ਫਿਰ ਚਮਕੇ ਪੰਜਾਬੀ ਗਾਇਕ Diljit Dosanjh, ਦੱਖਣੀ ਏਸ਼ੀਆਂ ਦੇ 50 ਟਾਪ ਸਿਤਾਰਿਆਂ 'ਚ ਮਿਲਿਆ ਚੌਥਾ ਸਥਾਨ 
Published : Dec 15, 2023, 6:19 pm IST
Updated : Dec 15, 2023, 6:19 pm IST
SHARE ARTICLE
Diljit Dosanjh
Diljit Dosanjh

 ਪਹਿਲੇ 3 ਨੰਬਰਾਂ 'ਤੇ ਰਹੇ ਬਾਲੀਵੁੱਡ ਅਦਾਕਾਰ 

Diljit Dosanjh - ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ ਇਕ ਵਾਰ ਫਿਰ ਵੱਡੀ ਸਫ਼ਲਤਾ ਮਿਲੀ ਹੈ। ਦਰਅਸਲ ਦਿਲਜੀਤ ਦਸਾਂਝ ਦੱਖਣੀ ਏਸ਼ੀਆਂ ਦੇ 50 ਟਾਪ ਸਿਤਾਰਿਆਂ 'ਚ ਚੌਥੇ ਨੰਬਰ 'ਤੇ ਰਹੇ ਹਨ। ਪਹਿਲੇ 3 ਬਾਲੀਵੁੱਡ ਸਿਤਾਰ ਹਨ ਤੇ ਉਹਨਾਂ ਦਾ ਨਾਮ ਲਿਸਟ ਵਿਚ ਚੌਥੇ ਨੰਬਰ 'ਤੇ ਹੈ ਜਿਸ ਨਾਲ ਉਹਨਾਂ ਨੇ ਪੰਜਾਬੀ ਇੰਡਸਟਰੀ ਦਾ ਨਾਮ ਇਕ ਵਾਰ ਫਿਰ ਤੋਂ ਉੱਚਾ ਕਰ ਦਿੱਤਾ ਹੈ। 

ਦਿਲਜੀਤ ਨੂੰ ਉਹਨਾਂ ਦੇ ਸ਼ਾਨਦਾਰ ਕੰਮ ਦੇ ਨਾਲ ਅਤੇ ਸਭ ਤੋਂ ਵੱਡੇ ਪੰਜਾਬੀ ਸਿਤਾਰੇ ਵਜੋਂ ਇਹ ਸਥਾਨ ਹਾਸਲ ਹੋਇਆ ਹੈ, ਜਿਸ ਵਿਚ ਸਿਨੇਮਾ, ਪ੍ਰਮੁੱਖ ਅੰਤਰ-ਰਾਸ਼ਟਰੀ ਸੰਗੀਤ ਸਹਿਯੋਗ ਅਤੇ ਕੈਲੀਫੋਰਨੀਆ ਵਿਚ ਵੱਕਾਰੀ ਕੋਚੇਲਾ ਵੈਲੀ ਸੰਗੀਤ ਅਤੇ ਕਲਾ ਫੈਸਟੀਵਲ ਵਿਚ ਇੱਕ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਹੈ। 

DILJIT DOSANJHDILJIT DOSANJH

ਇਸ ਦੇ ਨਾਲ ਹੀ ਦੱਸ ਦਈਏ ਕਿ ਐਕਸ਼ਨ ਥ੍ਰਿਲਰ 'ਪਠਾਨ' ਅਤੇ 'ਜਵਾਨ' ਨਾਲ ਇਸ ਸਾਲ ਬਾਕਸ-ਆਫਿਸ 'ਤੇ ਦੋਹਰੀ ਸਫ਼ਲਤਾ ਹਾਸਲ ਕਰਨ ਵਾਲੇ 58 ਸਾਲਾ ਅਭਿਨੇਤਾ ਸ਼ਾਹਰੁਖ ਖ਼ਾਨ ਇਸ ਲਿਸਟ ਵਿਚ ਟਾਪ 'ਤੇ ਹਨ। ਇਸ ਤੋਂ ਬਾਅਦ ਹੁਣ  ਕ੍ਰਿਸਮਸ 'ਤੇ ਉਹਨਾਂ ਦੀ ਕਾਮੇਡੀ ਡਰਾਮਾ 'ਡੰਕੀ' ਵੀ ਰਿਲੀਜ਼ ਹੋਣ ਜਾ ਰਹੀ ਹੈ। ਖਾਨ ਨੇ ਸ਼ੁੱਕਰਵਾਰ ਨੂੰ ਯੂਕੇ ਦੇ ਹਫਤਾਵਾਰੀ ਈਸਟਰਨ ਆਈ ਦੁਆਰਾ ਪ੍ਰਕਾਸ਼ਤ ਸਾਲਾਨਾ ਸੂਚੀ ਵਿੱਚ ਜਗ੍ਹਾ ਬਣਾਉਣ ਲਈ ਸਖ਼ਤ ਮੁਕਾਬਲੇ ਨੂੰ ਹਰਾਇਆ ਹੈ। 

ਮਸ਼ਹੂਰ ਅਦਾਕਾਰਾ ਆਲੀਆ ਭੱਟ ਬਾਲੀਵੁੱਡ ਅਤੇ ਹਾਲੀਵੁੱਡ ਵਿੱਚ ਆਪਣੇ ਪ੍ਰਭਾਵ ਲਈ ਅਤੇ ਕੰਮਕਾਜੀ ਮਾਵਾਂ ਲਈ ਇੱਕ ਮਜ਼ਬੂਤ ਰੋਲ ਮਾਡਲ ਹੋਣ ਲਈ ਦੂਜੇ ਨੰਬਰ 'ਤੇ ਆਈ ਹੈ। ਤੀਸਰੇ ਸਥਾਨ 'ਤੇ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਰਹੀ ਹੈ।

ਜ਼ਿਕਰਯੋਗ ਹੈ ਕਿ 2023 ਵਿਚ ਸਭ ਤੋਂ ਵੱਧ ਚਮਕਣ ਵਾਲੇ 50 ਦੱਖਣੀ ਏਸ਼ੀਆਈ ਸਿਤਾਰਿਆਂ ਦੀ ਸੂਚੀ, ਉਹਨਾਂ ਦੇ ਪ੍ਰਭਾਵਸ਼ਾਲੀ ਕੰਮ ਅਤੇ ਸਾਲ ਦੇ ਦੌਰਾਨ ਆਮ ਤੌਰ 'ਤੇ ਪ੍ਰੇਰਨਾਦਾਇਕ ਹੋਣ 'ਤੇ ਆਧਾਰਿਤ ਹੈ। ਇਹ ਜਨਤਕ ਇਨਪੁਟਸ ਦੇ ਨਤੀਜੇ ਵਜੋਂ ਤਿਆਰ ਕੀਤੀ ਗਈ ਹੈ। ਇਹਨਾਂ ਨੂੰ ਪਾਠਕ ਅਤੇ ਸੋਸ਼ਲ ਮੀਡੀਆ ਉਪਭੋਗਤਾ ਵੀ ਚੁਣਦੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement