਵੰਤ ਪਿਛੋਕੜ ਵਿਚਾਲੇ ਗੋਪੀ (ਗਿੱਪੀ ਗਰੇਵਾਲ), ਉਸ ਦੀ ਪਤਨੀ (ਹਿਨਾ ਖਾਨ) ਅਤੇ ਉਨ੍ਹਾਂ ਦੇ ਜੋਸ਼ੀਲੇ ਦਸ ਸਾਲਾ ਬੇਟੇ ਸ਼ਿੰਦਾ (ਸ਼ਿੰਦਾ ਗਰੇਵਾਲ) ਦੀ ਕਹਾਣੀ ਹੈ। ਵਿਦੇਸ਼ਾਂ ਵਿਚ ਸੱਭਿਆਚਾਰਕ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਗੋਪੀ ਨੇ ਸ਼ਿੰਦੇ ਨੂੰ ਇਸ ਉਮੀਦ ਨਾਲ ਭਾਰਤ ਲਿਜਾਣ ਦਾ ਫੈਸਲਾ ਕੀਤਾ, ਕਿ ਉਹ ਨੇੜਲੇ ਪਰਿਵਾਰਕ ਰਿਸ਼ਤਿਆਂ ਦੁਆਰਾ ਰਵਾਇਤੀ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰ ਸਕੇ।

Children’s are loving the concept of Shinda Shinda No PapaChildren’s are loving the concept of Shinda Shinda No Papa

ਸ਼ਿੰਦਾ, ਜੋ ਭਾਰਤ ਆਉਂਦਾ ਹੈ, ਭਾਰਤੀ ਪਾਲਣ-ਪੋਸ਼ਣ ਤੇ ਸਖ਼ਤ ਪਿਆਰ ਨੂੰ ਵੇਖ ਕੇ ਹੈਰਾਨ ਰਹਿ ਜਾਂਦਾ ਹੈ, ਜੋ ਉਸ ਨੂੰ ਭਾਰਤੀ ਪਰਿਵਾਰਾਂ ਖ਼ਿਲਾਫ਼ ਵਿਰੋਧ ਕਰਨ ਲਈ ਪ੍ਰੇਰਿਤ ਕਰਦਾ ਹੈ। ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਪਿਓ-ਪੁੱਤਰ ਦੀ ਗਤੀਸ਼ੀਲਤਾ ਦੀ ਇਕ ਦਿਲੋਂ ਅਤੇ ਹਾਸੇ-ਮਜ਼ਾਕ ਵਾਲੀ ਖੋਜ ਹੈ, ਜੋ ਦਰਸ਼ਕਾਂ ਅੱਗੇ ਹਾਸੇ ਅਤੇ ਦਿਲਕਸ਼ ਪਲਾਂ ਦੇ ਸੁਮੇਲ ਨੂੰ ਪੇਸ਼ ਕਰਦੀ ਹੈ।

(For more Punjabi news apart from Children’s are loving the concept of Shinda Shinda No Papa, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement