
28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ
ਚੰਡੀਗੜ੍ਹ - ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਆਏ ਦਿਨ ਅਪਣੇ ਫੈਨਜ਼ ਨੂੰ ਖੁਸ਼ਖ਼ਬਰੀ ਦਿੰਦੇ ਰਹਿੰਦੇ ਹਨ। ਹਾਲ ਹੀ ਵਿਚ ਉਹ ਅਪਣੀ ਮੌੜ ਫ਼ਿਲਮ ਨਾਲ ਦਰਸ਼ਕਾਂ ਵਿਚ ਛਾਏ ਸਨ ਤੇ ਮੌੜ ਫ਼ਿਲਮ ਨਾਲ ਅਜੇ ਉਹਨਾਂ ਦੀ ਤਾਰੀਫ਼ ਹੋਣੀ ਬੰਦ ਨਹੀਂ ਹੋਈ ਸੀ ਕਿ ਹੁਣ ਉਹਨਾਂ ਦੀ ਨਵੀਂ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਜਿਸ ਕਰ ਕੇ ਉਹ ਫਿਰ ਤੋਂ ਚਰਚਾ ਵਿਚ ਆ ਗਏ ਹਨ।
48 ਸਕਿੰਟ ਦਾ ਇਹ ਟੀਜ਼ਰ ਦੇਖ ਕੇ ਫਿਲਮ ਦੀ ਕਹਾਣੀ ਸਮਝ ਆ ਰਹੀ ਹੈ ਕਿ ਇਹ ਫਿਲਮ ਦਾਜ ਦੇ ਲਾਲਚੀਆਂ ਨੂੰ ਸ਼ੀਸ਼ਾ ਦਿਖਾਏਗੀ। ਫ਼ਿਲਮ ਦੇ ਟੀਜ਼ਰ 'ਚ ਜਸਵਿੰਦਰ ਭੱਲਾ, ਐਮੀ ਵਿਰਕ ਦੇ ਪਿਤਾ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਮਸ਼ਹੂਰ ਅਦਾਕਾਰ ਬਿਨੂੰ ਢਿੱਲੋਂ ਵੀ ਹਨ। ਪਰਿਵਾਰ 'ਚ ਵਿਆਹ ਦਾ ਮਾਹੌਲ ਹੈ ਅਤੇ ਕੁੜੀ ਵਾਲਿਆਂ ਤੋਂ ਗੱਡੀ ਲੈਣ ਦੀ ਗੱਲ ਚੱਲ ਰਹੀ ਹੈ ਅਤੇ ਐਮੀ ਵਿਰਕ ਇਸ ਦਾ ਵਿਰੋਧ ਕਰਦਾ ਨਜ਼ਰ ਆ ਰਿਹਾ ਹੈ ਪਰ ਉਸ ਦਾ ਪਿਓ ਯਾਨੀ ਕਿ ਜਸਵਿੰਦਰ ਭੱਲਾ ਜੀ ਗੱਡੀ ਦੀ ਮੰਗ ਕਰਦੇ ਹਨ।
ਟੀਜ਼ਰ 'ਤੇ ਮਾਰੋ ਇਕ ਨਜ਼ਰ
ਦੱਸ ਦਈਏ ਕਿ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।