ਸ਼ੁੱਭ ਨੇ ਖੁੱਲ੍ਹ ਕੇ ਭਾਰਤ ਦੀ ਅਖੰਡਤਾ ਦੀ ਕੀਤੀ ਹਮਾਇਤ- ਤਜਿੰਦਰ ਸਿੰਘ ਟਿਵਾਣਾ
ਕੈਨੇਡਾ - ਕੈਨੇਡੀਅਨ ਰੈਪਰ ਸਿੰਗਰ ਸ਼ੁਭ ਉਰਫ ਸ਼ੁਬਨੀਤ ਸਿੰਘ ਦਾ ਸ਼ੋਅ ਕੋਰਡੇਲੀਆ ਕਰੂਜ਼ ‘ਤੇ ਆਯੋਜਿਤ ਕੀਤਾ ਗਿਆ ਹੈ ਤੇ ਇਸ ਸ਼ੋਅ ਦੌਰਾਨ ਲਗਾਏ ਗਏ ਪੋਸਟਰ ਵੀ ਪਾੜ ਦਿੱਤੇ ਗਏ। ਗਾਇਕ 'ਤੇ ਇਲਜ਼ਾਮ ਲਗਾਏ ਗਏ ਹਨ ਕਿ ਸ਼ੁੱਭ ਸ਼ੋਸ਼ਲ ਮੀਡੀਆ ਰਾਹੀਂ ਖਾਲਿਸਤਾਨ ਦਾ ਖੁੱਲ੍ਹ ਕੇ ਸਮਰਥਨ ਕਰਦਾ ਹੈ। ਹਾਲ ਹੀ ‘ਚ ਸ਼ੁਭ ਨੇ ਸੋਸ਼ਲ ਮੀਡੀਆ ‘ਤੇ ਭਾਰਤ ਦਾ ਵਿਗੜਿਆ ਨਕਸ਼ਾ ਪੋਸਟ ਕੀਤਾ ਸੀ ਅਤੇ ਹੁਣ ਮੁੰਬਈ ਵਿਚ ਉਸ ਦੇ ਲਈ ਇੱਕ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ ਪਰ ਲੱਗਦਾ ਹੈ ਕਿ ਹੁਣ ਉਸ ਦਾ ਇਹ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਦੇ ਵਿਰੋਧ ‘ਚ ਸ਼ੁੱਕਰਵਾਰ ਨੂੰ ਭਾਜਪਾ ਦੇ ਮੁੰਬਈ ਵਫਦ ਨੇ ਪ੍ਰਧਾਨ ਤੇਜਿੰਦਰ ਸਿੰਘ ਟਿਵਾਣਾ ਦੀ ਅਗਵਾਈ ‘ਚ ਮੁੰਬਈ ਦੇ ਸੰਯੁਕਤ ਪੁਲਿਸ ਕਮਿਸ਼ਨਰ ਲਾਅ ਐਂਡ ਆਰਡਰ ਸਤਿਆਨਾਰਾਇਣ ਚੌਧਰੀ ਨੂੰ ਮੰਗ ਪੱਤਰ ਸੌਂਪਿਆ। ਭਾਜਪਾ ਨਾਲ ਜੁੜੇ ਕਾਰਕੁਨਾਂ ਨੇ ਗਾਇਕ ਸ਼ੁਭਨੀਤ ਸਿੰਘ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਅਤੇ ਉਸ ਦੇ ਸਾਰੇ ਸ਼ੋਅ ਰੱਦ ਕਰਨ ਦੀ ਮੰਗ ਕੀਤੀ ਹੈ। ਸ਼ੋਅ ਦੇ ਪ੍ਰਬੰਧਕਾਂ, ਟੀਮ ਇਨੋਵੇਸ਼ਨ, ਪਰਸੈਪਟ ਲਿਮਿਟੇਡ ਅਤੇ ਕੋਰਡੇਲੀਆ ਕਰੂਜ਼ ਨੂੰ ਸ਼ੋਅ ਨੂੰ ਵੀ ਰੱਦ ਕਰਨ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ।
ਇਸ ਮੌਕੇ ਬੀਜੇਵਾਈਐਮ ਮੁੰਬਈ ਦੇ ਪ੍ਰਧਾਨ ਤੇਜਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਦੁਸ਼ਮਣਾਂ ਅਤੇ ਖਾਲਿਸਤਾਨ ਦੇ ਸਮਰਥਕਾਂ ਲਈ ਭਾਰਤ ਵਿਚ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਸ਼ੁੱਭ ਦਾ ਸ਼ੋਅ ਨਹੀਂ ਹੋਣ ਦੇਣਗੇ।