''ਤਕਰੀਬਨ ਮਹੀਨੇ ਤੋਂ ਬੈਡ ਰੈਸਟ 'ਤੇ ਚੱਲ ਰਿਹਾ ਸੀ। ਮੈਂ ਤੁਹਾਡੀਆਂ ਦੁਆਵਾਂ ਨਾਲ ਠੀਕ ਹਾਂ, ਹੋਰ ਇਕ-ਦੋ ਮਹੀਨਿਆਂ 'ਚ ਆਪਾਂ ਘਰ ਆ ਜਾਣਾ
ਜਲੰਧਰ - ਪੰਜਾਬੀ ਗਾਇਕ ਸ਼੍ਰੀ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਸ਼੍ਰੀ ਬਰਾੜ ਹਸਪਤਾਲ ਦੇ ਬੈੱਡ 'ਤੇ ਲੰਮੇ ਪਏ ਨਜ਼ਰ ਆ ਰਹੇ ਹਨ ਅਤੇ ਹੱਥ 'ਤੇ ਡ੍ਰਿਪ ਲੱਗੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਸ਼੍ਰੀ ਬਰਾੜ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ ਕਿ ''ਤਕਰੀਬਨ ਮਹੀਨੇ ਤੋਂ ਬੈਡ ਰੈਸਟ 'ਤੇ ਚੱਲ ਰਿਹਾ ਸੀ। ਮੈਂ ਤੁਹਾਡੀਆਂ ਦੁਆਵਾਂ ਨਾਲ ਠੀਕ ਹਾਂ, ਹੋਰ ਇਕ-ਦੋ ਮਹੀਨਿਆਂ 'ਚ ਆਪਾਂ ਘਰ ਆ ਜਾਣਾ। ਕੱਲ ਬੈਠੇ-ਬੈਠੇ ਅਚਾਨਕ ਅੱਖਾਂ ਭਰ ਆਈਆਂ ਤੇ ਦਿਲ 'ਚ ਪਿਆਰ ਭਰ ਆਇਆ। ਬਾਬਾ ਦੀਪ ਸਿੰਘ ਜੀ ਦੇ ਲਈ ਅਤੇ ਇਹ ਕੁਝ ਸ਼ਬਦ ਲਿਖੇ, ਮੈਂ ਭਰੀਆਂ ਅੱਖਾਂ ਨਾਲ ਤੇ ਰਿਕਾਰਡ ਕੀਤੇ ਸ਼ਾਇਦ ਤੁਹਾਨੂੰ ਪਸੰਦ ਆਉਣ।
ਮਾੜੇ ਟਾਈਮ ਦੀ ਇਕ ਚੰਗੀ ਗੱਲ ਹੈ, ਇਹ ਸਾਨੂੰ ਆਪਣੇ ਅਤੇ ਪਰਾਇਆ ਅਤੇ ਉਸ ਪਰਮਾਤਮਾ ਦੇ ਨੇੜੇ ਲੈ ਆਉਂਦਾ, ਜਿਸ ਦੀ ਕੋਈ ਕੀਮਤ ਨਹੀਂ ਹੋ ਸਕਦੀ। ਵਾਹਿਗੁਰੂ ਜੀ ਮਿਹਰ ਕਰਨ। ਬਾਕੀ 3-4 ਗੀਤ ਤਿਆਰ ਨੇ ਵੀਡੀਓ ਨਾਲ ਛੇਤੀ ਰਿਲੀਜ਼ ਕਰ ਦੇਣੇ ਆਪਾਂ...ਜ਼ਿੰਦਗੀ ਜ਼ਿੰਦਾਬਾਦ ਹੱਸਦੇ ਵੱਸਦੇ ਰਹੋ ਸਾਰੇ। ਸ਼੍ਰੀ ਬਰਾੜ।'' ਸ਼੍ਰੀ ਬਰਾੜ ਨੇ ਇਸ ਤਸਵੀਰ ਨਾਲ ਇਕ ਮਿਊਜ਼ਿਕ ਵੀ ਸਾਂਝਾ ਕੀਤਾ ਹੈ, ਜਿਸ 'ਚ ਉਹ ਬਾਬਾ ਦੀਪ ਸਿੰਘ ਜੀ ਦੇ ਗੁਣਗਾਣ ਕਰਦੇ ਸੁਣਾਈ ਦਿੰਦੇ ਹਨ।