ਉਨ੍ਹਾਂ ਦੱਸਿਆ ਕਿ ਉਹ ਫਰਵਰੀ 2022 ਤੋਂ ਕੈਂਸਰ ਨਾਲ ਜੂਝ ਰਹੇ ਸਨ
Singer Jazz Dhami News : ਪੰਜਾਬੀ ਗਾਇਕ ਜੈਜ਼ ਧਾਮੀ (Punjabi Singer Jazz Dhami) ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਹ ਫਰਵਰੀ 2022 ਤੋਂ ਕੈਂਸਰ ਨਾਲ ਜੂਝ ਰਹੇ ਸਨ। ਪਹਿਲੀ ਵਾਰ ਗਾਇਕ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਆਪਣੀ ਬਿਮਾਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਪੰਜਾਬੀ ਗਾਇਕ ਨੇ ਕਿਹਾ ਪਹਿਲਾਂ ਉਨ੍ਹਾਂ ਨੇ ਸ਼ੁਰੂ ‘ਚ ਆਪਣੀ ਲੜਾਈ ਨੂੰ ਨਿੱਜੀ ਰੱਖਣ ਦਾ ਫੈਸਲਾ ਕੀਤਾ ਪਰ ਹੁਣ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਜੈਜ਼ ਧਾਮੀ ਆਪਣੀ ਯਾਤਰਾ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਤਿਆਰ ਮਹਿਸੂਸ ਕੀਤਾ ਹੈ। ਹਾਲ ਹੀ ਵਿੱਚ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਹੈਰਾਨ ਕਰਨ ਵਾਲੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ।
ਪੰਜਾਬੀ ਗਾਇਕ ਜੈਜ਼ ਧਾਮੀ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲੀ ਵਾਰ ਮੈਂ ਇੱਕ ਅਜਿਹੀ ਲੜਾਈ ਸਾਂਝੀ ਕਰ ਰਿਹਾ ਹਾਂ ,ਜਿਸਨੂੰ ਮੈਂ ਗੁਪਤ ਰੱਖਿਆ ਹੈ। ਕੈਂਸਰ ਨਾਲ ਲੜਾਈ। ਮੈਂ ਉਦੋਂ ਇਸ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਸੀ… ਪਰ ਹੁਣ ਹਾਂ।
ਮੈਂ ਆਪਣੇ ਪਰਿਵਾਰ, ਆਪਣੇ ਸੰਗੀਤ ਅਤੇ ਤੁਹਾਡੇ ਸਾਰਿਆਂ ਲਈ ਲੜਾਈ ਲੜੀ ਜੋ ਸਾਲਾਂ ਤੋਂ ਮੇਰੇ ਨਾਲ ਖੜੇ ਰਹੇ ਹਨ। ਮੈਂ ਮਜ਼ਬੂਤ ਹਾਂ, ਮੈਂ ਸਿਹਤਮੰਦ ਹਾਂ, ਅਤੇ ਮੈਂ ਅੱਗੇ ਵਧਣ ਲਈ ਤਿਆਰ ਹਾਂ। ਤੁਹਾਡਾ ਸਮਰਥਨ ਹਮੇਸ਼ਾ ਮੇਰੇ ਲਈ ਸਭ ਕੁਝ ਰਿਹਾ ਹੈ - ਹੁਣ ਪਹਿਲਾਂ ਨਾਲੋਂ ਵੀ ਵੱਧ। ਕੀ ਤੁਸੀਂ ਇਸ ਯਾਤਰਾ 'ਤੇ ਵਾਪਸ ਆਉਣ ਲਈ ਮੇਰੇ ਨਾਲ ਜੁੜੋਗੇ ?
ਦੱਸ ਦੇਈਏ ਕਿ ਇਸ ਕਲਾਕਾਰ ਨੇ ਲੰਬੇ ਸਮੇਂ ਤੋਂ ਗਾਇਕੀ ਤੋਂ ਦੂਰੀ ਬਣਾਈ ਰੱਖੀ ਸੀ ਪਰ ਕੈਂਸਰ ਨਾਲ ਜੰਗ ਜਿੱਤਣ ਤੋਂ ਬਾਅਦ ਉਹ ਮੁੜ ਗਾਇਕੀ ਵਿੱਚ ਆ ਗਏ ਹਨ।