ਮਰਹੂਮ ਰਾਜਵੀਰ ਜਵੰਦਾ ਦੀ ਫ਼ਿਲਮ 'ਯਮਲਾ' ਦੇ ਟ੍ਰੇਲਰ ਨੂੰ ਦਿਲਜੀਤ ਦੋਸਾਂਝ ਨੇ ਦਿੱਤੀ ਆਪਣੀ ਆਵਾਜ਼
Published : Nov 16, 2025, 11:57 am IST
Updated : Nov 16, 2025, 12:06 pm IST
SHARE ARTICLE
Diljit Dosanjh lends his voice to the trailer of the film 'Yamla'
Diljit Dosanjh lends his voice to the trailer of the film 'Yamla'

ਦਿਲਜੀਤ ਨੇ ਆਪਣੀ ਆਵਾਜ਼ ਨਾਲ ਟ੍ਰੇਲਰ ਨੂੰ ਦਿੱਤਾ ਵੱਖਰਾ ਰੂਪ

ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਮੌਤ ਤੋਂ ਬਾਅਦ ਆਖ਼ਰੀ ਵਾਰ ਵੱਡੇ ਪਰਦੇ ’ਤੇ ਨਜ਼ਰ ਆਉਣਗੇ। ਨੌਂ ਸਾਲ ਪਹਿਲਾਂ ਸ਼ੂਟ ਕੀਤੀ ਗਈ ਉਨ੍ਹਾਂ ਦੀ ਫਿਲਮ ‘ਯਮਲਾ’ 28 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਰਾਜਵੀਰ ਦੇ ਪ੍ਰਸ਼ੰਸਕ ਉਤਸ਼ਾਹਿਤ ਹਨ। ਮਰਹੂਮ ਰਾਜਵੀਰ ਜਵੰਦਾ ਨੂੰ ਦਿਲੋਂ ਸ਼ਰਧਾਂਜਲੀ ਦਿੰਦੇ ਹੋਏ ਦਿਲਜੀਤ ਦੋਸਾਂਝ ਨੇ ਰਾਕੇਸ਼ ਮਹਿਤਾ ਦੁਆਰਾ ਨਿਰਦੇਸ਼ਤ ਯਮਲਾ ਦੇ ਟ੍ਰੇਲਰ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ। ਆਪਣੀ ਮਿੱਠੀ ਆਵਾਜ਼ ਨਾਲ ਦਿਲਜੀਤ ਨੇ ਟ੍ਰੇਲਰ ਨੂੰ ਇਕ ਵੱਖਰਾ ਰੂਪ ਦਿੱਤਾ ਹੈ।

ਆਪਣੇ ਸਾਦੇ ਸੁਭਾਅ ਤੇ ਨਿਮਰਤਾ ਲਈ ਜਾਣੇ ਜਾਂਦੇ, ਦਿਲਜੀਤ ਦਾ ਯੋਗਦਾਨ ਇਸ ਵਿਸ਼ੇਸ਼ ਫਿਲਮ ਵਿੱਚ ਭਾਵਨਾਤਮਕ ਡੂੰਘਾਈ ਜੋੜਦਾ ਹੈ। ਪੂਰੀ ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਰਾਜਵੀਰ ਜਵੰਦਾ ਦੀ ਫ਼ਿਲਮ ਯਮਲਾ ਦਾ ਸਮਰਥਨ ਕਰਨ ਲਈ ਇਕੱਠੀ ਹੋਈ ਹੈ, ਇਹ ਸਭ ਸਿਰਫ਼ ਇਕ ਫਿਲਮ ਲਈ ਨਹੀਂ, ਸਗੋਂ ਦੋਸਤ, ਪ੍ਰਵਾਰ ਵਜੋਂ ਇਕੱਠੀ ਹੋਈ ਜੋ ਰਾਜਵੀਰ ਦੇ ਚਲੇ ਜਾਣ ਤੋਂ ਬਾਅਦ ਵੀ ਪ੍ਰਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ।

ਦੱਸ ਦੇਈਏ ਕਿ ਰਾਜਵੀਰ ਦੇ ਪਰਿਵਾਰ ਨੇ ਇੱਕ ਭਾਵਨਾਤਮਕ ਸੁਨੇਹਾ ਵੀ ਸਾਂਝਾ ਕੀਤਾ, ਜਿਸ ਵਿੱਚ ਲਿਖਿਆ ਸੀ ਕਿ ਇੱਕ ਕਲਾਕਾਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦਾ ਹੈ, ਪਰ ਉਨ੍ਹਾਂ ਦੀ ਕਲਾ ਹਮੇਸ਼ਾ ਲਈ ਜ਼ਿੰਦਾ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਬੀਤੀ 27 ਸਤੰਬਰ ਨੂੰ ਰਾਜਵੀਰ ਜਵੰਦਾ ਜਦੋਂ ਆਪਣੀ ਮੋਟਰ ਸਾਈਕਲ ’ਤੇ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਤਾਂ ਉਹ ਰਸਤੇ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਭਰਤੀ ਕਰਵਾਇਆ ਜਿੱਥੇ ਉਨ੍ਹਾਂ ਦਾ 12 ਦਿਨ ਤੱਕ ਇਲਾਜ ਚੱਲਿਆ ਪਰ ਉਹ ਠੀਕ ਨਾ ਹੋ ਸਕੇ ਅਤੇ 12ਵੇਂ ਦਿਨ ਉਹ 35 ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ-ਹਮੇਸ਼ ਦੇ ਲਈ ਅਲਵਿਦਾ ਆਖ ਗਏ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੂਰਾ ਪੰਜਾਬੀ ਸੰਗੀਤ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸ਼ਕ ਡੂੰਘੇ ਸੋਗ ਵਿਚ ਡੁੱਬ ਗਏ। ਹੁਣ ਉਨ੍ਹਾਂ ਦੀ ਫ਼ਿਲਮ ‘ਯਮਲਾ’ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਲਈ ਇਕ ਭਾਵੁਕ ਪਲ ਹੋਵੇਗਾ ਕਿਉਂਕਿ ਰਾਜਵੀਰ ਜਵੰਦਾ ਦੀ ਵੱਡੇ ਪਰਤੇ ’ਤੇ ਇਹ ਆਖਰੀ ਪੇਸ਼ਕਾਰੀ ਹੋਵੇਗੀ। ਜਦਕਿ ਉਨ੍ਹਾਂ ਦੀ ਯਾਦ ਉਨ੍ਹਾਂ ਦੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਧੜਕਦੀ ਰਹੇਗੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement