
ਕਿਸਾਨੀ ਤੇ ਕਲਕਾਰੀ ਨੂੰ ਇਕੋਂ ਥਾਂ ਵੇਖ ਕੇ ਦਿਲ ਆਪਣੇ ਆਪ ਵਿਚ ਪ੍ਰਫਿਲਤ ਹੋ ਉਠਦਾ ਹੈ
''ਕਾਇਲ ਹੋ ਜੋ ਖੁਦਾ ਕੀ ਰਹਿਮਤੋਂ ਕਾ ਉਸੇ ਮੁਰੀਦ ਕਹਿਤੇ ਹੈ ਖੁਦ ਕੋ ਮਿਟਾ ਦੇ ਜੋ ਖੁਦਾ ਕੇ ਲਈਏ ਉਸੇ ਸ਼ਹੀਦ ਕਹਿਤੇ ਹੈ''
ਨਵੀਂ ਦਿੱਲੀ: ਦਿੱਲੀ ਦੇ ਬਾਰਡਰਾਂ ਤੇ ਕਿਸਾਨ ਆਪਣਾ ਘਰ ਪਰਿਵਾਰ ਛੱਡ ਕੇ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਬੈਠੇ ਹਨ। ਕਿਸਾਨਾਂ ਨੇ ਕੜਕਦੀ ਠੰਡ, ਮੀਂਹ,ਹਨੇਰੀ ਵਿਚ ਆਪਣਾ ਹੌਸਲਾ ਨਹੀਂ ਛੱਡਿਆ ਸਗੋਂ ਦਿੱਲੀ ਦੇ ਬਾਰਡਰਾਂ ਤੇ ਡਟੇ ਰਹੇ। ਕਿਸਾਨ ਅੰਦੋਲਨ ਇਕ ਕਿਤਾਬ ਵਰਗਾ ਹੈ ਜਿਸਦੇ ਹਰ ਪੰਨੇ ਤੇ ਕਿਸੇ ਨਵੀਂ ਕਹਾਣੀ ਨਾਲ ਮੁਲਾਕਾਤ ਹੁੰਦੀ ਹੈ। ਉਹਨਾਂ ਦੇ ਕਿਰਦਾਰਾਂ ਨਾਲ ਮਿਲਣ ਅਤੇ ਉਹਨਾਂ ਦੀ ਜਿੰਦਗੀ ਨੂੰ ਨੇੜਿਓ ਵੇਖਣ ਦਾ ਮੌਕਾ ਮਿਲਦਾ ਹੈ।
The young artist supported the farmers as well as raised the family
ਹਰ ਆਮ ਤੇ ਖਾਸ ਦਾ ਜਿੰਦਗੀ ਨੂੰ ਵੇਖਣ ਦਾ ਆਪਣਾ ਨਜ਼ਰੀਆ ਹੁੰਦਾ ਹੈ। ਇਸ ਕਿਸਾਨ ਅੰਦੋਲਨ ਵਿਚ ਜਿਥੇ ਕਿਸਾਨ ਆਪਣੀ ਕਿਸਾਨੀ ਛੱਡ ਕੇ ਹੱਕਾਂ ਲਈ ਸੜਕਾਂ ਤੇ ਆਏ ਹੋਏ ਹਨ, ਉਥੇ ਸੜਕ ਤੇ ਕੁੱਝ ਕਾਮੇ ਇਸ ਤਰ੍ਹਾਂ ਦੇ ਵੀ ਹਨ ਜੋ ਕਿਸਾਨਾਂ ਦਾ ਸਾਥ ਦੇਣ ਦੇ ਨਾਲ ਨਾਲ ਆਪਣੇ ਘਰ ਦੀ ਰੋਜ਼ੀ ਰੋਟੀ ਵੀ ਇਸ ਅੰਦੋਲਨ ਤੋਂ ਚਲਾ ਰਹੇ ਹਨ। ਮੰਗ ਇਕ ਇਕ ਹੀ ਸੋਚ ਹੈ, ਆਵਾਜ਼ ਇਕ ਹੈ ਤੇ ਇਕ ਨੇ ਇਹ ਕਿਸਾਨ।
The young artist supported the farmers as well as raised the family
ਫਿਰ ਭਾਵੇਂ ਟਿਕਰੀ ਬਾਰਡਰ ਹੋਵੇ ਜਾਂ ਫਿਰ ਸਿੰਘੂ ਬਾਰਡਰ ਇਹ ਡਟੇ ਹੋਏ ਹਨ ਪਰ ਕਦੋਂ ਤੱਕ। ਕਿਸਾਨਾਂ ਦੇ ਮੂੰਹ ਤੇ ਇਕ ਹੀ ਗੱਲ ਹੈ ਜਿੱਤੇ ਬਗੈਰ ਨਹੀਂ ਜਾਵਾਂਗੇ। ਕਿਸਾਨੀ ਤੇ ਕਲਕਾਰੀ ਨੂੰ ਇਕੋਂ ਥਾਂ ਵੇਖ ਕੇ ਦਿਲ ਆਪਣੇ ਆਪ ਵਿਚ ਪ੍ਰਫਿਲਤ ਹੋ ਉਠਦਾ ਹੈ।
The young artist supported the farmers as well as raised the family
ਇਸ ਇਕੇ ਦੀ ਸ਼ੁਰੂਆਰ ਭਾਵੇਂ ਕਿਸਾਨੀ ਅੰਦੋਲਨ ਤੋਂ ਹੋਈ ਹੈ ਪਰ ਇਸਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਸ਼ਾਨਦਾਰ ਹੋਣਗੇ ਇਸਦਾ ਸਾਨੂੰ ਪੂਰਾ ਯਕੀਨ ਹੈ। ਪੰਜਾਬ ਇਕ ਹੋ ਰਿਹਾ ਹੈ ਹਰਿਆਣਾ ਸਾਥ ਦੇ ਰਿਹਾ ਹੈ ਤੇ ਸਭ ਨੂੰ ਪਤਾ ਲੱਗ ਚੁੱਕਿਆ ਹੈ ਕਿ ਕਿਸਾਨ ਜਾਗ ਉਠਿਆ ਹੈ।
The young artist supported the farmers as well as raised the family