
ਵਾਮਿਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਉਸ ਖ਼ਾਸ ਪਲ ਬਾਰੇ ਇਕ ਵੀਡੀਓ ਸ਼ੇਅਰ ਕਰ ਲਿਖਿਆ, ''ਮੇਰੀ ਪਹਿਲੀ ਕਾਰ
ਚੰਡੀਗੜ੍ਹ (ਮੁਸਕਾਨ ਢਿੱਲੋਂ) : ਅਦਾਕਾਰਾ ਵਾਮਿਕਾ ਗੱਬੀ ਲਈ ਵਧਾਈਆਂ ਹਨ ਜਿਨ੍ਹਾਂ ਨੇ ਹੁਣੇ-ਹੁਣੇ ਆਪਣੇ ਆਪ ਨੂੰ ਇੱਕ ਬਿਲਕੁਲ ਨਵੀਂ ਕਾਰ ਤੋਹਫੇ ਵਿੱਚ ਦਿੱਤੀ ਹੈ। ਹਾਲ ਹੀ 'ਚ ਰਿਲੀਜ਼ ਹੋਈ ਵੈੱਬ ਸੀਰੀਜ਼ ਜੁਬਲੀ ਵਿੱਚ ਵਾਮਿਕਾ ਗੱਬੀ ਦੀ ਅਦਾਕਾਰੀ ਨੂੰ ਸਭ ਨੇ ਸਰਾਹਿਆ ਹੈ।ਉਨ੍ਹਾਂ ਨੇ ਆਪਣੇ ਕਿਰਦਾਰ ਨਾਲ ਸਾਰਿਆਂ ਨੂੰ ਕਾਇਲ ਕੀਤਾ ਹੈ। ਇਹਨਾ ਦਿਨਾਂ ਵਿਚ ਅਦਾਕਾਰਾ ਵਾਮਿਕਾ ਗੱਬੀ ਆਪਣੀ ਵੈੱਬ ਸੀਰੀਜ਼ 'ਜੁਬਲੀ' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਆਖਰੀ ਰਿਲੀਜ਼ ਦੀ ਸ਼ਾਨਦਾਰ ਸਫਲਤਾ ਤੋ ਬਾਅਦ ਸੁੰਦਰ ਅਤੇ ਪ੍ਰਤਿਭਾਸ਼ਾਲੀ ਅਦਾਕਾਰਾ ਨੇ ਆਪਣੇ ਆਪ ਨੂੰ ਇੱਕ ਨਵੀਂ ਕਾਰ ਤੋਹਫ਼ੇ ਵਿਚ ਦਿੱਤੀ ਹੈ।ਉਨ੍ਹਾਂ ਨੇ ਆਪਣੇ ਆਪ ਨੂੰ ਜੀਪ ਮੈਰੀਡੀਅਨ ਗਿਫਟ ਕੀਤੀ ਹੈ। ਜੀਪ ਮੈਰੀਡੀਅਨ ਇੱਕ 7 ਸੀਟਰ SUV ਕਾਰ ਹੈ। ਇਸ ਵਿੱਚ ਸੱਤ ਲੋਕ ਬੈਠ ਸਕਦੇ ਹਨ। ਵਾਮਿਕਾ ਨੇ ਆਪਣੀ ਜੀਪ ਮੈਰੀਡੀਅਨ ਲਈ ਵੈਲਵੇਟ ਰੈੱਡ ਸ਼ੇਡ ਨੂੰ ਚੁਣਿਆ। ਜੀਪ ਮੈਰੀਡੀਅਨ ਨੂੰ ਵਾਮਿਕਾ ਦੀ ਪਹਿਲੀ ਕਾਰ ਵਜੋਂ ਚੁਣਨ ਦਾ ਫੈਸਲਾ ਮਨੋਰੰਜਨ ਉਦਯੋਗ ਵਿੱਚ ਵਾਮੀਕਾ ਦੀ ਯਾਤਰਾ ਦਾ ਪ੍ਰਤੀਬਿੰਬ ਹੈ।
ਵਾਮਿਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਉਸ ਖ਼ਾਸ ਪਲ ਬਾਰੇ ਇਕ ਵੀਡੀਓ ਸ਼ੇਅਰ ਕਰ ਲਿਖਿਆ, ''ਮੇਰੀ ਪਹਿਲੀ ਕਾਰ। ਇਹ ਅਜਿਹੀ ਫਿਲਿੰਗ ਹੈ ਜੋ ਮੈਂ ਦੁਬਾਰਾ ਮਹਿਸੂਸ ਨਹੀਂ ਕਰ ਸਕਾਂਗੀ। ਮੈਂ ਆਪਣੇ ਮਾਤਾ-ਪਿਤਾ ਦੇ ਸਹਿਯੋਗ ਅਤੇ ਆਪਣੀ ਮਿਹਨਤ ਨਾਲ ਖਰੀਦੀ ਇਸ ਕਾਰ ਨੂੰ ਹਮੇਸ਼ਾ ਯਾਦ ਰੱਖਾਂਗੀ। ਮੈਂ ਆਪਣੇ ਮਾਤਾ-ਪਿਤਾ ਅਤੇ ਆਪਣੇ ਪ੍ਰਸ਼ੰਸਕਾਂ ਦੀ ਬਹੁਤ ਧੰਨਵਾਦੀ ਹਾਂ ਜੋ ਮੈਨੂੰ ਬਿਨਾਂ ਸ਼ਰਤ ਏਨਾ ਪਿਆਰ ਦਿੰਦੇ ਹਨ… ਇਹ ਅਵਿਸ਼ਵਾਸ਼ਯੋਗ ਹੈ।
ਜੀਪ ਮੈਰੀਡੀਅਨ ਦੀ ਗੱਲ ਕਰਾਈਏ ਤਾਂ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਇਹ SUV ਕਾਰ ABS (ਐਂਟੀ-ਲਾਕ ਬ੍ਰੇਕਿੰਗ ਸਿਸਟਮ), ਸੈਂਟਰਲ ਲਾਕਿੰਗ, ESP (ਇਲੈਕਟ੍ਰਾਨਿਕ ਸਟੇਬਿਲਟੀ ਪ੍ਰੋਗਰਾਮ), 6 ਏਅਰਬੈਗ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਨਾਲ ਲੱਦੀ ਹੈ। ਆਰਾਮ ਦੇ ਦ੍ਰਿਸ਼ਟੀਕੋਣ ਤੋਂ, ਇਹ ਗੱਡੀ ਐਡਜਸਟੇਬਲ ਹੈਡਰੈਸਟ, ਮਲਟੀਫੰਕਸ਼ਨ ਡਿਸਪਲੇ, ਰਿਵਰਸ ਕੈਮਰਾ, ਕਲਾਈਮੇਟ ਕੰਟਰੋਲ ਦੀ ਸੁਵਿਧਾ ਦਿੰਦੀ ਹੈ।