Nimma Loharka News: ਉਨ੍ਹਾਂ ਦੇ ਲਿਖੇ 150 ਤੋਂ ਵੱਧ ਗੀਤ ਹੋਏ ਸੁਪਰਹਿੱਟ
Lyricist Nimma loharka death News: ਚੜ੍ਹਦੀ ਸਵੇਰ ਪੰਜਾਬੀ ਸੰਗੀਤ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਗੀਤਕਾਰ ਨਿੰਮਾ ਲੁਹਾਰਕਾ ਦੀ ਮੌਤ ਹੋ ਗਈ ਹੈ। ਉਹ ਅੰਮ੍ਰਿਤਸਰ ਦੇ ਪਿੰਡ ਲੁਹਾਰਕਾ ਨਾਲ ਸਬੰਧਿਤ ਸਨ।
ਉਨ੍ਹਾਂ ਦੇ ਲਿਖੇ 150 ਤੋਂ ਵੱਧ ਗੀਤ ਸੁਪਰਹਿੱਟ ਹੋਏ। ਇਨ੍ਹਾਂ ਗੀਤਾਂ ਵਿਚੋਂ ਪ੍ਰਮੁੱਖ ਗੀਤ ''ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ, 'ਤੂੰ 'ਤੇ ਸਾਹਾਂ ਤੋਂ ਵੀ ਨੇੜੇ ਤੂੰ ਤਾਂ ਜਾਨ ਤੋਂ ਵੀ ਪਿਆਰਾ', 'ਗਿੱਧਾ ਪਾਉਣ ਜੱਟੀਆਂ ਬਨੇਰੇ ਹਿੱਲ ਦੇ', 'ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ' ਆਦਿ ਅਨੇਕਾਂ ਹੀ ਗੀਤ ਨਿੰਮੇ ਲੁਹਾਰਕੇ ਦੀ ਕਲਮ ਤੋਂ ਲਿਖੇ ਸੁਪਰਹਿੱਟ ਹੋਏ। ਪੰਜਾਬੀ ਗਾਇਕਾਂ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਇਸ ਦੁਖਦਾਈ ਖਬਰ ਤੋਂ ਬਾਅਦ ਭਾਵੁਕ ਹੋ ਰਹੇ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ।
