“ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” 24 ਮਾਰਚ 2023 ਨੂੰ ਵਿਸ਼ਵ ਭਰ ਵਿਚ ਹੋਵੇਗੀ ਰਿਲੀਜ਼
Published : Mar 14, 2023, 5:03 pm IST
Updated : Mar 14, 2023, 5:03 pm IST
SHARE ARTICLE
'Es Jahanon Door Kathe' 'Chal Zindiye'
'Es Jahanon Door Kathe' 'Chal Zindiye'

ਉਦੈ ਪ੍ਰਤਾਪ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਇਹ ਫ਼ਿਲਮ

ਚੰਡੀਗੜ੍ਹ : ਇੱਕ ਸਫ਼ਲ ਫਿਲਮ ਦੇ ਨਿਰਦੇਸ਼ਕ ਆਪਣੀ ਕਲਪਨਾ ਵਿਚਲੀ ਤਸਵੀਰ ਨੂੰ ਦਰਸ਼ਕਾਂ ਦੇ ਸਾਹਮਣੇ ਜੀਵਿਤ ਕਰਨ ਵਿਚ ਇੱਕ ਵੱਡਾ ਯੋਗਦਾਨ ਪਾਉਂਦੇ ਹਨ। ਐਸੀ ਹੀ ਸ਼ਖ਼ਸੀਅਤ ਉਦੈ ਪ੍ਰਤਾਪ ਸਿੰਘ ਜੋ ਇੱਕ ਨਵੀਂ ਪੰਜਾਬੀ ਫ਼ਿਲਮ "ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ" ਦੇ ਨਾਲ ਵਿਦੇਸ਼ਾਂ ਵਿਚ ਰਹਿੰਦੇ ਲੋਕਾਂ ਦਾ ਆਪਣੇ ਦੇਸ਼ ਪ੍ਰਤੀ ਪਿਆਰ ਅਤੇ ਮੁੜ ਵਾਪਸ ਆਉਣ ਦੀ ਚਾਹ ਨਾਲ ਰੂਬਰੂ ਕਰਵਾਉਂਦੇ ਹਨ। 

ਉਦੈ ਪ੍ਰਤਾਪ ਸਿੰਘ ਇੱਕ ਮਸ਼ਹੂਰ ਨਿਰਦੇਸ਼ਕ ਹੈ ਜਿਸ ਨੇ ਮਾਂ ਦਾ ਲਾਡਲਾ ਅਤੇ ਦਿਲ ਦੀਆਂ ਗੱਲਾਂ ਸਮੇਤ ਕਈ ਫਿਲਮਾਂ ਪੇਸ਼ ਕੀਤੀਆਂ ਹਨ। ਜਿਨ੍ਹਾਂ ਨੂੰ ਸਿਨੇਮਾਘਰਾਂ ਵਿਚ ਬਹੁਤ ਸ਼ਲਾਘਾਯੋਗ ਹੁੰਗਾਰਾ ਮਿਲਿਆ। ਉਦੈ ਪ੍ਰਤਾਪ ਸਿੰਘ ਇੱਕ ਐਸੇ ਨਿਰਦੇਸ਼ਕ ਹਨ ਜੋ ਆਪਣੇ ਕੰਮ ਦੇ ਮਾਮਲੇ ਵਿਚ ਐਨੇ ਅਟੱਲ ਹਨ ਕਿ ਉਹ ਕਿਰਦਾਰ ਅਤੇ ਕਹਾਣੀ ਦੀ ਹਰ ਬਾਰੀਕੀ ਨੂੰ ਇੱਕ ਨਵੀ ਪਹਿਚਾਣ ਦੇ ਦਿੰਦੇ ਨੇ ਜੋ ਦਰਸ਼ਕਾਂ ਨੂੰ ਛੂਹ ਜਾਂਦੀ ਹੈ।

ਕਹਾਣੀ ਬਾਰੇ ਗੱਲ ਕਰੀਏ ਤਾਂ, ਇਹ ਫਿਲਮ ਆਪਣੇ ਜੱਦੀ ਦੇਸ਼ ਅਤੇ ਆਪਣੇ ਪਿਆਰਿਆਂ ਨੂੰ ਛੱਡ ਕੇ ਦੂਜੇ ਦੇਸ਼ਾਂ ਦੀ ਯਾਤਰਾ ਨਾਲ ਸ਼ੁਰੂ ਹੁੰਦੀ ਹੈ, ਜਿੱਥੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਲਮ ਵਿੱਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਜੱਸ ਬਾਜਵਾ, ਅਦਿਤੀ ਸ਼ਰਮਾ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਬਣਾਈ ਗਈ ਹੈ ਅਤੇ ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ। ਫਿਲਮ ਨੂੰ ਓਮਜੀ ਸਟਾਰ ਸਟੂਡੀਓਜ਼ ਦੁਆਰਾ ਵਿਸ਼ਵ ਭਰ ਵਿਚ ਡਿਸਟ੍ਰਿਬਯੂਟ ਕੀਤਾ ਜਾਵੇਗਾ। ਫ਼ਿਲਮ ਦਾ ਸੰਗੀਤ ਵਿਹਲੀ ਜਨਤਾ ਰਿਕਾਰਡਜ਼ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ ਅਤੇ ਬੈਕਗ੍ਰਾਊਂਡ ਸਕੋਰ ਰਾਜੂ ਸਿੰਘ ਨੇ ਦਿੱਤਾ ਹੈ।  
ਫਿਲਮ ਬਾਰੇ ਉਦੈ ਪ੍ਰਤਾਪ ਸਿੰਘ ਕਹਿੰਦੇ ਹਨ, "ਮੈਂ ਫਿਲਮ ਦੀ ਕਹਾਣੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਫਿਲਮ ਦੇ ਲੇਖਕ ਜਗਦੀਪ ਵੜਿੰਗ ਅਜਿਹੀ ਅਸਲੀਅਤ 'ਤੇ ਚਾਨਣਾ ਪਾਉਣ ਲਈ ਸਭ ਤੋਂ ਵੱਧ ਪ੍ਰਸ਼ੰਸਾ ਦੇ ਹੱਕਦਾਰ ਹਨ ਕਿ ਸਾਡੇ ਅਜ਼ੀਜ਼ ਆਮ ਤੌਰ 'ਤੇ ਆਪਣੀ ਜਨਮ ਭੂਮੀ ਤੋਂ ਦੂਰ ਚਲੇ ਜਾਂਦੇ ਹਨ। ਫਿਲਮ ਦਾ ਨਿਰਦੇਸ਼ਨ ਕਰਨਾ, ਇੱਕ ਬੇਮਿਸਾਲ ਭਾਵਨਾਤਮਕ ਤਜਰਬਾ ਸੀ ਅਤੇ ਅਜਿਹੇ ਸਮਰਪਿਤ ਕਾਸਟ ਦੇ ਨਾਲ ਕੰਮ ਕਰਨਾ ਮੈਨੂੰ ਬਹੁਤ ਹੀ ਮਾਣ ਮਹਿਸੂਸ ਕਰਵਾਉਂਦਾ ਹੈ।"

 

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement